ਖੰਨਾ (ਸੁਨੀਲ)-ਮੋਹਾਲੀ ਵਲੋਂ ਮਾਲ ਲੱਦ ਕੇ ਲੁਧਿਆਣਾ ਦੇ ਵੱਲ ਜਾ ਰਹੇ ਟੈਂਪੂ ਦਾ ਜੀ. ਟੀ. ਰੋਡ ’ਤੇ ਸਥਿਤ ਰਾਮਗਡ਼੍ਹੀਆ ਭਵਨ ਦੇ ਨੇਡ਼ੇ ਅਚਾਨਕ ਅੱਗੇ ਵਾਲਾ ਟਾਇਰ ਫਟ ਗਿਆ, ਜਿਸਦੇ ਨਾਲ ਟੈਂਪੂ ਪਲਟੀਆਂ ਖਾਂਦੇ ਹੋਏ ਪਲਟ ਗਿਆ। ਹਾਦਸੇ ’ਚ ਟੈਂਪੂ ਵਿਚ ਸਵਾਰ ਤਿੰਨ ਲੋਕ ਜ਼ਖ਼ਮੀ ਹੋ ਗਏ, ਜਿਸ ’ਚ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਦੇ ਅਨੁਸਾਰ ਟੈਂਪੂ ਮੋਹਾਲੀ ਤੋਂ ਲਿਫਾਫੇ ਲੋਡ ਕਰ ਕੇ ਲੁਧਿਆਣਾ ਲਈ ਨਿਕਲਿਆ ਸੀ। ਟੈਂਪੂ ’ਚ ਚਾਲਕ ਦੇ ਨਾਲ ਅਮਰ ਸਿੰਘ (30) ਤੇ ਰਾਮ ਵਿਲਾਸ ਸਵਾਰ ਸਨ। ਖੰਨਾ ਪੁੱਜਣ ’ਤੇ ਰਾਮਗਡ਼੍ਹੀਆ ਭਵਨ ਕੋਲ ਟੈਂਪੂ ਦਾ ਟਾਇਰ ਫਟ ਗਿਆ, ਜਿਸ ’ਚ ਚਾਲਕ ਦਾ ਤਾਂ ਬਚਾਅ ਹੋ ਗਿਆ ਪਰ ਅਮਰ ਸਿੰਘ ਅਤੇ ਰਾਮ ਵਿਲਾਸ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਧਰਮ ਅਰਥ ਸੇਵਾ ਸੋਸਾਇਟੀ ਦੀ ਐਂਬੂਲੈਂਸ ਚਾਲਕ ਅਵਤਾਰ ਸਿੰਘ ਨੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। ਹਾਦਸੇ ’ਚ ਟੈਂਪੂ ’ਤੇ ਲੱਦਿਆ ਸਾਮਾਨ ਵੀ ਸਡ਼ਕ ’ਤੇ ਖਿੱਲਰ ਗਿਆ।
ਸਡ਼ਕ ਹਾਦਸੇ ’ਚ ਇਕ ਹੀ ਪਰਿਵਾਰ ਦੇ 3 ਮੈਂਬਰ ਜ਼ਖ਼ਮੀ
NEXT STORY