ਅੰਮ੍ਰਿਤਸਰ (ਸੁਮਿਤ) : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਮਿੱਠੂ ਮਦਾਨ ਨਿੱਤਰ ਆਇਆ ਹੈ। ਮਿੱਠੂ ਮਦਾਨ ਉਹੀ ਸ਼ਖਸ ਹੈ ਜਿਸ 'ਤੇ ਬੀਤੇ ਵਰ੍ਹੇ ਅੰਮ੍ਰਿਤਸਰ 'ਚ ਸਥਿਤ ਜੌੜਾ ਫਾਟਕ 'ਤੇ ਹਾਦਸੇ ਦਾ ਠਿੱਕਰਾ ਭੱਜਾ ਸੀ। ਦਰਅਸਲ ਇਸ ਹਾਦਸੇ ਦੇ ਇਕ ਵਰ੍ਹਾ ਬੀਤਣ ਦੇ ਬਾਵਜੂਦ ਵੀ ਢੁਕਵਾਂ ਮੁਆਵਜ਼ਾ ਨਾ ਮਿਲਣ ਦੇ ਰੋਸ ਵਿਚ ਪੀੜਤ ਪਰਿਵਾਰਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ 'ਤੇ ਮਿੱਠੂ ਮਦਾਨ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਜਾਣ ਬੁੱਝ ਕੇ ਇਸ ਮਾਮਲੇ 'ਤੇ ਸਿਆਸਤ ਕਰ ਰਹੇ ਹਨ। ਮਿੱਠੂ ਮਦਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਹਾਦਸੇ ਵਿਚ ਮਾਰੇ ਗਏ 60 ਲੋਕਾਂ ਦੀ ਮੌਤ ਦਾ ਅੱਜ ਵੀ ਦੁੱਖ ਹੈ ਪਰ ਮਜੀਠੀਆ ਜਾਣ ਬੁੱਝ ਕੇ ਇਸ ਮਾਮਲੇ ਨੂੰ ਤੂਲ ਦੇ ਰਹੇ ਹਨ ਅਤੇ ਗੰਦੀ ਸਿਆਸਤ ਕੀਤੀ ਜਾ ਰਹੀ ਹੈ।
ਮਿੱਠੂ ਨੇ ਕਿਹਾ ਕਿ ਮਜੀਠੀਆ ਵਲੋਂ ਸਿਰਫ 10 ਪਰਿਵਾਰਾਂ ਨੂੰ ਨਾਲ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ ਜਦਕਿ ਬਾਕੀ ਧਰਨਾਕਾਰੀ ਉਸ ਵਲੋਂ ਇਕੱਠੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ, ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਵੀ ਪੀੜਤਾਂ ਦੀ ਵੱਖਰੇ ਤੌਰ 'ਤੇ ਮਦਦ ਕੀਤੀ ਹੈ। ਇਸ ਤੋਂ ਇਲਾਵਾ ਮਿੱਠੂ ਦਾ ਮਦਾਨ ਦਾ ਕਹਿਣਾ ਹੈ ਕਿ ਪੀੜਤ ਪਰਿਵਾਰਾਂ ਨੂੰ ਜਲਦ ਹੀ ਨੌਕਰੀ ਵੀ ਦਿੱਤੀ ਜਾਵੇਗੀ।
780 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫਤਾਰ
NEXT STORY