ਮੋਗਾ (ਅਾਜ਼ਾਦ) - ਅੱਜ ਦੁਪਹਿਰ ਬਾਅਦ ਕੈਂਪ ਭੀਮ ਨਗਰ ’ਚ ਬੰਦ ਫਾਟਕਾਂ ਕੋਲ ਲੁਧਿਆਣਾ ਤੋਂ ਫਿਰੋਜ਼ਪੁਰ ਜਾ ਰਹੀ ਪੈਸੈਂਜਰ ਟਰੇਨ ਦੀ ਲਪੇਟ ’ਚ ਆ ਕੇ ਗੀਤਾ ਉਰਫ ਦੀਪ (20-21) ਨਿਵਾਸੀ ਪਿੰਡ ਲੰਡੇਕੇ ਦੀ ਮੌਤ ਹੋ ਗਈ। ਇਸ ਸਬੰਧ ’ਚ ਰੇਲਵੇ ਥਾਣਾ ਫਰੀਦਕੋਟ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਮ੍ਰਿਤਕਾ ਦੀ ਮਾਤਾ ਗੁਰਮੇਲ ਕੌਰ ਅਤੇ ਭੈਣ ਮਨਦੀਪ ਕੌਰ ਨਿਵਾਸੀ ਸਾਧਾਂਵਾਲੀ ਬਸਤੀ ਮੋਗਾ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ। ਰੇਲਵੇ ਪੁਲਸ ਚੌਂਕੀ ਦੇ ਹੌਲਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ ’ਤੇ ਰੇਲਵੇ ਪੁਲਸ ਚੌਂਕੀ ਮੋਗਾ ਦੀ ਹੌਲਦਾਰ ਨਰੇਸ਼ ਕੁਮਾਰੀ, ਹੌਲਦਾਰ ਜਸਵਿੰਦਰ ਸਿੰਘ, ਅਜਮੇਰ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਉਥੇ ਪੁੱਜੇ ਅਤੇ ਜਾਂਚ ਦੇ ਬਾਅਦ ਲਾਸ਼ ਨੂੰ ਪੋਸਟਮਾਰਟ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਗੀਤਾ ਉਰਫ ਦੀਪ ਪਤਨੀ ਅਮਰਜੀਤ ਸਿੰਘ ਨਿਵਾਸੀ ਪਿੰਡ ਲੰਡੇਕੇ ਅੱਜ ਆਪਣੀ ਭੈਣ ਮਨਦੀਪ ਕੌਰ ਨਾਲ ਭਾਣਜੇ ਦੇ ਜਨਮਦਿਨ ਨੂੰ ਲੈ ਕੇ ਗਿਫਟ ਹੋਣ ਲਈ ਬਾਜ਼ਾਰ ਜਾ ਰਹੀ ਸੀ। ਜਦੋਂ ਹੀ ਉਹ ਬੰਦ ਫਾਟਕਾਂ ਕੋਲ ਪਹੁੰਚੀ ਤਾਂ ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੀ ਟਰੇਨ ਆਉਣ ਦੇ ਕਾਰਨ ਫਾਟਕ ਬੰਦ ਸਨ। ਜਦੋਂ ਹੀ ਉਹ ਆਪਣੀ ਭੈਣ ਨਾਲ ਲਾਈਨ ਕਰਾਸ ਕਰਨ ਲੱਗੀ ਤਾਂ ਟਰੇਨ ਦੀ ਲਪੇਟ ’ਚ ਆ ਗਈ। ਜਿਸ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸਦਾ ਪਤੀ ਗੋਆ ’ਚ ਪ੍ਰਾਈਵੇਟ ਨੌਕਰੀ ਕਰਦਾ ਹੈ।
ਘਰ ’ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ
NEXT STORY