ਚੰਡੀਗੜ੍ਹ (ਪ੍ਰੀਕਸ਼ਿਤ) : ਤਨਖ਼ਾਹ ਲੈ ਕੇ ਘਰ ਜਾ ਰਹੇ ਦਰਜੀ ’ਤੇ ਲੁੱਟ ਦੇ ਇਰਾਦੇ ਨਾਲ ਚਾਕੂ ਨਾਲ ਹਮਲਾ ਕਰ ਕੇ ਉਸਨੂੰ ਕਤਲ ਕਰਨ ਦੇ ਮਾਮਲੇ ’ਚ ਫਰਾਰ ਹੋਏ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਵਾਰਦਾਤ ਦੇ ਸਿਰਫ਼ ਚਾਰ ਘੰਟਿਆਂ ’ਚ ਹੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਪੰਚਕੂਲਾ ਰਾਜੀਵ ਕਾਲੋਨੀ ਦੇ ਰਹਿਣ ਵਾਲੇ ਸਿਕੰਦਰ ਉਰਫ਼ ਪੱਪੂ ਗੰਜੀ (22), ਸਾਹਿਲ ਉਰਫ਼ ਕਾਂਚਾ (19) ਅਤੇ ਪੰਚਕੂਲਾ ਦੇ ਹੀ ਇੰਦਰਾ ਕਾਲੋਨੀ ’ਚ ਰਹਿਣ ਵਾਲੇ ਜੈਪ੍ਰਕਾਸ਼ ਉਰਫ਼ ਕਾਲੂ (21) ਵਜੋਂ ਹੋਈ ਹੈ। ਮੁਲਜ਼ਮਾਂ ਨੇ ਵਾਰਦਾਤ ਨੂੰ ਵੀਰਵਾਰ ਦੇਰ ਸ਼ਾਮ ਉਸ ਸਮੇਂ ਅੰਜਾਮ ਦਿੱਤਾ, ਜਦੋਂ ਦਰਜੀ ਦਾ ਕੰਮ ਕਰਨ ਵਾਲਾ ਸੁਰੇਸ਼ ਕੁਮਾਰ ਜ਼ੀਰਕਪੁਰ ਤੋਂ ਮੌਲੀ ਪਿੰਡ ਆਪਣੇ ਘਰ ਆ ਰਿਹਾ ਸੀ। ਸੁਰੇਸ਼ ਆਪਣੇ ਘਰੋਂ 100-150 ਮੀਟਰ ਦੀ ਦੂਰੀ ’ਤੇ ਸੀ ਕਿ ਮੁਲਜ਼ਮਾਂ ਨੇ ਲੁੱਟ ਨੂੰ ਅੰਜਾਮ ਦੇਣ ਲਈ ਉਸਦਾ ਰਸਤਾ ਰੋਕ ਲਿਆ। ਇਸ ਤੋਂ ਬਾਅਦ ਮੁਲਜ਼ਮ ਉਸ ’ਤੇ ਚਾਕੂ ਨਾਲ ਹਮਲਾ ਕਰ ਕੇ ਫ਼ਰਾਰ ਹੋ ਗਏ। ਵਾਰਦਾਤ ਤੋਂ ਤੁਰੰਤ ਬਾਅਦ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਵਿਚ ਮੌਲੀਜਾਗਰਾਂ ਥਾਣਾ ਪੁਲਸ ਨੇ ਮ੍ਰਿਤਕ ਦੇ ਲੜਕੇ ਦੀ ਸ਼ਿਕਾਇਤ ’ਤੇ ਕਤਲ ਦੀਆਂ ਧਾਰਵਾਂ ਅਧੀਨ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਸਾਬਕਾ ਫ਼ੌਜੀ ਦੇ ਘਰ ਮਚੇ ਅੱਗ ਦੇ ਭਾਂਬੜ, ਲੱਖਾਂ ਰੁਪਏ ਦਾ ਨੁਕਸਾਨ
ਜਾਣਕਾਰੀ ਅਨੁਸਾਰ 1 ਫ਼ਰਵਰੀ ਦੀ ਸ਼ਾਮ ਨੂੰ ਮੌਲੀਜਾਗਰਾਂ ਥਾਣਾ ਪੁਲਸ ਨੂੰ ਵਿਅਕਤੀ ਦਾ ਕਤਲ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਸੁਰੇਸ਼ ਦੇ ਲੜਕੇ ਰੋਹਿਤ ਦੀ ਸ਼ਿਕਾਇਤ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰੋਹਿਤ ਨੇ ਦੱਸਿਆ ਕਿ ਉਹ ਪਿੰਡ ਮੌਲੀ ’ਚ ਰਹਿੰਦਾ ਹੈ। ਉਸਦੇ ਪਿਤਾ ਸੁਰੇਸ਼ ਕੁਮਾਰ ਮਾਇਆ ਗਾਰਡਨ ਜ਼ੀਰਕਪੁਰ ’ਚ ਦਰਜੀ ਦਾ ਕੰਮ ਕਰਦੇ ਹਨ। ਆਮ ਤੌਰ ’ਤੇ ਰੋਜ਼ ਸ਼ਾਮ 7 ਵਜੇ ਘਰ ਵਾਪਸ ਆਉਂਦੇ ਸਨ ਪਰ ਉਸ ਦਿਨ ਘਰ ਨਹੀਂ ਆਏ। ਉਸਦੇ ਪਿਤਾ ਨੂੰ ਦੁਕਾਨ ਤੋਂ ਤਨਖ਼ਾਹ ਮਿਲੀ ਸੀ। ਉਹ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਿਹਾ ਸੀ। ਉਸਨੇ ਕਰਿਆਨੇ ਦਾ ਕੁਝ ਸਾਮਾਨ ਖ਼ਰੀਦਣ ਲਈ ਬਾਜ਼ਾਰ ਜਾਣਾ ਸੀ। ਉਹ ਸ਼ਾਮ ਸਾਡੇ 7 ਵਜੇ ਬਾਜ਼ਾਰ ਚਲਾ ਗਿਆ। ਇਸ ਦੌਰਾਨ ਜਦੋਂ ਉਹ ਬਾਵਾ ਪਾਰਕਿੰਗ ਕੋਲ ਪਹੁੰਚਿਆ ਤਾਂ ਦੇਖਿਆ ਕਿ ਤਿੰਨ ਨੌਜਵਾਨਾਂ ਨੇ ਉਸਦੇ ਪਿਤਾ ਨੂੰ ਘੇਰਿਆ ਹੋਇਆ ਸੀ। ਉਹ ਉਨ੍ਹਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਉਸਦੇ ਪਿਤਾ ਨੇ ਵਿਰੋਧ ਕੀਤਾ ਤਾਂ ਇਕ ਲੜਕੇ ਨੇ ਉਸਦੇ ਪਿਤਾ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਪਿਤਾ ਜ਼ਖ਼ਮੀ ਹੋ ਕੇ ਜ਼ਮੀਨ ’ਤੇ ਡਿੱਗ ਗਏ। ਉਸਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਉਨ੍ਹਾਂ ਨੂੰ ਹਸਪਤਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਤੋਂ ਬਾਅਦ ਮੌਲੀਜਾਗਰਾਂ ਥਾਣਾ ਮੁਖੀ ਸਤਨਾਮ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਮੁਲਜ਼ਮਾਂ ਨੂੰ ਫੜ੍ਹਨ ਲਈ ਟੀਮ ਬਣਾਈ, ਜਿਸ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਫੜ੍ਹ ਲਿਆ। ਇਨ੍ਹਾ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤਿਆਂ ਚਾਕੂ ਵੀ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : ‘ਪੰਜਾਬ ਬਚਾਓ ਯਾਤਰਾ’ ਦਾ ਨਾਂ ਬਦਲ ਕੇ ‘ਅਕਾਲੀ ਦਲ ਬਚਾਓ ਯਾਤਰਾ’ ਰੱਖਿਆ ਜਾਵੇ : ਰਾਜਾ ਵੜਿੰਗ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮੋਬਾਇਲ ਖੋਹਣ ਦੇ ਦੋਸ਼ ’ਚ ਨੌਜਵਾਨ ਨੂੰ 5 ਸਾਲ ਦੀ ਕੈਦ
NEXT STORY