ਜਲੰਧਰ, (ਰਾਜੇਸ਼)- ਛੱਤ ’ਤੇ ਪਤੰਗ ਲੁੱਟਣ ਦੇ ਚੱਕਰ ਵਿਚ ਫੈਕਟਰੀ ਦੀ ਛੱਤ ’ਤੇ ਸ਼ੈੱਡ ਟੁੱਟਣ ਨਾਲ 35 ਫੁੱਟ ਹੇਠਾਂ ਡਿੱਗਣ ਨਾਲ ਬੱਚੇ ਦੀ ਲੱਤ ਟੁੱਟ ਗਈ। ਬੱਚੇ ਨੂੰ ਫੈਕਟਰੀ ਦੀ ਸ਼ੈੱਡ ਤੋਂ ਹੇਠਾਂ ਡਿੱਗਦੇ ਹੋਰ ਬੱਚਿਆਂ ਨੇ ਦੇਖ ਲਿਆ, ਜਿਨ੍ਹਾਂ ਨੇ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਬੱਚੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਫੈਕਟਰੀ ਵਿਚ ਬੱਚਾ ਡਿੱਗਿਆ, ਉਹ ਫੈਕਟਰੀ ਬੰਦ ਸੀ, ਜਿਸ ਕਾਰਨ ਬੱਚੇ ਦਾ ਬਾਹਰ ਆਉਣਾ ਮੁਸ਼ਕਲ ਹੋ ਗਿਆ।
ਜਾਣਕਾਰੀ ਅਨੁਸਾਰ ਪ੍ਰੀਤ ਨਗਰ ਵਾਸੀ 10 ਸਾਲਾ ਬੱਚਾ ਪਵਨ ਜੋ ਕਿ ਸ਼ਾਮ ਨੂੰ ਛੱਤ ’ਤੇ ਪਤੰਗ ਲੁੱਟਣ ਲਈ ਛੱਤ ’ਤੇ ਚੜ੍ਹ ਗਿਆ ਜੋ ਕਿ ਫੈਕਟਰੀ ਦੀ ਛੱਤ ਤੋਂ ਪੈਰ ਫਿਸਲਣ ਕਾਰਨ ਹੇਠਾਂ ਫੈਕਟਰੀ ਦੇ ਮੇਨ ਹਾਲ ਵਿਚ ਡਿੱਗ ਗਿਆ, ਜਿਸ ਦੀ ਲੱਤ ਟੁੱਟ ਗਈ। ਹੋਰ ਬੱਚਿਅਾਂ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਇਕੱਠੇ ਹੋ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਟੀਮ ਨੇ ਬੱਚੇ ਨੂੰ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ। ਬੱਚੇ ਨੂੰ ਨਜ਼ਦੀਕੀ ਹਸਪਤਾਲ ਭਰਤੀ ਕਰਵਾਇਆ ਗਿਆ। ਥਾਣਾ ਨੰ. 8 ਦੇ ਬਤੌਰ ਇੰਸਪੈਕਟਰ ਤਾਇਨਾਤ ਹੀਨਾ ਗੁਪਤਾ ਤੇ ਥਾਣਾ ਨੰ. 3 ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੀਣ ਵਾਲੇ ਪਾਣੀ ਨੂੰ ਤਰਸੇ ਹਾਊਸਿੰਗ ਬੋਰਡ ਕਾਲੋਨੀ ਦੇ ਵਾਸੀ
NEXT STORY