ਜੈਤੋ (ਪਰਾਸਰ)—ਰੇਲ ਮੰਤਰਾਲਾ ਨੇ ਰੇਲ ਯਾਤਰੀਆਂ ਦੀ ਸਹੂਲਤ ਲਈ ਕਟਿਹਾਰ ਜਲੰਧਰ ਅਤੇ ਦਿੱਲੀ ਸ਼੍ਰੀਮਾਤਾ ਵੈਸ਼ਨੂੰ ਦੇਵੀ ਕੱਟੜਾ ਵਿਚਕਾਰ ਟਰੇਨਾਂ ਚਲਾਉਣ 'ਤੇ ਮੋਹਰ ਲਾ ਦਿੱਤੀ ਹੈ। ਇਹ ਦੋਵੇਂ ਐਕਸਪ੍ਰੈੱਸ ਟਰੇਨਾਂ ਹਨ।
ਉਤਰ ਰੇਲਵੇ ਸੂਤਰਾਂ ਅਨੁਸਾਰ ਗੱਡੀ ਨੰਬਰ 05717 ਕਟਿਹਾਰ ਤੋਂ 28 ਸਤੰਬਰ ਤੋਂ 26 ਅਕਤੂਬਰ ਤੱਕ ਹਰ ਵੀਰਵਾਰ ਨੂੰ ਜਲੰਧਰ ਲਈ ਚੱਲੇਗੀ, ਜਦਕਿ ਗੱਡੀ ਨੰਬਰ 05718 ਜਲੰਧਰ ਸ਼ਹਿਰ ਤੋਂ 30 ਸਤੰਬਰ ਤੋਂ 28 ਅਕਤੂਬਰ ਤੱਕ ਹਰ ਸ਼ਨੀਵਾਰ ਨੂੰ ਕਟਿਹਾਰ ਲਈ ਰਵਾਨਾ ਹੋਵੇਗੀ। ਗੱਡੀ ਦਾ ਠਹਿਰਾਅ ਨਵਰਾਡੀਆ, ਖਗਡੀਆ, ਬੇਗੂਸਹਾਏ, ਬਰੌਲੀ, ਹਾਜੀਪੁਰ, ਸੋਨਪੁਰ, ਛਪਰਾ, ਸੀਵਾਨ, ਸੀਤਾਪੁਰ ਕੋਂਟ, ਥਾਣੇ, ਤਮਕੁਹੀ ਰੋਡ, ਪੜਰੌਨਾ, ਕਪਤਾਨ ਗੰਜ, ਗੋਰਖਪੁਰ ਬਸਤੀ, ਗੋਂਡਾ, ਸਹਾਰਨਪੁਰ, ਅੰਬਾਲਾ ਕੋਂਟ ਤੇ ਲੁਧਿਆਣਾ ਸਟੇਸ਼ਨਾਂ 'ਤੇ ਹੋਵੇਗਾ।
ਗੱਡੀ ਨੰਬਰ 04431 ਦਿੱਲੀ ਤੋਂ 28 ਤੋਂ 30 ਸਤੰਬਰ ਨੂੰ ਸ਼੍ਰੀਮਾਤਾ ਵੈਸ਼ਨੂੰ ਦੇਵੀ ਕੱਟੜਾ ਲਈ ਚੱਲੇਗੀ, ਜਦਕਿ ਗੱਡੀ ਨੰਬਰ 04432 ਸ਼੍ਰੀਮਾਤਾ ਵੈਸ਼ਨੂੰ ਦੇਵੀ ਕੱਟੜਾ ਤੋਂ ਦਿੱਲੀ ਲਈ 29 ਸਤੰਬਰ ਤੋਂ 1 ਅਕਤੂਬਰ ਨੂੰ ਜਾਵੇਗੀ। ਗੱਡੀ ਦਾ ਠਹਿਰਾਅ ਅੰਬਾਲਾ ਕੋਟ, ਲੁਧਿਆਣਾ, ਪਠਾਨਕੋਟ ਕੋਂਟ, ਜੰਮੂਤਵੀ ਤੇ ਉਧਮਪੁਰ ਸਟੇਸ਼ਨਾਂ 'ਤੇ ਦੋਵਾਂ ਪਾਸਿਓਂ ਹੋਵੇਗਾ।
260 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ
NEXT STORY