ਜਲੰਧਰ, (ਵਰੁਣ)- ਨਕੋਦਰ ਚੌਕ ਵਿਖੇ 8 ਜੁਲਾਈ ਨੂੰ ਪੁਲਸ ਵਿਰੁੱਧ ਵਿਖਾਵਾ ਕਰ ਰਹੇ ਕਿੰਨਰਾਂ ਦਾ ਨਿਊਡ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਿੰਨਰਾਂ ਵਿਰੁੱਧ ਥਾਣਾ 4 ’ਚ ਮਾਮਲਾ ਦਰਜ ਵੀ ਕੀਤਾ ਗਿਆ ਸੀ ਪਰ ਅਜੇ ਤਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ। ਵੀਡੀਓ ਵਿਚ ਕਿੰਨਰ ਨਿਊਡ ਹੋ ਕੇ ਪੁਲਸ ਵਿਰੁੱਧ ਵਿਖਾਵਾ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਨਿਊਡ ਕਿੰਨਰ ਸੜਕ ਤੋਂ ਲੰਘ ਰਹੀ ਇਕ ਮੋਟਰਗੱਡੀ ਦੇ ਅੱਗੇ ਬੈਠ ਕੇ ਪੁਲਸ ਮੁਲਾਜ਼ਮਾਂ ਨੂੰ ਅਸ਼ਲੀਲ ਇਸ਼ਾਰੇ ਕਰਦੇ ਨਜ਼ਰ ਆ ਰਹੇ ਹਨ।
ਵਟਸਐਪ ਗਰੁੱਪਾਂ ਵਿਚ ਇਸ ਵਿਵਾਦ ਬਾਰੇ ਦੋ ਵੀਡੀਓ ਵਾਇਰਲ ਹੋ ਰਹੇ ਹਨ। ਦੋਵੇਂ ਵੀਡੀਓ 1.20 ਮਿੰਟ ਦੇ ਹਨ। ਇਕ ਕਿੰਨਰ ਪੂਰੀ ਤਰ੍ਹਾਂ ਨਿਊਡ ਹੋ ਕੇ ਪੁਲਸ ਮੁਲਾਜ਼ਮਾਂ ਨੂੰ ਮੰਦਾ ਬੋਲ ਰਿਹਾ ਹੈ। ਇੰਨਾ ਹੀ ਨਹੀਂ, ਇਕ ਿਕੰਨਰ ਏ. ਐੱਸ. ਆਈ. ਕੋਲ ਜਾ ਕੇ ਉਸ ਨੂੰ Àਉਹ ਅਸ਼ਲੀਲ ਇਸ਼ਾਰੇ ਵੀ ਕਰਦਾ ਹੈ। ਬਾਅਦ ਵਿਚ ਇਕ ਕਾਰ ਨੂੰ ਰੋਕ ਕੇ ਉਸ ਵਿਚ ਬੈਠ ਕੇ ਉਹ ਇਸ਼ਾਰੇ ਕਰਦਾ ਹੈ। ਇਸ ਵੀਡੀਓ ਵਿਚ ਕਿੰਨਰ ਇਹ ਵੀ ਦੋਸ਼ ਲਾ ਰਹੇ ਹਨ ਕਿ ਪੁਲਸ ਖੁਦ ਉਨ੍ਹਾਂ ਕੋਲੋਂ ਸਰੀਰਕ ਸੁੱਖ ਲੈਂਦੀ ਹੈ ਪਰ ਹੁਣ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।
ਨਿਊਡ ਹੋਣ ਵਾਲੇ ਇਕ ਕਿੰਨਰ ਨੇ ਆਪਣੀ ਚੱਪਲ ਨਾਲ ਇਕ ਪੁਲਸ ਮੁਲਾਜ਼ਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਵੀਡੀਓ ਨੂੰ ਵਾਇਰਲ ਕਰ ਕੇ ਪੁਲਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਵੀਡੀਓ ਵਿਚ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਦੇਰ ਰਾਤ ਵਾਪਰੀ ਇਸ ਘਟਨਾ ਨੂੰ ਕਈ ਲੋਕ ਆਪਣੇ-ਆਪਣੇ ਮੋਬਾਈਲ ਫੋਨਾਂ ਵਿਚ ਕੈਦ ਕਰ ਰਹੇ ਹਨ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀ ਕਿੰਨਰਾਂ ਦੀ ਪਛਾਣ ਨਹੀਂ ਹੋ ਸਕੀ।
ਥਾਣਾ 4 ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਵੀਡੀਓ ਦੇ ਵਾਇਰਲ ਹੋਣ ਬਾਰੇ ਉਨ੍ਹਾਂ ਨੂੰ ਪਤਾ ਹੈ। ਪੁਲਸ ਆਪਣੇ ਪੱਧਰ ’ਤੇ ਕਿੰਨਰਾਂ ਦੀ ਪਛਾਣ ਕਰਵਾਉਣ ਵਿਚ ਜੁਟੀ ਹੋਈ ਹੈ। ਜੇ ਕਿਸੇ ਨੂੰ ਕਿੰਨਰਾਂ ਬਾਰੇ ਪਤਾ ਹੈ ਤਾਂ ਉਹ ਪੁਲਸ ਨੂੰ ਜਾਣਕਸਕਦਾ ਹੈ। ਪੁਲਸ ਜਲਦੀ ਹੀ ਉਨ੍ਹਾਂ ਦੀ ਪਛਾਣ ਕਰ ਲਵੇਗੀ।
ਵੀਡੀਓ ਬਣਾ ਰਹੇ ਪੀ. ਸੀ. ਆਰ. ਮੁਲਾਜ਼ਮ ’ਤੇ ਹਮਲਾ
NEXT STORY