Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 08, 2026

    5:11:21 PM

  • nana patekar

    ਨਾਨਾ ਪਾਟੇਕਰ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਕੀਤੀ...

  • attack on the guru ghar  s langar hall is extremely serious

    ਗੁਰੂ ਘਰ ਦੇ ਲੰਗਰ ਹਾਲ ’ਤੇ ਹਮਲੇ ਦਾ ਮਾਮਲਾ ਬੇਹੱਦ...

  • luck lottery patiala

    ਪੰਜਾਬ 'ਚ 7 ਰੁਪਏ ਨਾਲ ਕਰੋੜ ਪਤੀ ਬਣਿਆ ਵਿਅਕਤੀ,...

  • big robbery in khanna

    BIG BREAKING: ਪੰਜਾਬ 'ਚ ਦਿਨ-ਦਿਹਾੜੇ ਵੱਡੀ ਲੁੱਟ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕਰਤਾਰਪੁਰ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ

PUNJAB News Punjabi(ਪੰਜਾਬ)

ਕਰਤਾਰਪੁਰ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ

  • Updated: 13 Nov, 2020 08:08 PM
Jalandhar
kartarpur sahib and maharaja ranjit singh
  • Share
    • Facebook
    • Tumblr
    • Linkedin
    • Twitter
  • Comment

ਕਰਤਾਰਪੁਰ ਸਾਹਿਬ ਅਤੇ ਮਹਾਰਾਜਾ ਰਣਜੀਤ ਸਿੰਘ

ਹੱਟ ਖੁੱਲ੍ਹ ਗਈ ਬਾਬੇ ਨਾਨਕ ਦੀ ਸੌਦਾ ਲੈਣਗੇ ਨਸੀਬਾਂ ਵਾਲੇ (ਲੋਕ ਬੋਲੀ)

ਇਹੋ ਕਰਤਾਰਪੁਰ ਸਾਹਿਬ ਹੈ
ਇਹੋ ਕਰਤਾਰਪੁਰ ਸਾਹਿਬ ਦੀ ਬਰਕਤ ਹੈ
ਇਹੋ ਕਰਤਾਰਪੁਰ ਸਾਹਿਬ ਦਾ ਫਲਸਫਾ ਹੈ


ਲਾਹੌਰ ਦਰਬਾਰ ਦੇ ਸਰਕਾਰੀ ਲੇਖੇ ਮੁਤਾਬਕ 'ਉਮਦਾ ਉੱਤ ਤਵਾਰੀਖ਼' ਵਿੱਚ ਜ਼ਿਕਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 2000 ਅਤੇ 70 ਘੁਮਾਂ ਜ਼ਮੀਨ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਸੇਵਾ ਕਰਵਾਈ ਸੀ। ਜਿਸ ਬਦੌਲਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਇਮਾਰਤ 1827 ਈ. ਵਿੱਚ ਮੁਕੰਮਲ ਹੋਈ ਸੀ।

PunjabKesari

ਡੇਰਾ ਬਾਬਾ ਨਾਨਕ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਅਤੇ ਸਰਦਾਰ ਸੁੱਧ ਸਿੰਘ ਹੁਣਾਂ ਨੇ ਕਰਵਾਈ ਸੀ। 1050 ਘਮਾਊਂ ਸਾਥ ਜ਼ਮੀਨ ਵੀ ਦਿੱਤੀ ਗਈ ਜਿਸ ਵਿੱਚੋਂ 400 ਬੰਜਰ ਅਤੇ ਬਾਕੀ ਫ਼ਸਲ ਹੋਣ ਲਾਇਕ ਹੈ। ਲੱਗਭੱਗ 70 ਘੁਮਾਉਂ ਦੇ ਜ਼ਮੀਨ ਹੋਰ ਪਿੰਡਾਂ ਵਿੱਚ ਗੁਰਦੁਆਰੇ ਦੀ ਹੈ। ਗੁਰਦੁਆਰੇ ਨਾਲ 29 ਦੁਕਾਨਾਂ ਹਨ, ਜੋ ਕਿ ਗੁਰਦੁਆਰਾ ਸਾਹਿਬ ਦੀ ਆਮਦਨ ਹੈ।

550 ਵੇਂ ਪ੍ਰਕਾਸ਼ ਪੁਰਬ ਮੌਕੇ ਦਲਬੀਰ ਪੰਨੂੰ ਦੀ ਕਿਤਾਬ “ਦੀ ਸਿੱਖ ਹੈਰੀਟੇਜ' ਆਈ ਹੈ। ਇਸ ਕਿਤਾਬ ਦਾ ਪਾਕਿਸਤਾਨ ਦੇ ਫੈਸਲਾਬਾਦ ਵਿਖੇ ਲੋਕ ਅਰਪਣ ਕੀਤਾ ਗਿਆ।ਕਿਤਾਬ ਵਿੱਚ ਡੇਰਾ ਬਾਬਾ ਨਾਨਕ ਬਾਰੇ ਇੱਕ ਹਵਾਲਾ ਇਹ ਵੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਤੋਂ ਬਾਅਦ 25 ਨਵੰਬਰ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਖੜਕ ਸਿੰਘ ਨੇ ਅਰਦਾਸ ਕਰਵਾਈ ਸੀ । ਇਸ ਤੋਂ ਬਾਅਦ ਖੜਕ ਸਿੰਘ ਅਤੇ ਉਨ੍ਹਾਂ ਦੇ ਪੋਤਰੇ ਨੌਨਿਹਾਲ ਸਿੰਘ ਵੀ ਸ਼ਹੀਦੀਆਂ ਪਾ ਗਏ। ਇਸ ਦੌਰਾਨ ਨੌ ਨਿਹਾਲ ਸਿੰਘ ਦੀ ਘਰਵਾਲੀ ਸਾਹਿਬ ਕੌਰ ਗਰਭਵਤੀ ਸੀ। ਜੱਚੇ ਬੱਚੇ ਦੀ ਸਲਾਮਤੀ ਦੇ ਲਈ ਖੜਕ ਸਿੰਘ ਦੀ ਵਿਧਵਾ ਚੰਦ ਕੌਰ ਨੇ ਦਸੰਬਰ 1840 ਈਸਵੀ ਨੂੰ ਗੁਰਦੁਆਰਾ ਡੇਰਾ ਬਾਬਾ ਨਾਨਕ ਦੀ ਸੇਵਾ ਕਰਵਾਈ ਸੀ। ਇਹ ਹਵਾਲਾ ਉਮਦਾ ਉੱਤਵਾਰੀਖ਼ ਵਿੱਚ ਦਰਜ ਹੈ।

PunjabKesari

ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।

ਖੇਤਾਂ ਨੂੰ ਵਾਹੁੰਦਾ ਬੀਜਦਾ ਤੇ ਆਪ ਪਾਲਣ ਹਾਰ ਹੈ।
ਜਪਦਾ ਨਾ ਕੱਲ੍ਹੇ ਨਾਮ ਨੂੰ ਹੱਥੀਂ ਵੀ ਕਰਦਾ ਕਾਰ ਹੈ।
ਗ਼ਰਜ਼ਮੰਦਾਂ ਵੰਡਦਾ ਅੰਨ ਦਾ ਭੰਡਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।

ਕੱਢਦਾ ਸਿਆੜ ਫੇਰ ਖ਼ੁਦ ਰੂਹਾਂ ਚ ਬਾਣੀ ਕੇਰਦਾ।
ਮਾਲਾ ਨਾ ਕੱਲ੍ਹੀ ਘੁੰਮਦੀ ਮਨ ਦੇ ਵੀ ਮਣਕੇ ਫੇਰਦਾ।
ਰਾਵੀ ਦੇ ਕੰਢੇ ਵਰਤਦਾ,ਅਦਭੁੱਤ  ਨਜ਼ਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।


ਇਹ ਕਵਿਤਾ ਗੁਰਭਜਨ ਗਿੱਲ ਦੀ ਹੈ। ਗੁਰਭਜਨ ਗਿੱਲ ਆਪਣੀਆਂ ਨਿੱਕੇ ਹੁੰਦਿਆਂ ਦੀਆਂ ਯਾਦਾਂ ਬਾਰੇ ਬੋਲਦਿਆਂ ਕਹਿੰਦੇ ਨੇ ਕਿ ਉਨ੍ਹਾਂ ਦਾ ਪਿੰਡ ਡੇਰਾ ਬਾਬਾ ਨਾਨਕ ਦੇ ਨੇੜੇ ਸੀ। ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਨਿੱਕੇ ਹੁੰਦਿਆਂ ਤੋਂ ਵਧਦੀ ਉਮਰ ਦੇ ਨਾਲ ਨਾਲ ਵੇਖਦੇ ਰਹੇ ਹਾਂ। ਗੁਰਭਜਨ ਗਿੱਲ ਜੋ ਕਹਿੰਦੇ ਨੇ ਉਹ ਪੰਜਾਬ ਦੇ ਕਿੰਨੇ ਹੀ ਬੰਦਿਆਂ ਦੀ ਜ਼ੁਬਾਨੀ ਗੱਲ ਹੋਵੇਗੀ।

PunjabKesari

ਸਰਹੱਦਾਂ ਬਣ ਗਈਆਂ
ਵੰਡ ਹੋ ਗਈ
ਪਰ ਖਿਆਲ ਕਦੀ ਵੰਡੇ ਨਹੀਂ ਗਏ।


9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ । ਯਾਦ ਰਹੇ ਕਿ ਜਿਸ ਤਾਰੀਖ਼ ਨੂੰ ਇਹ ਲਾਂਘਾ ਖੁੱਲ੍ਹਿਆ ਉਸ ਤਾਰੀਖ ਨੂੰ ਬਰਲਿਨ ਦੀ ਕੰਧ ਡਿੱਗਣ ਦੀ 30ਵੀਂ ਵਰ੍ਹੇਗੰਢ ਸੀ।  ਨਵੰਬਰ 1989 ਨੂੰ ਜਰਮਨ ਵਿੱਚ ਰਹਿੰਦੇ ਪੂਰਬੀ ਤੇ ਪੱਛਮੀ ਜਰਮਨ ਦੇ ਲੋਕਾਂ ਨੇ ਲੋਕ ਆਵਾਜ਼ ਇਕੱਠੇ ਕਰਕੇ ਜਰਮਨ ਨੂੰ ਵੰਡ ਦੀ ਕੰਧ ਤੋੜ ਦਿੱਤੀ ਸੀ। ਮਨੁੱਖੀ ਸੁਭਾਅ ਦੀ ਬੁਨਿਆਦ ਵਿੱਚ ਮੁਹੱਬਤ ਸਾਂਝਾਂ ਅਤੇ ਮਨੁੱਖਤਾ ਰਹੇਗੀ ਤਾਂ ਕਦੀ ਵੀ ਵੰਡੀਆਂ ਨਹੀਂ ਪੈਣਗੀਆਂ। ਇਸ ਇਤਿਹਾਸਕ ਤਾਰੀਖ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦੇ ਨਾਲ-ਨਾਲ ਜਰਮਨ ਦੇ ਲੋਕਾਂ ਨੂੰ ਯਾਦ ਵੀ ਕਰਿਓ। ਨਫ਼ਰਤਾਂ ਅਤੇ ਅਜਬ ਖਿੱਚੋ ਤਾਣ ਦੇ ਵਿਚਕਾਰ ਸਰਹੱਦ ਦੇ ਆਰ ਪਾਰ ਲੋਕਾਂ ਦੀਆਂ ਭੱਜੀਆਂ ਬਾਹਵਾਂ ਇੱਕ ਦੂਜੇ ਨੂੰ ਜੱਫੀ ਪਾਉਣ ਨੂੰ ਚਾਰ ਵਾਰ ਤਿਆਰ ਖੜ੍ਹੀਆਂ ਰਹੀਆਂ ਹਨ ਸਦਾ। ਇਹ ਮੁਹੱਬਤ ਇਸ ਦੌਰ ਦੀ ਅਤੇ ਹਰ ਦੌਰ ਦੀ ਉਮੀਦ ਹੈ। ਗੁਰਦਾਸਪੁਰ ਦੇ ਜ਼ਿਲ੍ਹਾ ਗਜ਼ਟੀਅਰ 1891-92 ਮੁਤਾਬਕ ਪਹਿਲਾਂ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਦਾ ਰਿਸ਼ਤਾ ਬਹੁਤ ਗੂੜ੍ਹਾ ਸੀ ਜੋ ਕਿ ਇਨ੍ਹਾਂ ਸਾਲਾਂ ਦੇ ਵਿੱਚ ਵੱਖੋ ਵੱਖਰਾ ਹੋ ਗਿਆ। ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਅਤੇ ਪੱਖੋਕੇ ਟਾਹਲੀ ਸਾਹਿਬ ਦੀ ਸੇਵਾ ਮੁੱਢਲੀ ਤੌਰ ਤੇ ਉਦਾਸੀ ਸੰਪਰਦਾਇ ਕੋਲ ਆ ਗਈ ਸੀ।
ਚਾਰ ਬਾਗ-ਏ-ਪੰਜਾਬ ਮੁਤਾਬਕ 18-19 ਸਦੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਪੀੜ੍ਹੀ ਵਿੱਚੋਂ ਬੇਦੀਆਂ ਦੀ ਬਹੁਤ ਮਾਨਤਾ ਰਹੀ ਹੈ। 18 ਸਦੀ ਦੇ ਅੰਤ ਤੱਕ ਵੱਖ ਵੱਖ ਖੇਤਰ ਦੇ 76 ਸ਼ਾਸਕਾਂ ਵੱਲੋਂ ਬੇਦੀਆਂ ਨੂੰ 1,44,290 ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਸਿੱਖ ਰਾਜ ਦੇ ਦੌਰਾਨ ਡੇਰਾ ਬਾਬਾ ਨਾਨਕ ਵਿੱਚ ਬੇਦੀਆਂ ਨੂੰ 2 ਲੱਖ ਦੀ ਜਾਗੀਰ ਦਿੱਤੀ ਗਈ ਸੀ। ਐੱਚ ਈ ਰੋਜ਼ ਦੇ ਡੇਰਾ ਬਾਬਾ ਨਾਨਕ ਬਾਰੇ 1880 ਦੇ ਹਵਾਲੇ ਮੁਤਾਬਕ ਡੇਰਾ ਬਾਬਾ ਨਾਨਕ ਵਿੱਚ ਵਿਸਾਖੀ ,ਕੱਤਕ ਦੀ ਪੂਰਨਮਾਸ਼ੀ ਅਤੇ ਦੀਵਾਲੀ ਤਿੰਨ ਪ੍ਰਮੁੱਖ ਤਿਉਹਾਰ ਹੁੰਦੇ ਸਨ। ਜਿਹਦੇ ਵਿੱਚ ਵੱਡੇ ਇਕੱਠ ਵਿੱਚ ਸੰਗਤਾਂ ਆ ਜੁੜਦੀਆਂ ਸਨ। 1969 ਵਿੱਚ 500 ਵੇਂ ਪ੍ਰਕਾਸ਼ ਪੁਰਬ ਵੇਲੇ ਪੰਜਾਬ ਦੇ ਮੁੱਖ ਮੰਤਰੀ ਗੁਰਨਾਮ ਸਿੰਘ ਸਨ ਅਤੇ ਸਿੱਖਿਆ ਤੇ ਭਾਸ਼ਾ ਮੰਤਰੀ ਸੁਰਜੀਤ ਸਿੰਘ ਬਰਨਾਲਾ ਸਨ। ਉਸ ਮੌਕੇ ਬੋਲੀ ਮਹਿਕਮਾ ਪੰਜਾਬ (ਭਾਸ਼ਾ ਵਿਭਾਗ ਪੰਜਾਬ) ਨੇ ਡੇਰਾ ਬਾਬਾ ਨਾਨਕ ਸਰਵੇ ਕਿਤਾਬ ਛਾਪੀ ਸੀ। 1969 ਈਸਵੀ ਦੇ ਕਈ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਕਰਤਾਰਪੁਰ ਲਾਂਘੇ ਦੇ ਲਈ 500 ਸਾਲਾ ਮੌਕੇ ਜਾਂ ਉਸ ਤੋਂ ਪਹਿਲਾਂ ਵੀ ਸਮੇਂ ਸਮੇਂ ਸਿਰ ਗੱਲਾਂ ਹੁੰਦੀਆਂ ਰਹੀਆਂ ਹਨ।

ਭਵੀਸ਼ਨ ਸਿੰਘ ਗੁਰਾਇਆ ਮੁਤਾਬਕ ਰਾਵੀ ਦਰਿਆ ਨੇ ਆਪਣੇ ਮੁਹਾਣੇ ਕਈ ਵਾਰ ਬਦਲੇ ਹਨ। ਗੁਰੂ ਨਾਨਕ ਦੇਵ ਜੀ ਦਾ ਸਹੁਰਾ ਪਿੰਡ ਪੱਖੋਕੇ ਕੱਕੇਕੇ ਪਿੰਡ ਦੇ ਨੇੜੇ ਸੀ। ਇਨ੍ਹਾਂ ਪਿੰਡਾਂ ਦੇ ਮੋਢੀ ਪੱਖੋਂ ਰੰਧਾਵਾ ਅਤੇ ਕੱਕਾ ਰੰਧਾਵਾ ਮੰਨਿਆ ਜਾਂਦਾ ਹੈ। ਡੇਰਾ ਬਾਬਾ ਨਾਨਕ ਵਾਲੀ ਥਾਂ ਅਜਿੱਤੇ ਰੰਧਾਵੇ ਵਾਲਾ ਖੂਹ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਆ ਕੇ ਬਹਿੰਦੇ ਸਨ। ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਉਹ ਪਾਵਨ ਥਾਂ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਅਸਥੀਆਂ ਗਾਗਰ ਵਿੱਚ ਰੱਖ ਕੇ ਉੱਪਰ ਸਮਾਧ ਬਣਵਾਈ ਗਈ ਸੀ। ਬਾਬੇ ਨਾਨਕ ਦੇ ਦੇਹਰਾ ਤੋਂ ਹੀ ਡੇਰਾ ਬਾਬਾ ਨਾਨਕ ਨਗਰ ਦਾ ਨਾਮਕਰਨ ਹੋਇਆ ਹੈ। 1635 ਈਸਵੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਬਾਬਾ ਧਰਮ ਚੰਦ ਦੇ ਸਾਹਿਬਜ਼ਾਦਿਆਂ ਨੇ ਪੱਖੋਕੇ ਜ਼ਿਮੀਂਦਾਰਾਂ ਤੋਂ ਜ਼ਮੀਨ ਲੈ ਕੇ ਡੇਰਾ ਬਾਬਾ ਨਾਨਕ ਨਗਰ ਆਬਾਦ ਕੀਤਾ।

ਡੇਰਾ ਬਾਬਾ ਨਾਨਕ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚੋਂ ਇੱਕ ਸੀ ਜਿੱਥੇ ਪੰਜਾਬ ਦੇ ਹਰ ਸ਼ਹਿਰ ਵਿੱਚ ਆਬਾਦੀ ਵਧਦੀ ਜਾ ਰਹੀ ਹੈ ਇਸ ਨਗਰ ਦੀ ਆਬਾਦੀ 1947 ਤੋਂ ਲੈ ਕੇ ਲਗਾਤਾਰ ਘਟਦੀ ਰਹੀ ਹੈ ਅਤੇ ਬਹੁਤਾ ਵਿਕਾਸ ਨਹੀਂ ਹੋਇਆ। ਡੇਰਾ ਬਾਬਾ ਨਾਨਕ ਦੇ ਹੋਰ ਨਾਮ ਵੀ ਇਤਿਹਾਸ ਵਿੱਚ ਮਸ਼ਹੂਰ ਹਨ ਇਹਨੂੰ ਪੱਖੋਂ ਕੇ, ਕੋਟ ਦਲਪਤ  ਪੱਖੋਕੇ ਟਾਹਲੀ ਸਾਹਿਬ, ਕੋਟ ਫਤਹਿ ਮੁਹੰਮਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇੰਪੀਰੀਅਲ ਗਜ਼ਟੀਅਰ ਤੋਂ ਇਸ ਗੱਲ ਦਾ ਸੰਕੇਤ ਮਿਲਦਾ ਹੈ ਇਤਿਹਾਸ ਵੀ ਹਾਮੀ ਭਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਵਸਾਇਆ ਗਿਆ ਕਰਤਾਰਪੁਰ ਰਾਵੀ ਦੇ ਵਹਾਅ ਬਦਲਣ ਕਾਰਨ ਹੀ ਦਰਿਆ ਬੁਰਦ ਹੋ ਗਿਆ ਸੀ। ਕਹਿੰਦੇ ਹਨ ਕਿ ਕਦੇ ਰਾਵੀ ਦਾ ਵਹਾਅ ਠੀਕ ਉਸੇ ਹੀ ਸਥਾਨ ਤੇ ਸੀ ਜਿਸ ਤੇ ਅੱਜ ਕੱਲ੍ਹ ਡੇਰਾ ਬਾਬਾ ਨਾਨਕ ਹੈ । ਇੰਪੀਰੀਅਲ ਗਜ਼ਟੀਅਰ ਵਿੱਚ ਲਿਖਿਆ ਹੋਇਆ ਹੈ ਕਿ 1870 ਵਿਚ ਟਾਹਲੀ ਸਾਹਿਬ ਦਾ ਸਥਾਨ ਇਸ ਦੇ ਪਾਣੀਆਂ ਦੀ ਮਾਰ ਵਿੱਚ ਆ ਗਿਆ ਸੀ ਅਤੇ ਇਹ ਕਿ ਇਸ ਸ਼ਹਿਰ ਨੂੰ ਸਦਾ ਹੀ ਹੜ੍ਹ ਦਾ ਡਰ ਬਣਿਆ ਰਹਿੰਦਾ ਹੈ।

ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਵਿੱਚ ਲਿਖਿਆ ਹੈ ਕਿ ਜਦ ਸ੍ਰੀ ਗੁਰੂ ਨਾਨਕ ਦੇਵ ਜੀ 69 ਬਰਸ 10 ਮਹੀਨੇ 10 ਦਿਨ ਦੀ ਉਮਰ ਭੋਗ ਦੇ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ ਤਾਂ :-
ਦੇਹ ਬਾਬੇ ਦੀ ਗਾਇਬ ਹੋ ਗਈ ਉਹ ਚਾਦਰ ਅੱਧੀ ਅੱਧੀ ਕਰਕੇ ਹਿੰਦੂਆਂ ਨੇ ਸਾੜ ਕੇ ਸਮਾਧ ਬਣਾ ਦਿੱਤੀ ਤੇ ਮੁਸਲਮਾਨਾਂ ਨੇ ਦੱਬ ਕੇ ਕਬਰ ਬਣਾ ਲਈ ਗੁਰੂ ਜੀ ਦਾ ਹੁਕਮ ਦੋਵੇਂ ਬਣਵਾਉਣ ਦਾ ਨਹੀਂ ਸੀ ਇਸ ਵਾਸਤੇ ਸੰਮਤ 1614 ਬਿ: ਵਿੱਚ ਰਾਵੀ ਦਰਿਆ ਦੋਹਾਂ ਨੂੰ ਰੋੜ ਕੇ ਲੈ ਗਿਆ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ ਵੀ ਰਹਿੰਦੇ ਰਹੇ ਹਨ। ਜ਼ਿਕਰ ਹੈ ਕਿ ਬਾਬਾ ਲਖਮੀ ਚੰਦ ਦਾ ਦੂਜਾ ਵਿਆਹ ਸੰਮਤ 1594 ਵਿੱਚ ਕਰਤਾਰਪੁਰ ਵਿਖੇ ਹੀ ਹੋਇਆ। 13 ਵੈਸਾਖ ਸੰਮਤ 1612 ਨੂੰ ਇੱਥੇ ਹੀ ਬਾਬਾ ਲਖਮੀ ਚੰਦ ਦਾ ਸਵਰਗਵਾਸ ਹੋਇਆ।
ਹਰਪ੍ਰੀਤ ਸਿੰਘ ਕਾਹਲੋਂ, ਅਮਰੀਕ ਸਿੰਘ ਟੁਰਨਾ

  • Kartarpur Sahib
  • Maharaja Ranjit Singh
  • Harpreet Singh Kahlon
  • Amrik Singh Tourna
  • ਕਰਤਾਰਪੁਰ ਸਾਹਿਬ
  • ਮਹਾਰਾਜਾ ਰਣਜੀਤ ਸਿੰਘ
  • ਹਰਪ੍ਰੀਤ ਸਿੰਘ ਕਾਹਲੋਂ
  • ਅਮਰੀਕ ਸਿੰਘ ਟੁਰਨਾ

44 ਦਿਨਾਂ ਤੋਂ ਧਰਨੇ 'ਚ ਸ਼ਾਮਲ ਕਿਸਾਨ ਦੀ ਮੌਤ, ਸਰਕਾਰ ਖਿਲਾਫ ਪ੍ਰਦਰਸ਼ਨ ਜਾਰੀ

NEXT STORY

Stories You May Like

  • maharaja ajj sarovar
    ਰਣਜੀਤ ਸਿੰਘ ਗਿੱਲ ਵੱਲੋਂ ਕੇਂਦਰ ਸਰਕਾਰ ਅਤੇ ਰਾਜਪਾਲ ਦਾ ਧੰਨਵਾਦ ਕੀਤਾ
  • kewal singh dhillon interview
    ਪੰਜਾਬ ’ਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵੇਗੀ ਭਾਜਪਾ : ਕੇਵਲ ਸਿੰਘ ਢਿੱਲੋਂ
  • bhai ranjit singh dhadrianwale convoy
    ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਵਾਲੀ ਗੱਡੀ ਨਾਲ ਵਾਪਰਿਆ ਹਾਦਸਾ
  • retired justice ranjit singh gets major relief from court in defamation case
    ਮੁੱਖ ਮੰਤਰੀ ਦੀ ਪਤਨੀ ਵੱਲੋਂ ਦਾਇਰ ਮਾਣਹਾਨੀ ਕੇਸ ’ਚ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੂੰ ਕੋਰਟ ਤੋਂ ਮਿਲੀ ਰਾਹਤ
  • satnam singh sandhu honored
    'ਮਹਾਰਾਜਾ ਅੱਜ ਸਰੋਵਰ' ਦੇ ਵਿਕਾਸ ਲਈ ਪ੍ਰਾਜੈਕਟ ਨੂੰ ਸਿਧਾਂਤਕ ਮਨਜ਼ੂਰੀ, ਸਤਨਾਮ ਸਿੰਘ ਸੰਧੂ ਦਾ ਹੋਇਆ ਸਨਮਾਨ
  • after becoming president  pargat singh paid obeisance at gurdwara
    ਪ੍ਰਧਾਨ ਬਣਨ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪਰਗਟ ਸਿੰਘ (ਤਸਵੀਰਾਂ)
  • pargat singh reaches amritsar for the first time after becoming president
    ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਵਿਖੇ ਟੇਕਣਗੇ ਮੱਥਾ
  • pargat singh will pay obeisance at sri darbar sahib tomorrow
    ਨਵੇਂ ਪ੍ਰਧਾਨ ਪਰਗਟ ਸਿੰਘ ਭਲਕੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
  • canada assembly elections
    ਕੈਨੇਡਾ ਚੋਣਾਂ ': ਇਸ ਵਾਰ ਮੈਦਾਨ ਭਖਾਉਣਗੇ 40 ਪੰਜਾਬੀ ਉਮੀਦਵਾਰ
  • three person arrested for theft
    ਨਸ਼ੇ ਦੀ ਪੂਰਤੀ ਲਈ ਘਰਾਂ ’ਚ ਚੋਰੀਆਂ ਕਰਨ ਵਾਲੇ 3 ਗ੍ਰਿਫ਼ਤਾਰ
  • jalandhar city railway station
    95 ਕਰੋੜ ਦੀ ਲਾਗਤ ਨਾਲ ਬਦਲਿਆ ਜਾਵੇਗਾ ਜਲੰਧਰ ਰੇਲਵੇ ਸਟੇਸ਼ਨ! ਏਅਰਪੋਰਟ ਵਰਗੀ...
  • khalistani slogans written in daljit dosanjh s native village dosanjh kalan
    ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ 'ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ
  • raids at 2 places against illegal mining
    ਨਾਜਾਇਜ਼ ਮਾਈਨਿੰਗ ਖ਼ਿਲਾਫ਼ 2 ਥਾਵਾਂ ’ਤੇ ਛਾਪੇਮਾਰੀ,  ਜੇ. ਸੀ. ਬੀ. ਅਤੇ ਟਿੱਪਰ...
Trending
Ek Nazar
seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • verka gm attack
      ਵੇਰਕਾ ਦੇ ਜਨਰਲ ਮੈਨੇਜਰ 'ਤੇ ਹਮਲਾ! SC ਕਮਿਸ਼ਨ ਵੱਲੋਂ ਸਖ਼ਤ ਹੁਕਮ ਜਾਰੀ
    • national highways blocked in punjab
      ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਫੂਡ ਇੰਸਪੈਕਟਰ ਅਭਿਨਵ ਖੋਸਲਾ ਨੂੰ ਵਾਪਸ ਲਿਆਉਣ...
    • hearing on rajoana s mercy petition on october 28
      28 ਅਕਤੂਬਰ ਨੂੰ ਰਾਜੋਆਣਾ ਦੀ ਰਹਿਮ ਪਟੀਸ਼ਨ 'ਤੇ ਸੁਣਵਾਈ, ਮੌਤ ਦੀ ਸਜ਼ਾ ਉਮਰ ਕੈਦ...
    • punjab police sit
      ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ SIT ਦਾ ਗਠਨ, SSP ਫ਼ਰੀਦਕੋਟ ਦੀ ਅਗਵਾਈ ਹੇਠ...
    • punjab board implements new policy for employees
      ਪੰਜਾਬ ਬੋਰਡ ਨੇ ਮੁਲਾਜ਼ਮਾਂ ਲਈ ਲਾਗੂ ਕੀਤੀ ਨਵੀਂ ਪਾਲਿਸੀ, ਤਨਖ਼ਾਹ ਤੇ ਛੁੱਟੀਆਂ...
    • cbi action in chandigarh
      ਵੱਡੀ ਖ਼ਬਰ: CBI ਦਾ ਐਕਸ਼ਨ! ਚੰਡੀਗੜ੍ਹ 'ਚੋਂ ਸਰਕਾਰੀ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ
    • elderly man strikes it lucky wins 21 lakh lottery with a 50 ruppes ticket
      ਪੰਜਾਬ: ਕੜੇ ਵੇਚਣ ਵਾਲੇ ਬਜ਼ੁਰਗ ਦੀ ਚਮਕੀ ਕਿਸਮਤ! 50 ਰੁਪਏ 'ਚ ਨਿਕਲੀ 21 ਲੱਖ...
    • supreme court cbi
      ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਣਵਾਈ ਟਲ਼ੀ! CBI ਜਾਂਚ ਨੂੰ ਸੁਪਰੀਮ ਕੋਰਟ 'ਚ...
    • friday holiday holiday in punjab
      ਪੰਜਾਬ ਵਿਚ ਸ਼ੁੱਕਰਵਾਰ ਨੂੰ ਛੁੱਟੀ, ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ
    • alamgir gurdwara sahib kuldeep singh gargaj
      ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲੇ ਨੂੰ ਲੈ ਕੇ ਜਥੇਦਾਰ ਦਾ ਵੱਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +