ਜਦੋਂ ਤੋਂ ਮੁਸਲਮਾਨ ਹਾਕਮ ਭਾਰਤ ’ਚ ਆਏ ਉਦੋਂ ਤੋਂ ਗਊਵੰਸ਼ ਦੀ ਹੱਤਿਆ ਹੋਣੀ ਸ਼ੁਰੂ ਹੋਈ। ਹਿੰਦੂ ਲੱਖ ਸਮਝਾਉਂਦੇ ਰਹੇ ਕਿ ਗਊ ਮਾਤਾ ਸਾਰੇ ਸੰਸਾਰ ਦੀ ਜਨਨੀ ਦੇ ਬਰਾਬਰ ਹੈ। ਉਸਦੇ ਸਰੀਰ ਦੇ ਹਰ ਅੰਸ਼ ’ਚ ਲੋਕ ਭਲਾਈ ਲੁਕੀ ਹੈ, ਹੋਰ ਤਾਂ ਹੋਰ ਉਸ ਦਾ ਮੂਤਰ ਅਤੇ ਗੋਹਾ ਤੱਕ ਦਵਾਈ ਗੁਣ ਵਾਲਾ ਹੈ, ਇਸ ਲਈ ਉਸਦੀ ਹੱਤਿਆ ਨਹੀਂ ਉਸਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ ਪਰ ਉਨ੍ਹਾਂ ’ਤੇ ਅਸਰ ਨਾ ਪਿਆ।
ਅੱਜ ਵੀ ਮੂਰਖਪੁਣੇ ’ਚ ਬਹੁਤ ਸਾਰੇ ਮੁਸਲਮਾਨ ਗਊਵੰਸ਼ ਦੀ ਹੱਤਿਆ ਕਰਦੇ ਹਨ। ਅਕਸਰ ਇਹ ਦੋਵਾਂ ਧਰਮਾਂ ਦਰਮਿਆਨ ਝਗੜੇ ਦਾ ਵਿਸ਼ਾ ਰਹਿੰਦਾ ਹੈ। ਅੰਗਰੇਜ਼ ਜਦੋਂ ਭਾਰਤ ’ਚ ਆਏ ਸਨ ਤਾਂ ਉਨ੍ਹਾਂ ਨੇ ਹਿੰਦੂਆਂ ਦਾ ਮਜ਼ਾਕ ਉਡਾਇਆ। ਉਹ ਆਪਣੇ ਸੀਮਤ ਗਿਆਨ ਦੇ ਕਾਰਨ ਇਹ ਸਮਝਣ ’ਚ ਅਸਮਰੱਥ ਸਨ ਕਿ ਹਿੰਦੂ ਗਊਵੰਸ਼ ਦਾ ਇੰਨਾ ਸਨਮਾਨ ਕਿਉਂ ਕਰਦੇ ਹਨ? ਆਜ਼ਾਦੀ ਦੇ ਬਾਅਦ ਧਰਮਨਿਰਪੱਖਤਾ ਦੀ ਸਿਆਸਤ ਕਰਨ ਵਾਲਿਆਂ ਨੇ ਵੀ ਹਿੰਦੂਆਂ ਦੀ ਇਸ ਮਾਨਤਾ ’ਤੇ ਧਿਆਨ ਨਹੀਂ ਦਿੱਤਾ।
ਕੁਝ ਸਾਲ ਪਹਿਲਾਂ ਜਦੋਂ ਇਹ ਸੂਚਨਾ ਆਈ ਕਿ ਗਊ ਮੂਤਰ ਦਾ ਦਵਾਈ ਵਜੋਂ ਅਮਰੀਕਾ ’ਚ ਪੇਟੈਂਟ ਹੋ ਗਿਆ ਹੈ, ਤਾਂ ਸਾਰੇ ਦੇਸ਼ ’ਚ ਹਲਚਲ ਪੈਦਾ ਹੋ ਗਈ। ਯੋਗ ਅਤੇ ਆਯੁਰਵੇਦ ਵਾਂਗ ਹੁਣ ਪੂਰੀ ਦੁਨੀਆ ਜਲਦੀ ਹੀ ਗਊ ਮਾਤਾ ਦੇ ਮਹੱਤਵ ਨੂੰ ਮੰਨਣ ਲੱਗੇਗੀ। ਹਮੇਸ਼ਾ ਵਾਂਗ ਅਸੀਂ ਆਪਣੀ ਵਿਰਾਸਤ ਨੂੰ ਵਿਦੇਸ਼ੀ ਪੈਕੇਜ ’ਚ ਕਈ ਗੁਣਾ ਕੀਮਤਾਂ ’ਚ ਖਰੀਦਣ ਲਈ ਮਜਬੂਰ ਹੋਵਾਂਗੇ।
ਗਊ ਦੇ ਦੁੱਧ ਦਾ ਵਿਗਿਆਨਕ ਮਹੱਤਵ
ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਦਿਲ ਦੇ ਰੋਗਾਂ ਦੇ ਮਾਹਿਰਾਂ ਨੇ ਇਸ ਗੱਲ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਦਿਲ ਦੇ ਰੋਗੀਆਂ ਲਈ ਦੇਸੀ ਗਾਂ ਦਾ ਦੁੱਧ ਖਾਸ ਤੌਰ ’ਤੇ ਲਾਭਦਾਇਕ ਹੈ। ਦੇਸੀ ਗਾਂ ਦੇ ਦੁੱਧ ਦੇ ਕਣ ਸੂਖਮ ਅਤੇ ਜਲਦੀ ਪਚਣ ਵਾਲੇ ਹੁੰਦੇ ਹਨ। ਇਸ ਲਈ ਉਹ ਦਿਮਾਗ ਦੀਆਂ ਬਾਰੀਕ ਨਾੜੀਆਂ ’ਚ ਪਹੁੰਚ ਕੇ ਦਿਮਾਗ ਨੂੰ ਸ਼ਕਤੀ ਮੁਹੱਈਆ ਕਰਦੇ ਹਨ। ਇਸ ਦੁੱਧ ’ਚ ਕੈਰੋਟੀਨ (ਵਿਟਾਮਿਨ-ਏ) ਨਾਂ ਦਾ ਪੀਲਾ ਪਦਾਰਥ ਰਹਿੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।
ਚਰਕ ਸੂਤਰ ਸਥਾਨ 1/18 ਅਨੁਸਾਰ, ਦੇਸੀ ਗਾਂ ਦਾ ਦੁੱਧ ਜੀਵਨ ਸ਼ਕਤੀ ਮੁਹੱਈਆ ਕਰਵਾਉਣ ਵਾਲੇ ਤਰਲਾਂ ’ਚ ਸਰਵਉੱਤਮ ਹੈ। ਦੇਸੀ ਗਊ ਦੇ ਦੁੱਧ ’ਚ 8 ਫੀਸਦੀ ਪ੍ਰੋਟੀਨ, 8 ਫੀਸਦੀ ਕਾਰਬੋਹਾਈਡ੍ਰੇਟ ਅਤੇ 0.7 ਫੀਸਦੀ ਮਿਨਰਲ (100 ਆਈ. ਯੂ.) ਵਿਟਾਇਨ ਏ ਅਤੇ ਵਿਟਾਮਿਨ ਬੀ, ਸੀ, ਡੀ ਅਤੇ ਈ ਹੁੰਦਾ ਹੈ। ਇਕ ਖੋਜ ਅਨੁਸਾਰ ਦੇਸੀ ਗਾਂ ਦਾ ਦੁੱਧ ਰਸਾਇਣ, ਤਾਕਤ ਵਧਾਉਣ ਵਾਲਾ, ਦਿਲ ਲਈ ਲਾਭਕਾਰੀ, ਦਿਮਾਗੀ ਸੋਚ ਨੂੰ ਵਧਾਉਣ ਵਾਲਾ, ਵਾਤ, ਪਿਤ, ਕਫ ਨਾਸ਼ਕ ਹੈ।
ਦੇਸੀ ਗਾਂ ਦੇ ਘਿਓ ਦਾ ਵਿਗਿਆਨਕ ਮਹੱਤਵ
ਗਾਂ ਦਾ ਘਿਓ ਖਾਣ ਨਾਲ ਕੋਲੈਸਟ੍ਰੋਲ ਨਹੀਂ ਵਧਦਾ। ਇਸ ਦੀ ਵਰਤੋਂ ਨਾਲ ਦਿਲ ’ਤੇ ਕੋਈ ਬੁਰਾ ਅਸਰ ਨਹੀਂ ਪੈਂਦਾ। ਰੂਸੀ ਵਿਗਿਆਨਕ ਸ਼ਿਰੋਵਿਚ ਅਨੁਸਾਰ ਦੇਸੀ ਗਾਂ ਦੇ ਘਿਓ ’ਚ ਮਨੁੱਖੀ ਸਰੀਰ ’ਚ ਪਹੁੰਚੇ ਰੇਡੀਓਐਕਟੀਵਿਟੀ ਕਣਾਂ ਦਾ ਅਸਰ ਨਸ਼ਟ ਕਰਨ ਦੀ ਅਥਾਹ ਸ਼ਕਤੀ ਹੈ। ਗਾਂ ਦੇ ਘਿਓ ਨਾਲ ਯੱਗ ਕਰਨ ਨਾਲ ਆਕਸੀਜਨ ਬਣਦੀ ਹੈ।
ਦੇਸੀ ਗਾਂ ਦੇ ਘਿਓ ਨੂੰ ਚੌਲਾਂ ਨਾਲ ਮਿਲਾ ਕੇ ਸਾੜਨ ਨਾਲ (ਯੱਗ) ਈਥੋਲੀਨ ਆਕਸਾਈਡ, ਪ੍ਰੋਪਲੀਨ ਆਕਸਾਈਡ ਅਤੇ ਫੋਰਮੈਲਡੀਹਾਈਡ ਨਾਂ ਦੀ ਗੈਸ ਪੈਦਾ ਹੁੰਦੀ ਹੈ। ਈਥੋਲੀਨ ਆਕਸਾਈਡ ਅਤੇ ਫੋਰਮੈਲਡੀਹਾਈਡ ਜੀਵਾਣੂ ਰੋਕੂ ਹੈ, ਜਿਸ ਦੀ ਵਰਤੋਂ ਆਪ੍ਰੇਸ਼ਨ ਥੀਏਟਰ ਨੂੰ ਕੀਟਾਣੂ ਰਹਿਤ ਕਰਨ ’ਚ ਅੱਜ ਵੀ ਹੁੰਦੀ ਹੈ।
ਗਊ ਮੂਤਰ ਦਾ ਵਿਗਿਆਨਕ ਮਹੱਤਵ
ਗਊ ਮੂਤਰ ’ਚ ਤਾਮਰ ਹੁੰਦਾ ਹੈ ਜੋ ਮਨੁੱਖੀ ਸਰੀਰ ’ਚ ਸੋਨੇ ਵਜੋਂ ਬਦਲ ਜਾਂਦਾ ਹੈ। ਸੋਨਾ ਸਾਰੇ ਰੋਗਾਂ ਨੂੰ ਖਤਮ ਕਰਨ ਦੀ ਸ਼ਕਤੀ ਰੱਖਦਾ ਹੈ। ਸੋਨਾ ਹਰ ਕਿਸਮ ਦੇ ਜ਼ਹਿਰ ਦਾ ਨਾਸ਼ਕ ਹੈ। ਗਊ ਮੂਤਰ ’ਚ ਤਾਮਰ ਤੋਂ ਇਲਾਵਾ ਲੋਹੇ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਕਿਸਮ ਦੇ ਮਿਨਰਲ, ਕਾਰਬੋਨਿਕ ਐਸਿਡ, ਪੋਟਾਸ਼ ਅਤੇ ਲੈਕਟੋਜ ਨਾਂ ਦੇ ਤੱਤ ਮਿਲਦੇ ਹਨ।
ਗਊ ਮੂਤਰ ’ਚ 24 ਤਰ੍ਹਾਂ ਦੇ ਲਵਣ ਹੁੰਦੇ ਹਨ ਜਿਨ੍ਹਾਂ ਕਾਰਨ ਗਊ ਮੂਤਰ ਤੋਂ ਤਿਆਰ ਵੱਖ-ਵੱਖ ਕਿਸਮ ਦੀਆਂ ਦਵਾਈਆਂ ਕਈ ਰੋਗਾਂ ਦੇ ਖਾਤਮੇ ’ਚ ਉਪਯੋਗੀ ਹਨ। ਗਊ ਮੂਤਰ ਕੀਟਨਾਸ਼ਕ ਹੋਣ ਨਾਲ ਵਾਤਾਵਰਣ ਨੂੰ ਸ਼ੁੱਧ ਕਰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ। ਗਊ ਮੂਤਰ ਤ੍ਰਿਦੋਸ਼ ਨਾਸ਼ਕ ਹੈ, ਪਰ ਪਿਤ ਨਿਰਮਾਣ ਕਰਦਾ ਹੈ ਪਰ ਕਾਲੀ ਦੇਸੀ ਗਾਂ ਦਾ ਮੂਤਰ ਪਿਤ ਨਾਸ਼ਕ ਹੁੰਦਾ ਹੈ।
ਨੌਜਵਾਨਾਂ ਲਈ ਗਊ ਮੂਤਰ ਸ਼ੀਘਰਪਤਨ, ਧਾਤੂ ਦਾ ਪਤਲਾਪਣ, ਕਮਜ਼ੋਰੀ, ਸੁਸਤੀ, ਆਲਸ, ਸਿਰਦਰਦ, ਯਾਦ ਸ਼ਕਤੀ ਵਧਾਉਣ ’ਚ ਬੜਾ ਹੀ ਉਪਯੋਗੀ ਹੈ। ਪੰਚਗਵਿਆ ਗੋਘ੍ਰਿਤ ਗੋਮਯ, ਗੋਦਧੀ, ਗਊ ਦੇ ਦੁੱਧ, ਗਊ ਮੂਤਰ ਨਾਲ ਮਿਲ ਕੇ ਬਣਦਾ ਹੈ। ਉਸਦੀ ਵਰਤੋਂ ਮਿਰਗੀ, ਦਿਮਾਗੀ ਕਮਜ਼ੋਰੀ, ਭਿਆਨਕ ਪੀਲੀਆ, ਬਵਾਸੀਰ ਆਦਿ ’ਚ ਬੜੀ ਹੀ ਉਪਯੋਗੀ ਹੈ। ਕੈਂਸਰ ਵਰਗੀ ਬੀਮਾਰੀ, ਹਾਈ ਬਲੱਡ ਪ੍ਰੈਸ਼ਰ ਅਤੇ ਦਮੇ ਵਰਗੇ ਰੋਗਾਂ ’ਚ ਵੀ ਗਊ ਮੂਤਰ ਦੀ ਵਰਤੋਂ ਬਹੁਤ ਹੀ ਉਪਯੋਗੀ ਸਿੱਧ ਹੋਈ ਹੈ।
ਗਾਂ ਦੇ ਗੋਹੇ ਦਾ ਵਿਗਿਆਨਕ ਮਹੱਤਵ
ਇਟਲੀ ਦੇ ਪ੍ਰਸਿੱਧ ਵਿਗਿਆਨੀ ਪ੍ਰੋ. ਜੀ. ਈ. ਬੀਗੇਡ ਨੇ ਗੋਹੇ ਦੇ ਕਈ ਪ੍ਰਯੋਗਾਂ ਰਾਹੀਂ ਸਿੱਧ ਕੀਤਾ ਹੈ ਕਿ ਦੇਸੀ ਗਾਂ ਦੇ ਤਾਜ਼ੇ ਗੋਹੇ ਨਾਲ ਟੀ. ਬੀ. ਅਤੇ ਮਲੇਰੀਆ ਦੇ ਕੀਟਾਣੂ ਮਰ ਜਾਂਦੇ ਹਨ। ਅਣੂ ਰੇਡੀਏਸ਼ਨ ਤੋਂ ਮੁਕਤੀ ਪਾਉਣ ਲਈ ਜਾਪਾਨ ਦੇ ਲੋਕਾਂ ਨੇ ਗੋਹੇ ਨੂੰ ਅਪਣਾਇਆ ਹੈ। ਗੋਹਾ ਸਾਡੀ ਚਮੜੀ ਦੇ ਦਾਦ, ਖਾਜ, ਐਗਜ਼ਿਮਾ ਅਤੇ ਜ਼ਖਮ ਆਦਿ ਲਈ ਲਾਭਦਾਇਕ ਹੁੰਦਾ ਹੈ।
ਸਿਰਫ ਦੇਸੀ ਗਾਂ ਦੇ ਗੋਹੇ ਤੋਂ ਪ੍ਰਤੀ ਸਾਲ 45000 ਲੀਟਰ ਬਾਇਓਗੈਸ ਮਿਲਦੀ ਹੈ। ਬਾਇਓਗੈਸ ਦੀ ਵਰਤੋਂ ਕਰਨ ਨਾਲ 6 ਕਰੋੜ 80 ਲੱਖ ਲੱਕੜੀ ਬਚ ਸਕਦੀ ਹੈ ਜੋ ਅੱਜ ਸਾੜੀ ਜਾਂਦੀ ਹੈ, ਜਿਸ ਨਾਲ 14 ਕਰੋੜ ਰੁੱਖ ਕੱਟਣ ਤੋਂ ਬਚਣਗੇ ਅਤੇ ਦੇਸ਼ ਦੇ ਵਾਤਾਵਰਣ ਦੀ ਸੰਭਾਲ ਹੋਵੇਗੀ। ਗੋਹੇ ਦੀ ਖਾਦ ਸਰਵਉੱਤਮ ਖਾਦ ਹੈ, ਜਦ ਕਿ ਖਾਦਾਂ ਨਾਲ ਪੈਦਾ ਅਨਾਜ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਲਗਾਤਾਰ ਘਟਾਉਂਦਾ ਜਾ ਰਿਹਾ ਹੈ।
ਅਜਿਹੀਆਂ ਸਾਰੀਆਂ ਜਾਣਕਾਰੀਆਂ ਨੂੰ ਸੋਚ ਵਿਚਾਰ ਕੇ ਉਸ ਦੇ ਵਿਆਪਕ ਪ੍ਰਚਾਰ-ਪ੍ਰਸਾਰ ’ਚ ਲੱਗੇ ਨੌਜਵਾਨ ਵਿਗਿਆਨੀ ਸ਼੍ਰੀ ਸੱਤਿਆਨਾਰਾਇਣ ਦਾਸ ਦੱਸਦੇ ਹਨ ਕਿ ਵਿਦੇਸ਼ੀ ਇਤਿਹਾਸਕਾਰਾਂ ਅਤੇ ਮਾਰਕਸਵਾਦੀ ਚਿੰਤਕਾਂ ਨੇ ਵੈਦਿਕ ਗ੍ਰੰਥਾਂ ’ਚ ਵਰਤੀ ਸੰਸਕ੍ਰਿਤ ਦਾ ਸਤਹੀ ਅਰਥ ਕੱਢ ਕੇ ਬੜੇ ਭੁਲੇਖੇ ਫੈਲਾਏ ਹਨ। ਇਨ੍ਹਾਂ ਇਤਿਹਾਸਕਾਰਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਵੈਦਿਕ ਕਾਲ ’ਚ ਆਰੀਆ ਗਊ ਮਾਸ ਖਾਂਦੇ ਸੀ।
ਸ਼ਹਿਰੀ ਜਨਤਾ ਨੂੰ ਵੀ ਆਪਣੀ ਬੁੱਧੀ ਸ਼ੁੱਧ ਕਰਨੀ ਚਾਹੀਦੀ ਹੈ। ਗਊਵੰਸ਼ ਦੀ ਸੇਵਾ ਸਾਡੀ ਪ੍ਰੰਪਰਾ ਤਾਂ ਹੈ ਹੀ, ਅੱਜ ਦੇ ਪ੍ਰਦੂਸ਼ਿਤ ਵਾਤਾਵਰਣ ’ਚ ਤੰਦਰੁਸਤ ਰਹਿਣ ਲਈ ਇਸਦੀ ਲੋੜ ਵੀ ਹੈ। ਅਸੀਂ ਜਿੰਨਾ ਗਊ ਮਾਤਾ ਦੇ ਨੇੜੇ ਰਹਾਂਗੇ, ਓਨੇ ਹੀ ਤੰਦਰੁਸਤ ਅਤੇ ਖੁਸ਼ ਰਹਾਂਗੇ।
-ਵਿਨੀਤ ਨਾਰਾਇਣ
ਭਾਰਤ ’ਚ ਸਿੱਖਿਆ ਦਾ ਡਿੱਗਦਾ ਪੱਧਰ ਅਤੇ ਸਕੂਲਾਂ ’ਚ ਮੁੱਢਲੀਆਂ ਸਹੂਲਤਾਂ ਦੀ ਘਾਟ
NEXT STORY