ਭਵਾਨੀਗੜ੍ਹ (ਕਾਂਸਲ): ਲੱਖਾ ਸਿਧਾਣਾ ਦੀ ਅਗਵਾਈ ਹੇਠ ਮਸਤੂਆਣਾ ਸਾਹਿਬ ਤੋਂ ਮੱਥਾਂ ਟੇਕ ਕੇ ਦਿੱਲੀ ਦੇ ਸਿੰਘੂ ਬਾਰਡਰ ਨੂੰ ਰਵਾਨਾਂ ਹੋਏ ਕਾਫਲੇ ਦਾ ਸਥਾਨਕ ਸ਼ਹਿਰ ਵਿਖੇ ਪਹੁੰਚਣ ’ਤੇ ਇਲਾਕੇ ਦੇ ਨੌਜਵਾਨਾਂ ਵੱਲੋਂ ਜਿੱਥੇ ਭਰਵਾਂ ਸੁਵਾਗਤ ਕੀਤਾ ਗਿਆ, ਉਥੇ ਨਾਲ ਕਾਫਲੇ ’ਚ ਸ਼ਾਮਲ ਵੱਡੀ ਗਿਣਤੀ ’ਚ ਨੌਜਵਾਨਾਂ ਵੱਲੋਂ ਖੇਤੀਬਾੜੀ ਸੰਬੰਧੀ ਲਾਗੂ ਕੀਤੇ ਨਵੇਂ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ: ਬਰਨਾਲਾ: ਕੋਰੋਨਾ ਕਾਰਨ ਮ੍ਰਿਤਕ ਫ਼ੌਜੀ ਦੀ ਬੇਕਦਰੀ, ਅੰਤਿਮ ਵਿਦਾਈ ਮੌਕੇ ਨਹੀਂ ਪਹੁੰਚਿਆ ਕੋਈ ਅਧਿਕਾਰੀ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਹਰ ਵਰਗ ਨੂੰ ਅੱਜ ਦਿਲੋਂ ਸੁਯੰਕਤ ਕਿਸਾਨ ਮੋਰਚੇ ਨਾਲ ਜੁੜ ਕੇ ਮੋਰਚੇ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਰਚੇ ਦਾ ਜਿੱਤਣਾ ਬਹੁਤ ਜ਼ਰੂਰੀ ਹੈ।ਕਿਉਂਕਿ ਇਹ ਸਾਡੇ ਸਾਰਿਆਂ ਦੀ ਅਤੇ ਸਾਡੀਆਂ ਆਉਣ ਵਾਲੀਆਂ ਨਸ਼ਲਾਂ ਦੀ ਹੌਂਦ ਦਾ ਸਵਾਲ ਹੋਣ ਦੇ ਨਾਲ-ਨਾਲ ਪੰਜਾਬ ਦੇ ਭਵਿੱਖ ਦਾ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਰਕਾਰ ਦੀਆਂ ਪਾੜਾਂ ਪਾਉਣ ਦੀਆਂ ਚਾਲਾਂ ਹੇਠ ਆ ਕੇ ਆਪਸ ’ਚ ਲੜਦੇ ਰਹੇ ਤਾਂ ਇਸ ਪਾੜੇ ਨਾਲ ਸਾਡਾ ਪੰਜਾਬ ਤਬਾਹ ਹੋ ਜਾਵੇਗਾ।
ਇਹ ਵੀ ਪੜ੍ਹੋ: 14 ਸਾਲ ਬਾਅਦ ਵਿਦੇਸ਼ੋਂ ਪਰਤਿਆ ਸਖ਼ਸ਼, ਹੁਣ ਟਰੈਕਟਰ-ਟਰਾਲੀ ਨੂੰ ਇੰਝ ਬਣਾਇਆ ਰੁਜ਼ਗਾਰ ਦਾ ਸਾਧਨ (ਵੀਡੀਓ)
ਉਨ੍ਹਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ਚ ਇਸ ਮੋਰਚੇ ’ਚ ਸ਼ਾਮਲ ਹੋ ਕੇ ਇਸ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੇ ਅਨੁਸਾਸ਼ਨਮਈ ਢੰਗ ਨਾਲ ਕੇਂਦਰ ਵਿਰੁੱਧ ਡੱਟ ਕੇ ਸੰਘਰਸ਼ ਕਰਨ। ਉਨ੍ਹਾਂ ਕਿਹਾ ਲੋਕਾਂ ਦੇ ਫ਼ਿਰ ਲਾਮਬੰਦ ਹੋਣ ਨਾਲ ਦਿੱਲੀ ਦੇ ਸਾਰੇ ਬਾਰਡਰਾਂ ਉਪਰ ਮੋਰਚੇ ਫ਼ਿਰ ਪੂਰੀ ਤਰ੍ਹਾਂ ਜੰਮ ਗਏ ਹਨ ਅਤੇ ਹੁਣ ਇਹ ਮੋਰਚਾ ਕਾਲੇ ਕਾਨੂੰਨਾਂ ਦਾ ਭੋਗ ਪਾ ਕੇ ਅਤੇ ਜਿੱਤ ਦਰਜ ਕਰਕੇ ਹੀ ਵਾਪਸ ਪੰਜਾਬ ਦੀ ਧਰਤੀ ਉਪਰ ਪਰਤੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਹਰਜਿੰਦਰ ਸਿੰਘ ਮਾਝੀ ਅਤੇ ਹੋਰ ਨੌਜਵਾਨ ਆਗੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਫਰੀਦਕੋਟ ’ਚ ਇਨਸਾਨੀਅਤ ਸ਼ਰਮਸਾਰ, ਮਾਂ ਵਲੋਂ ਡੇਢ ਮਹੀਨੇ ਦੀ ਬੱਚੀ ਨੂੰ ਗਟਰ ’ਚ ਸੁੱਟ ਦਿੱਤੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੁਮੈਂਟ ਕਰਕੇ ਦਿਓ ਆਪਣੀ ਰਾਏ...
ਪੰਜਾਬ ਦੀ 'ਵੇਰਕਾ ਲੱਸੀ' ਦੀ ਸ਼ੌਕੀਨ Indian Army, ਸਰਹੱਦਾਂ 'ਤੇ ਤਾਇਨਾਤ ਫ਼ੌਜੀ ਲੈਣਗੇ ਸੁਆਦ (ਵੀਡੀਓ)
NEXT STORY