ਪਠਾਨਕੋਟ (ਸ਼ਾਰਦਾ, ਆਦਿਤਯ) - ਕਠੂਆ ਜਬਰ-ਜ਼ਨਾਹ ਤੇ ਕਤਲ ਕੇਸ 'ਚ ਅੱਜ ਅਦਾਲਤ ਦੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਆਖਰੀ ਦਿਨ ਵੀ ਜ਼ਿਲਾ ਤੇ ਸੈਸ਼ਨ ਕੋਰਟ 'ਚ ਸੁਣਵਾਈ ਹੋਈ। ਬਚਾਅ ਧਿਰ ਦੇ ਜੰਮੂ-ਕਸ਼ਮੀਰ ਨਾਲ ਸਬੰਧਤ ਲਗਭਗ 13 ਵਕੀਲਾਂ ਨੇ ਅੱਜ ਮਾਣਯੋਗ ਅਦਾਲਤ 'ਚ ਅਰਜ਼ੀ ਲਾਈ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਸ਼ਮੀਰ ਘਾਟੀ 'ਚ ਸਰਗਰਮ ਦੇਸ਼ ਵਿਰੋਧੀ ਤੱਤਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸਦਾ ਅਦਾਲਤ ਨੋਟਿਸ ਲਵੇ।
ਦੂਜੇ ਪਾਸੇ ਉਕਤ ਮਾਮਲੇ 'ਚ ਨਾਮਜ਼ਦ 7 ਮੁਲਜ਼ਮਾਂ 'ਚੋਂ ਇਕ ਨੇ ਖੁਦ ਨੂੰ ਜੁਵੇਨਾਈਲ ਐਲਾਨ ਕਰਨ ਲਈ ਲਾਈ ਗਈ ਐਪਲੀਕੇਸ਼ਨ ਦੇ ਸਬੰਧ 'ਚ ਪ੍ਰੋਸੀਕਿਊਸ਼ਨ ਵੱਲੋਂ ਮੰਗ ਕੀਤੀ ਗਈ ਹੈ ਕਿ ਇਕ ਮੁਲਜ਼ਮ ਨੂੰ ਖੂਨ ਦੇ ਨਮੂਨੇ ਆਦਿ ਦੇ ਟੈਸਟਾਂ ਕਾਰਨ ਕਠੂਆ ਤੋਂ ਜੰਮੂ ਜੇਲ ਸ਼ਿਫਟ ਕੀਤਾ ਜਾਵੇ। ਡਿਫੈਂਸ ਵੱਲੋਂ ਬਹਿਸ ਦੌਰਾਨ ਮੁਲਜ਼ਮ ਨੂੰ ਸ਼ਿਫਟ ਨਾ ਕਰਨ ਸਬੰਧੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ। ਇਸ 'ਤੇ ਅਦਾਲਤ ਨੇ ਇਸ ਮੁਲਜ਼ਮ ਨੂੰ ਕਠੂਆ ਜੇਲ 'ਚ ਹੀ ਰੱਖਣ ਲਈ ਕਿਹਾ। ਉੱਥੇ ਹੀ ਡਿਫੈਂਸ ਵੱਲੋਂ ਇਕ ਹੋਰ ਮੁਲਜ਼ਮ ਦੇ ਮੇਰਠ ਸਬੰਧੀ ਸੀ. ਸੀ. ਟੀ. ਵੀ. ਫੁਟੇਜ ਨੂੰ ਪ੍ਰੀ-ਰਿਜ਼ਰਵ ਰੱਖਣ ਸਬੰਧੀ ਐਪਲੀਕੇਸ਼ਨ ਅਦਾਲਤ 'ਚ ਲਾਈ ਗਈ। ਬਚਾਅ ਧਿਰ ਦੇ ਵਕੀਲਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਸੋਸ਼ਲ ਮੀਡੀਆ 'ਤੇ ਕਸ਼ਮੀਰ ਘਾਟੀ 'ਚ ਸਰਗਰਮ ਦੇਸ਼ ਵਿਰੋਧੀ ਤੱਤਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ ਤੇ ਉਨ੍ਹਾਂ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ਤੋਂ ਉਹ ਡਰਨ ਵਾਲੇ ਨਹੀਂ ਹਨ ਤੇ ਸੱਚ ਤੇ ਹੱਕ ਦੀ ਲੜਾਈ ਨੂੰ ਜਾਰੀ ਰੱਖਣਗੇ।
ਵਾਲਮੀਕਿ ਮਜ਼੍ਹਬੀ ਸਿੱਖ ਮੋਰਚੇ ਨੇ ਘੇਰਿਆ ਡੀ. ਸੀ. ਦਫਤਰ
NEXT STORY