ਫਰੀਦਕੋਟ : ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਰਗਾੜੀ ਮੋਰਚੇ ਵਿਚ ਸ਼ਾਮਲ ਹੋ ਕੇ ਆਪਣੋ ਵਲੋਂ ਦੋ ਦਿਨ ਪਹਿਲਾਂ ਦਿੱਤੇ ਬਿਆਨ 'ਤੇ ਮੁਆਫ਼ੀ ਮੰਗ ਲਈ ਹੈ। ਦਰਅਸਲ 'ਆਪ' ਵਿਧਾਇਕ ਸੰਧਵਾਂ ਨੇ ਬੇਅਦਬੀ ਮਾਮਲੇ ਵਿਚ ਡੇਰਾ ਸੱਚਾ ਸੌਦਾ ਪ੍ਰੇਮੀਆਂ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਕਰਦਿਆਂ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਰਿਪੋਰਟ 'ਤੇ ਸਵਾਲ ਚੁੱਕੇ ਸਨ।
ਕੁਲਤਾਰ ਸੰਧਵਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਮਲੇ 'ਚ ਡੇਰੇ ਦੇ ਸਮਰਥਨ ਦਿੱਤੇ ਬਿਆਨ ਤੋਂ ਬਾਅਦ ਸਿੱਖ ਸੰਗਤਾਂ 'ਚ ਕਾਫ਼ੀ ਰੋਸ ਸੀ, ਜਿਸਨੂੰ ਸ਼ਾਂਤ ਕਰਨ ਲਈ ਕੁਲਤਾਰ ਸੰਧਵਾ ਬਰਗਾੜੀ ਮੋਰਚਾ ਪੁੱਜੇ ਅਤੇ ਆਪਣੇ ਕਹੇ ਸ਼ਬਦਾਂ ਲਈ ਖਿਮਾ-ਯਾਚਨਾ ਕੀਤੀ।
ਵਿਧਾਇਕ ਸੰਧਵਾਂ ਸਵੇਰੇ 6 ਵਜੇ ਹੀ ਮੋਰਚੇ 'ਚ ਪਹੁੰਚੇ ਅਤੇ ਮੁਤਵਾਜ਼ੀ ਜਥੇਦਾਰਾਂ ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ ਤੇ ਧਿਆਨ ਸਿੰਘ ਮੰਡ ਨਾਲ ਮੁਲਾਕਾਤ ਕਰਕੇ ਆਪਣੇ ਵੱਲੋਂ ਦਿੱਤੇ ਬਿਆਨ 'ਤੇ ਪੱਖ ਰੱਖਿਆ। ਇਸ ਮੌਕੇ ਨੌਜਵਾਨਾਂ ਵੱਲੋਂ ਸੰਧਵਾਂ ਦਾ ਸਖ਼ਤ ਵਿਰੋਧ ਕੀਤਾ ਗਿਆ ਪਰ ਧਿਆਨ ਸਿੰਘ ਮੰਡ ਵੱਲੋਂ ਨੌਜਵਾਨਾਂ ਨੂੰ ਸ਼ਾਂਤ ਕਰਵਾ ਦਿੱਤਾ ਗਿਆ।
ਕਾਂਗਰਸ-ਬਸਪਾ ਮਿਲੇ ਤਾਂ ਵਿਗੜੇਗੀ ਭਾਜਪਾ ਦੀ ਖੇਡ!
NEXT STORY