ਫਰੀਦਕੋਟ (ਜਗਦੀਸ਼)–ਕੋਟਕਪੂਰਾ ਵਿਚ ਅਕਤੂਬਰ 2015 ਨੂੰ ਸਿੱਖ ਸੰਗਤ 'ਤੇ ਪੁਲਸ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਪੁਲਸ ਵੱਲੋਂ ਚਲਾਈਆਂ ਗੋਲੀਆਂ ਸਬੰਧੀ 7 ਅਗਸਤ 2018 ਨੂੰ ਥਾਣਾ ਸਿਟੀ ਕੋਟਕਪੂਰਾ 'ਚ ਦਰਜ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਏਕਤਾ ਉਪਲ ਦੀ ਅਦਾਲਤ 'ਚ ਦਾਇਰ ਕੀਤੇ ਚਲਾਨ 'ਚ ਪੰਜਾਬ ਪੁਲਸ ਦੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਇਸ ਮਾਮਲੇ 'ਚ ਨਾਮਜ਼ਦ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਐੱਸ. ਪੀ. ਬਲਜੀਤ ਸਿੰਘ ਸਿੱਧੂ, ਡੀ. ਐੱਸ. ਪੀ. ਪਰਮਜੀਤ ਸਿੰਘ ਪਰਮਾਰ, ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਅਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਅਦਾਲਤ 'ਚ ਪੇਸ਼ ਹੋਏ। ਇਸ ਮਾਮਲੇ 'ਚ ਕੋਟਕਪੂਰਾ ਦੇ ਸਾਬਕਾ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ ਦੀ ਸਹਿਤ ਠੀਕ ਨਾ ਹੋਣ ਕਰ ਕੇ ਉਹ ਅੱਜ ਅਦਾਲਤ 'ਚ ਪੇਸ਼ ਨਹੀਂ ਹੋ ਸਕੇ, ਜਿਸ 'ਤੇ ਉਸ ਦੀ ਅਦਾਲਤ ਵਿੱਚ ਹਾਜ਼ਰੀ ਮਾਅਫ ਲਈ ਇਕ ਅਰਜੀ ਦਿੱਤੀ ਗਈ, ਜਿਸ 'ਤੇ ਮਾਨਯੋਗ ਅਦਾਲਤ ਨੇ ਉਸ ਨੂੰ ਅਦਾਲਤ 'ਚ ਹਾਜ਼ਰ ਹੋਣ ਤੋਂ ਛੋਟ ਦਿੱਤੀ ਗਈ। ਜ਼ਿਕਰਯੋਗ ਹੈ ਕਿ ਹਾਈਕੋਰਟ ਵੱਲੋਂ ਮਨਤਾਰ ਸਿੰਘ ਬਰਾੜ ਅਤੇ ਬਾਕੀ ਦੇ ਪੁਲਸ ਅਧਿਕਾਰੀਆਂ ਦੀ ਅਗਾਉ ਜ਼ਮਾਨਤ ਦਿੱਤੀ ਸੀ। ਪੁਲਸ ਅਧਿਕਾਰੀਆਂ ਵੱਲੋਂ ਅਦਾਲਤ 'ਚ ਇਕ ਅਰਜ਼ੀ ਦਿੱਤੀ ਗਈ ਸੀ, ਜਿਸ ਦਾ ਸਿਟ ਟੀਮ ਵੱਲੋਂ ਜਵਾਬ ਦਿੱਤਾ ਗਿਆ ਅਤੇ ਦੋਨਾਂ ਧਿਰਾਂ ਦੀ ਆਪਸ 'ਚ ਤਕਰੀਬਨ ਦੋ ਘੰਟੇ ਬਹਿਸ ਸੁਣੀ ਗਈ ਪਰ ਅਦਾਲਤ ਦਾ ਟਾਇਮ ਖਤਮ ਹੋਣ 'ਤੇ ਇਸ ਦੀ ਅਗਲੀ ਤਾਰੀਖ 24 ਜੁਲਾਈ ਲਈ ਮੁਲਤਵੀਂ ਕੀਤੀ ਗਈ।
ਜੇਕਰ ਜਨਤਾ ਨੇ ਦਿੱਤਾ ਮੌਕਾ ਤਾਂ ਨਾਇਕ ਫਿਲਮ ਦੀ ਤਰ੍ਹਾਂ ਚਲਾਵਾਂਗੇ ਸਰਕਾਰ : ਬੈਂਸ
NEXT STORY