ਜਲੰਧਰ, (ਰਾਜੇਸ਼)- ਬੀਤੇ ਦਿਨੀਂ ਕੁਮਾਰ ਜਿਊਲਰਜ਼ ਦੀ ਦੁਕਾਨ 'ਚ ਵੜ ਪਿਸਤੌਲ ਦਿਖਾ ਕੇ ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਦੀਆਂ ਤਸਵੀਰਾਂ ਪੁਲਸ ਨੇ ਜਾਰੀ ਕੀਤੀਆਂ ਹਨ। ਲੁੱਟ ਦੀ ਵਾਰਦਾਤ ਦੇ ਬਾਅਦ ਲੁਟੇਰੇ ਸੋਢਲ ਫਾਟਕ ਦੀਆਂ ਰੇਲਵੇ ਲਾਈਨਾਂ ਦੇ ਨਾਲ-ਨਾਲ ਮੋਟਰਸਾਈਕਲ 'ਤੇ ਫਰਾਰ ਹੋ ਗਏ, ਜੋ ਕੁਝ ਦੂਰੀ 'ਤੇ ਜਾਂਦੇ ਹੀ ਕਿਸੇ ਕੈਮਰੇ ਦੀ ਨਜ਼ਰ 'ਚ ਨਹੀਂ ਆਏ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੁਟੇਰੇ ਆਸ-ਪਾਸ ਦੇ ਇਲਾਕੇ ਦੇ ਹੀ ਸੀ।
ਲੁਟੇਰੇ ਵਾਰਦਾਤ ਦੇ ਬਾਅਦ ਜਿਸ ਗਲੀ 'ਚ ਗਏ, ਉਹ ਗਲੀ ਅੱਗੇ ਜਾ ਕੇ ਬੰਦ ਹੋ ਜਾਂਦੀ ਹੈ ਪਰ ਲੁਟੇਰੇ ਗਲੀ 'ਚ ਸਿੱਧਾ ਨਹੀਂ ਗਏ ਅਤੇ ਅੱਗੇ ਤੋਂ ਸੱਜੇ ਨੂੰ ਮੁੜ ਗਏ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੁਟੇਰਿਆਂ ਨੂੰ ਲੁੱਟ ਕਰਨ ਵਾਲੇ ਇਲਾਕੇ ਦੀਆਂ ਗਲੀਆਂ ਦਾ ਪਤਾ ਸੀ।

ਲੁਟੇਰਿਆਂ ਨੂੰ ਫੜਣ ਲਈ ਪੁਲਸ ਕਮਿਸ਼ਨਰ ਨੇ 5 ਟੀਮਾਂ ਤਿਆਰ ਕੀਤੀਆਂ ਹਨ। ਬੀਤੇ ਦਿਨੀਂ ਥਾਣਾ-8 ਦੇ ਇਲਾਕੇ ਸ਼ਿਵ ਨਗਰ ਸੋਢਲ ਰੋਡ 'ਤੇ ਲੁਟੇਰਿਆਂ ਨੇ ਕੁਮਾਰ ਜਿਊਲਰਜ਼ ਦੀ ਦੁਕਾਨ ਦੇ ਮਾਲਕ ਮਨੋਜ ਕੁਮਾਰ ਦੀ ਦੁਕਾਨ ਅੰਦਰ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ 'ਚੋਂ ਇਕ ਕੋਲੋਂ ਪਿਸਤੌਲ ਸੀ ਅਤੇ ਬਾਕੀ ਲੁਟੇਰੇ ਬਾਹਰ ਦੁਕਾਨ 'ਤੇ ਖੜ੍ਹੇ ਸੀ।

ਉਥੇ ਜਾਂਚ ਦੇ ਬਾਅਦ ਪੁਲਸ ਕਮਿਸ਼ਨਰ ਨੇ ਲੁਟੇਰਿਆਂ ਨੂੰ ਫੜਣ ਲਈ 5 ਟੀਮਾਂ ਤਿਆਰ ਕੀਤੀਆਂ ਹਨ। ਜਦੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਖੰਗਾਲੀ ਗਈ ਤਾਂ ਇਕ ਫੁਟੇਜ 'ਚ ਲੁਟੇਰਿਆਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ।
ਲੁਟੇਰੇ ਸੀ. ਸੀ. ਟੀ. ਵੀ. ਕੈਮਰੇ 'ਚ 6 ਨਹੀਂ, ਸਗੋਂ 8 ਆਏ ਅਤੇ ਵਾਰਦਾਤ ਦੇ ਬਾਅਦ ਲੁਟੇਰੇ ਸੋਢਲ ਫਾਟਕ ਦੀਆਂ ਰੇਲਵੇ ਲਾਈਨਾਂ ਦੇ ਨਾਲ-ਨਾਲ ਫਰਾਰ ਹੁੰਦੇ ਨਜ਼ਰ ਆਏ, ਜਿਸ 'ਚੋਂ 2-3 ਲੁਟੇਰੇ ਸਰਦਾਰ ਸੀ। ਲੁਟੇਰਿਆਂ ਨੂੰ ਫੜਣ ਲਈ ਬਣਾਈਆਂ ਗਈਆਂ ਟੀਮਾਂ ਨੇ ਇਲਾਕੇ ਤੋਂ ਮੋਬਾਇਲ ਡੰਪ ਵੀ ਉਠਾਇਆ ਹੈ
ਭਰਾ ਤੋਂ ਤੰਗ ਆ ਕੇ ਕੀਤੀ ਆਤਮ ਹੱਤਿਆ
NEXT STORY