ਫਰੀਦਕੋਟ (ਵਿਪਨ ਗੋਇਲ) — ਇਥੇ ਫਰੁਖਾਬਾਦ ਤੋਂ ਇਕ 17 ਸਾਲਾ ਨਾਬਾਲਗ ਲੜਕੇ ਨੂੰ ਅਗਵਾ ਕੀਤਾ ਗਿਆ, ਜੋ ਆਪਣੀ ਹੁਸ਼ਿਆਰੀ ਨਾਲ ਅਗਵਾਕਾਰਾਂ ਦੇ ਚੁੰਗਲ 'ਚੋਂ ਬਚ ਨਿਕਣ 'ਚ ਕਾਮਯਾਬ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਹਰਸ਼ਿਤ ਦੁਬੇ (17) ਪੁੱਤਰ ਬ੍ਰਿਜ ਬਿਲਾਸ ਦੁਬੇ ਪਿੰਡ ਜਿਜਕੀ ਪੜਨ ਜਾ ਰਿਹਾ ਸੀ ਕਿ ਓਮਨੀ ਵੈਨ 'ਚ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਉਸ ਨੂੰ ਅਗਵਾ ਕਰ ਲਿਆ ਗਿਆ। ਲੜਕੇ ਨੇ ਦੱਸਿਆ ਕਿ ਅਗਵਾਕਾਰਾਂ ਨੇ ਉਸ ਦੇ ਹੱਥ ਪੈਰ ਬੰਨ ਦਿੱਤੇ ਤੇ ਅੱਖਾਂ 'ਤੇ ਵੀ ਪੱਟੀ ਬੰਨ ਦਿੱਤੀ ਤੇ ਗੱਡੀ ਬਠਿੰਡਾ ਆ ਕੇ ਰੁੱਕੀ, ਜਿਥੇ ਉਸ ਨੇ ਬਾਥਰੂਮ ਆਉਣ ਦਾ ਬਹਾਨਾ ਬਣਾਇਆ ਤੇ ਕਾਰ 'ਚੋਂ ਬਾਥਰੂਮ ਕਰਨ ਲਈ ਉੱਤਰ ਕੇ ਦੌੜ ਗਿਆ। ਬਠਿੰਡਾ ਤੋਂ ਜੈਂਤੋ ਰੇਲਵੇ ਸਟੇਸ਼ਨ ਪਹੁੰਚ ਕੇ ਉਸ ਨੇ ਰੇਲਵੇ ਪੁਲਸ ਨੂੰ ਸਾਰੀ ਘਟਨਾ ਦੱਸੀ। ਜੈਂਤੋ ਪੁਲਸ ਵਲੋਂ ਤੁਰੰਤ ਲੜਕੇ ਦੇ ਮਾਤਾ-ਪਿਤਾ ਨੂੰ ਇਤਲਾਹ ਕਰ ਦਿੱਤੀ ਗਈ, ਜਿਸ ਨੂੰ ਉੱਚ ਅਧਿਕਾਰੀਆਂ ਦੀ ਮੌਜੂਦਗੀ 'ਚ ਬੱਚੇ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟੈਸਟਿੰਗ ਲੈਬਾਰਟਰੀ ਤੋਂ ਸ਼ਰਾਬ ਗਾਇਬ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
NEXT STORY