ਖੰਨਾ (ਸੁਨੀਲ)- ਪਿੰਡ ਅਲੌਡ਼ ਵਿਖੇ ਇਕ ਸਡ਼ਕ ਹਾਦਸੇ ’ਚ ਇਕੋ ਪਰਿਵਾਰ ਦੇ ਤਿੰਨ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ’ਚ ਲਿਜਾਇਆ ਗਿਆ, ਜਿਸਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਸੀ। ਸਮਾਚਾਰ ਲਿਖੇ ਜਾਣ ਤੱਕ ਦੋਨਾਂ ਧਿਰਾਂ ’ਚ ਸਮਝੌਤੇ ਦੀ ਗੱਲਬਾਤ ਚੱਲ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ ਇੰਦਰਜੀਤ ਸਿੰਘ ਆਪਣੀ ਪਤਨੀ ਬਲਵਿੰਦਰ ਕੌਰ ਅਤੇ ਧੀ ਸੰਦੀਪ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਉਦੋਂ ਪਿੱਛੇ ਤੋਂ ਆ ਰਹੇ ਇਕ ਟਰੱਕ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਜਿੱਥੇ ਪਰਿਵਾਰ ਦੇ ਮੈਂਬਰਾਂ ਨੂੰ ਸੱਟਾਂ ਲੱਗੀਆਂ, ਉਥੇ ਹੀ ਉਨ੍ਹਾਂ ਦਾ ਵਾਹਨ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਭੱਜ ਰਹੇ ਟਰੱਕ ਚਾਲਕ ਨੂੰ ਇਕ ਬੱਸ ਦੇ ਡਰਾਈਵਰ ਨੇ ਅੱਗੇ ਆਪਣਾ ਵਾਹਨ ਲਾਉਂਦੇ ਹੋਏ ਕਾਬੂ ਕਰ ਕੇ ਮੌਕੇ ’ਤੇ ਪੁਲਸ ਨੂੰ ਸੱਦ ਲਿਆ।
ਓਲੰਪੀਅਨ ਗੋਲਡ ਮੈਡਲਿਸਟ ਸ਼ਾਮਲੀ ਦਾ ਰਾਏਕੋਟ ਪੁੱਜਣ ’ਤੇ ਜ਼ੋਰਦਾਰ ਸਵਾਗਤ
NEXT STORY