ਕਪੂਰਥਲਾ (ਸੇਖੜੀ)–ਕਚਹਿਰੀ ਚੌਕ ’ਚ ਸਥਿਤ ਪੰਚਮੁਖੀ ਸ਼ਿਵ ਮੰਦਰ ਵਿਚ 6 ਅਪ੍ਰੈਲ ਤੋਂ ਨਵਰਾਤਿਆਂ ਸਬੰਧੀ ਚੱਲ ਰਹੇ ਦੁਰਗਾ ਪਾਠਾਂ ਦਾ ਭੋਗ ਪਾਇਆ ਗਿਆ ਤੇ ਮੰਦਰ ਦੀ ਮਹਿਲਾ ਮੰਡਲੀ ਵੱਲੋਂ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਚੋਪੜਾ ਅਤੇ ਚੇਅਰਮੈਨ ਰਾਜਿੰਦਰ ਵਾਲੀਆ ਦੀ ਦੇਖ-ਰੇਖ ਹੇਠ ਕਰਵਾਏ ਗਏ ਦੁਰਗਾ ਪਾਠਾਂ ਵਿਚ ਸੈਂਕੜਿਆਂ ਸ਼ਰਧਾਲੂਆਂ ਨੇ ਭਾਗ ਲਿਆ। ਅਸ਼ਟਮੀ ਵੇਲੇ ਕੰਜਕ ਪੂਜਨ ਦੇ ਬਾਅਦ ਪਾਠਾਂ ਦਾ ਭੋਗ ਪਾਇਆ ਗਿਆ। ਪ੍ਰਧਾਨ ਅਸ਼ੋਕ ਚੋਪੜਾ ਨੇ ਦੱਸਿਆ ਕਿ ਅਸ਼ਟਮੀ ਵਾਲੇ ਦਿਨ ਕੰਜਕ ਪੂਜਨ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਦੱਸਿਆ ਕਿ ਕੰਜਕ ਪੂਜਨ ਵਿਚ ਇਕ ਤੋਂ 8 ਸਾਲ ਦੀ ਉਮਰ ਵਾਲੀਆਂ 1, 3, 5, 7 ਅਤੇ 9 ਸੰਖਿਆ ਵਿਚ ਕੰਜਕਾਂ ਅਤੇ ਘੱਟੋ-ਘੱਟ ਹਨੂਮਾਨ ਸਰੂਪ ਵਿਚ ਸੈਂਕੜੇ ਦਾ ਕੰਜਕ ਪੂਜਨ ਵੇਲੇ ਹੋਣਾ ਬੇਹੱਦ ਸ਼ੁਭ ਹੁੰਦਾ ਹੈ। ਇਸ ਮੌਕੇ ਪ੍ਰਧਾਨ ਅਸ਼ੋਕ ਚੋਪੜਾ, ਚੇਅਰਮੈਨ ਰਾਜਿੰਦਰ ਵਾਲੀਆ, ਨਰੇਸ਼ ਕਾਲੀਆ, ਵਿਜੇ ਸੰਗਰ, ਨਰਿੰਦਰ ਗੁਪਤਾ, ਰਮਨ ਮੋਦਗਿੱਲ, ਕ੍ਰਿਸ਼ਨਾ ਲਾਲ, ਸ਼ਾਮ ਪਾਲ ਸ਼ਰਮਾ, ਅੰਮ੍ਰਿਤ ਲਾਲ ਪਰਾਸ਼ਰ, ਅਸ਼ੋਕ ਕੌੜਾ, ਨੰਦ ਕਿਸ਼ੋਰ, ਸੰਜੀਵ ਮਹਿੰਦਰੂ, ਸੰਨੀ, ਅਨਿਲ ਧਵਨ, ਜੋਗਿੰਦਰ ਤਲਵਾੜ, ਗੋਪਾਲ ਕ੍ਰਿਸ਼ਨ, ਵੇਦ ਪ੍ਰਕਾਸ਼ ਕਪੂਰ, ਪੰਕਜ, ਰਵੀ, ਪਵਨ ਕੁਮਾਰ, ਮਨੋਜ ਚੋਪੜਾ ਅਤੇ ਗੁਲਸ਼ਨ ਅਹੂਜਾ ਨੇ ਨਵਰਾਤਿਆਂ ਦੇ ਪਾਠਾਂ ਵਿਚ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਮੰਦਰ ਦੀ ਮਹਿਲਾ ਮੰਡਲੀ ਦਾ ਸਹਿਯੋਗ ਵੀ ਸ਼ਲਾਘਾਯੋਗ ਰਿਹਾ।...........................ਫੋਟੋ ਕੱਲ ਦੀ......................
ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦੈ : ਭੂਸ਼ਣ, ਅਮਿਤ
NEXT STORY