ਚੰਡੀਗੜ੍ਹ (ਰਮਨਜੀਤ) : ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨਿਰਮਾਣ ਲਈ ਇਸਤੇਮਾਲ ਹੋ ਰਹੇ ਰੇਤ-ਬਜਰੀ ਦੇ ਟਰੱਕਾਂ 'ਤੇ ਪਠਾਨਕੋਟ ਅਤੇ ਗੁਰਦਾਸਪੁਰ ਦੇ ਇਲਾਕੇ 'ਚ 'ਗੁੰਡਾ ਟੈਕਸ' ਵਸੂਲੀ ਦਾ ਮਾਮਲਾ ਮੁੱਖ ਮੰਤਰੀ ਦਫ਼ਤਰ 'ਚ ਪਹੁੰਚ ਗਿਆ ਹੈ। ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨਾਲ ਲੋਕ ਨਿਰਮਾਣ ਮੰਤਰੀ ਵਿਜੇਂਦਰ ਸਿੰਗਲਾ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਬੈਠਕ ਕਰ ਕੇ ਹਾਲਤ ਦੀ ਗੰਭੀਰਤਾ ਦੱਸੀ ਗਈ ਹੈ। ਉਸ ਤੋਂ ਬਾਅਦ ਸੀ. ਐੱਮ. ਓ. ਵਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ, ਦੋਵਾਂ ਜ਼ਿਲਿਆਂ ਦੇ ਪੁਲਸ ਅਤੇ ਪ੍ਰਬੰਧਕੀ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀ ਕਿਸੇ ਵੀ ਨਾਜਾਇਜ਼ ਵਸੂਲੀ ਖਿਲਾਫ਼ ਸਖ਼ਤ ਕਦਮ ਚੁੱਕਣ ਅਤੇ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸੂਚਨਾ ਮੁਤਾਬਕ ਸ਼ੁੱਕਰਵਾਰ ਦੁਪਹਿਰ ਕਰੀਬ ਡੇਢ ਘੰਟਾ ਚੱਲੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਵਲੋਂ ਸਾਰੇ ਸਬੰਧਤ ਅਧਿਕਾਰੀਆਂ ਨੂੰ ਗ਼ੈਰ-ਕਾਨੂੰਨੀ ਵਸੂਲੀ ਜਿਹੇ ਮਾਮਲਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਲੋਕਾਂ ਨੂੰ ਨਿਰਮਾਣ ਦੇ ਕੰਮਾਂ ਲਈ ਹਰ ਹਾਲ 'ਚ ਕੰਟਰੋਲ ਰੇਟ 'ਤੇ ਰੇਤ ਅਤੇ ਬਜਰੀ ਉਪਲਬਧ ਹੋਵੇ।
ਸੀ. ਬੀ. ਆਈ. ਤੋਂ ਬਰਗਾੜੀ ਮਾਮਲਾ ਵਾਪਸ ਲੈਣ 'ਤੇ ਕੈਪਟਨ ਨੇ ਕੀਤੀ ਤਿੱਖੀ ਟਿੱਪਣੀ
NEXT STORY