ਜਲੰਧਰ (ਰਮਨਦੀਪ ਸੋਢੀ) : ਮੱਧ ਪ੍ਰਦੇਸ਼ ਦੇ ਅੰਜੜ ਇਲਾਕੇ ਦੇ ਇਕ ਛੋਟੇ ਜਿਹੇ ਪਿੰਡ ਵਿਚ ਖਸਤਾਹਾਲ ਜ਼ਿੰਦਗੀ ਬੱਸਰ ਕਰ ਰਹੇ ਗਰੀਬ ਸਿੱਖ ਪਰਿਵਾਰਾਂ ਦੀ ਮਦਦ ਲਈ ਖਾਲਸਾ ਏਡ ਸੰਸਥਾ ਅੱਗੇ ਆਈ ਹੈ। ਪੰਜਾਬ ਤੋਂ ਗਈ ਖਾਲਸਾ ਏਡ ਦੀ ਟੀਮ ਨੇ ਜਦੋਂ ਇਸ ਇਲਾਕੇ ਦਾ ਦੌਰਾ ਕੀਤਾ ਤਾਂ ਇਥੇ ਕਈ ਸਿੱਖ ਪਰਿਵਾਰ ਬਹੁਤ ਹੀ ਤਰਸਯੋਗ ਹਾਲਤ ਵਿਚ ਜ਼ਿੰਦਗੀ ਬਸਰ ਕਰਦੇ ਪਾਏ ਗਏ। ਖਾਲਸਾ ਏਡ ਦੀ ਵਾਲੰਟੀਅਰ ਮੁਤਾਬਕ ਇਨ੍ਹਾਂ ਸਿੱਖਾਂ ਨੂੰ ਸਿਕਲਿਗਰ ਸਿੱਖ ਕਹਿ ਕੇ ਬੁਲਾਇਆ ਜਾਂਦਾ ਹੈ। ਇਥੇ ਲਗਭਗ 25 ਤੋਂ 30 ਪਰਿਵਾਰ ਰਹਿ ਰਹੇ ਹਨ ਜਿਨ੍ਹਾਂ ਦੀ ਹਾਲਾਤ ਬਹੁਤ ਹੀ ਖਸਤਾ ਹੈ। ਕੱਚੇ ਮਕਾਨਾਂ ਵਿਚ ਰਹਿ ਰਹੇ ਇਹ ਸਿੱਖ ਪਰਿਵਾਰ ਇਕ ਮਕਾਨ ਵਿਚ ਲਗਭਗ 3-4 ਮੈਂਬਰ ਰਹਿ ਰਹੇ ਹਨ। ਖਾਲਸਾ ਏਡ ਸੰਸਥਾ ਵਲੋਂ ਇਨ੍ਹਾਂ ਪਰਿਵਾਰਾਂ ਨਾਲ ਗੱਲਬਾਤ ਕਰਕੇ ਇਨ੍ਹਾਂ ਦੀ ਮਦਦ ਲਈ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਖਾਲਸਾ ਏਡ ਸੰਸਥਾ ਵਲੋਂ ਕਈ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾ ਚੁੱਕੀ ਹੈ। ਖਾਲਸਾ ਏਡ ਦੇ ਸੇਵਾਦਾਰ ਬਿਨਾਂ ਕਿਸੇ ਭੇਦ-ਭਾਵ ਤੋਂ ਜ਼ਰੂਰਤਮੰਦਾਂ ਦੀ ਮਦਦ ਕਰਦੇ ਹਨ ਅਤੇ ਕੁਦਰਤੀ ਆਫਤਾਂ ਨਾਲ ਜੂਝ ਰਹੇ ਲੋਕਾਂ ਤਕ ਸਮੱਗਰ ਪਹੁੰਚਾਉਣ ਅਤੇ ਕੁਦਰਤੀ ਮਾਰ ਨਾਲ ਜੂਝ ਰਹੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਦੀ ਸੇਵਾ ਕਰਦੇ ਰਹੇ ਹਨ।
ਵਿਆਹ ਦਾ ਝਾਂਸਾ ਦੇ ਕੇ ਪ੍ਰਵਾਸੀ ਲੜਕੀ ਨੂੰ ਕੀਤਾ ਅਗਵਾ, 3 ਨਾਮਜ਼ਦ
NEXT STORY