ਫਰੀਦਕੋਟ (ਜਗਤਾਰ ਦੁਸਾਂਝ) - ਫਰੀਦਕੋਟ ਜ਼ਿਲੇ ਦੇ ਹਲਕਾ ਕੋਟਕਪੂਰਾ 'ਚ ਬੀਤੀ ਰਾਤ 4 ਨਕਾਬਪੋਸ਼ ਲੁਟੇਰਿਆਂ ਵਲੋਂ 1 ਕਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਡਰਾਈਵਰ ਦੀ ਸਮਝਦਾਰੀ ਨਾਲ ਲੁਟੇਰੇ ਆਪਣੇ ਮਨਸੂਬੇ 'ਚ ਕਾਮਯਾਬ ਨਹੀਂ ਹੋ ਸਕੇ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡਰਾਈਵਰ ਰਵੀ ਸਿੰਘ ਨੇ ਦੱਸਿਆ ਕਿ ਉਹ ਕਿਸੇ ਦੇ ਵਿਆਹ ਦੀ ਡੋਲੀ ਛੱਡ ਕੇ ਉਸ ਨੇ ਕਾਰ ਆਪਣੇ ਮਾਲਕ ਦੀ ਦੁਕਾਨ ਦੇ ਬਾਹਰ ਖੜ੍ਹੀ ਕਰ ਦਿੱਤੀ ਅਤੇ ਆਪ ਮਾਲਕ ਦਾ ਇੰਤਜ਼ਾਰ ਕਰਨ ਲੱਗ ਪਿਆ। ਇੰਨੇ ਨੂੰ 4 ਨਕਾਬਪੋਸ਼ ਲੁਟੇਰੇ ਆ ਗਏ, ਜਿਨ੍ਹਾਂ ਨੇ ਕਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਮਨਸੂਬੇ ਸਮਝ ਗਿਆ ਸੀ, ਜਿਸ ਕਾਰਨ ਉਸਨੇ ਕਾਰ ਉਥੋਂ ਭਜਾ ਲਈ।
ਲੁਟੇਰਿਆਂ ਵਲੋਂ ਫਾਈਰਿੰਗ ਕਰਨ ਦੇ ਬਾਵਜੂਦ ਡਰਾਈਵਰ ਨੇ ਕਾਰ ਨਾ ਰੋਕੀ ਅਤੇ ਉਥੋਂ ਭੱਜ ਨਿਕਲਿਆ, ਜਿਸ ਕਾਰਨ ਵਾਰਦਾਤ ਹੋਣੋਂ ਬਚ ਗਈ। ਡਰਾਈਵਰ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਲੁਟੇਰਿਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ। ਪੁਲਸ ਨੇ ਕਿਹਾ ਕਿ ਲੁਟੇਰਿਆਂ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਦੱਸ ਦੇਈਏ ਕਿ ਕੋਟਕਪੁਰਾ 'ਚ ਪਿਛਲੇ ਇਕ ਹਫਤੇ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਲੁਟੇਰੇ ਮਨੀ ਚੇਂਜਰ ਦੀ ਦੁਕਾਨ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਤਿੰਨ ਦਿਨ ਪਹਿਲਾਂ ਇਕ ਹੋਰ ਦੁਕਾਨ 'ਤੇ ਫਾਈਰਿੰਗ ਕਰ ਲੁਟੇਰੇ ਨਗਦੀ ਲੁੱਟ ਲੈ ਗਏ। ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਹੀ ਨਕਾਬਪੋਸ਼ ਲੁਟੇਰਿਆਂ ਵਲੋਂ ਦੋ ਪੱਤਰਕਾਰਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਹੁਣ ਕਾਰ ਲੁੱਟਣ ਦੀ ਕੋਸ਼ਿਸ਼। ਲਗਾਤਾਰ ਕੋਟਕਪੂਰਾ 'ਚ ਹੋ ਰਹੀਆਂ ਇਨ੍ਹਾਂ ਵਾਰਦਾਤਾਂ ਕਾਰਨ ਸ਼ਹਿਰ 'ਤ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਪਰ ਪੁਲਸ ਹੱਥ 'ਤੇ ਹੱਥ ਧਰ ਬੈਠੀ ਹੋਈ ਹੈ।
ਨਵਜੋਤ ਸਿੱਧੂ ਦੇ ਹੱਕ 'ਚ ਨਿੱਤਰੇ ਮਿੱਠੂ ਮਦਾਨ
NEXT STORY