ਨਾਭਾ (ਰਾਹੁਲ) : ਮੰਡੀ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਲਾਲ ਸਿੰਘ ਨੇ ਅੱਜ ਪਟਿਆਲਾ ਵਿਖੇ ਸਥਿਤ ਆਪਣੀ ਸਰਕਾਰੀ ਰਿਹਾਇਸ਼ ’ਤੇ ਹਲਕਾ ਸਨੌਰ ਦੀਆਂ 70 ਤੋਂ ਵੱਧ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਤਕਸੀਮ ਕਰਦਿਆਂ ਆਪਣੇ ਦਿਲ ਦਾ ਦਰਦ ਹਲਕਾ ਨਿਵਾਸੀਆਂ ਅੱਗੇ ਦੱਸਿਆ। ਲਾਲ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਕਾਂਗਰਸ ਲਈ ਅਮਰ ਵੇਲ ਸਾਬਤ ਹੋਇਆ, ਜਿਸ ਨੇ ਪਾਰਟੀ ਨੂੰ ਖ਼ਤਮ ਕਰਨ ਦਾ ਕੰਮ ਕੀਤਾ। ਲਾਲ ਸਿੰਘ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਤੇ ਲਿਪਟੀ ਅਮਰ ਵੇਲ ਹਟਾ ਦਿੱਤੀ ਹੈ ਅਤੇ ਹੁਣ ਇਹ ਵੇਲ ਭਾਜਪਾ ਦੇ ਗਲ ਪਾ ਦਿੱਤੀ ਹੈ। ਲਾਲ ਸਿੰਘ ਨੇ ਕਿਹਾ ਕਿ ਕੈਪਟਨ ਨੇ ਇਕ ਪਰਿਵਾਰ ’ਚ ਇਕ ਟਿਕਟ ਦਾ ਐਲਾਨ ਤਾਂ ਕੀਤਾ ਸੀ ਤਾਂ ਜੋ ਲਾਲ ਸਿੰਘ ਨੂੰ ਟਿਕਟ ਨਾ ਮਿਲ ਸਕੇ।
ਇਹ ਵੀ ਪੜ੍ਹੋ : ਪੰਜਾਬ ’ਚ ਹਿੰਦੂਆਂ ਦਾ ਕਾਂਗਰਸ ਤੋਂ ਮੋਹ ਹੋਣ ਲੱਗਾ ਭੰਗ, ਚੋਣ ਜ਼ਾਬਤਾ ਲੱਗਦੇ ਹੀ ਹੋਵੇਗਾ ਵੱਡਾ ਧਮਾਕਾ
ਉਨ੍ਹਾਂ ਕਿਹਾ ਕਿ ਅੱਜ ਤੱਕ ਪਾਰਟੀ ਤੋਂ ਟਿਕਟ ਮੰਗੀ ਨਹੀਂ ਪਰ ਇਸ ਵਾਰ ਟਿਕਟ ਜ਼ਰੂਰ ਮੰਗਾਂਗਾ। ਇਸ ਦੌਰਾਨ ਲਾਲ ਸਿੰਘ ਨੇ ਪਰਨੀਤ ਕੌਰ ਨੂੰ ਵੀ ਚਣੋਤੀ ਦਿੱਤੀ ਕਿ ਆਪਣੀ ਹਾਰ ਦਾ ਕਾਰਨ ਦੱਸਣ ਵਾਲਿਆਂ ਦੀ ਜ਼ਮਾਨਤ ਜ਼ਬਤ ਕਰਕੇ ਦਿਖਾਈ ਜਾਵੇਗੀ। ਲਾਲ ਸਿੰਘ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਪਰਨੀਤ ਕੌਰ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ। ਹਲਕੇ ਵਿਚ ਆਉਣ ’ਤੇ ਮਨਾਹੀ ਲਾਉਂਦਿਆਂ ਉਨ੍ਹਾਂ ਦੀ ਟਿਕਟ ਵੀ ਕੱਟ ਦਿੱਤੀ ਗਈ ਸੀ। ਇਥੋਂ ਤਕ ਕਿ ਪਰਨੀਤ ਕੌਰ ਨੇ ਆਪਣੀ ਹਾਰ ਦਾ ਕਾਰਨ ਵੀ ਮੈਨੂੰ ਹੀ ਦੱਸ ਦਿੱਤਾ ਸੀ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਟਿਕਟ ਵੰਡ ਦੇ ਮਾਮਲੇ ’ਚ ਤਾਲਮੇਲ ਕਾਇਮ ਕਰਨ ਦੇ ਯਤਨ, ਗਹਿਮਾ-ਗਹਿਮੀ ਹੋਣ ਦੇ ਆਸਾਰ
ਲਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 58 ਸਾਲ ਕਾਂਗਰਸ ਦੀ ਸੇਵਾ ਕੀਤੀ ਹੈ ਅਤੇ ਕਦੇ ਵੀ ਮੁੱਖ ਮੰਤਰੀ ਦਾ ਦਾਅਵਾ ਨਹੀਂ ਪੇਸ਼ ਕੀਤਾ ਪ੍ਰੰਤੂ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਡਰ ਰਿਹਾ, ਜਿਸ ਕਾਰਨ ਸਿਆਸੀ ਧੱਕਾ ਕੀਤਾ। ਅਫਸਰਾਂ ਨੂੰ ਵੀ ਕੋਈ ਗੱਲ ਨਾ ਸੁਨਣ ਦੇ ਹੁਕਮ ਦਿੱਤੇ ਸੀ। ਮੌਜੂਦਾ ਹਲਕਾ ਇੰਚਾਰਜ ਦਾ ਨਾਮ ਲਏ ਬਿਨਾਂ ਲਾਲ ਸਿੰਘ ਨੇ ਕਿਹਾ ਕਿ ਹਲਕੇ ’ਚ ਕਾਂਗਰਸੀਆਂ ਦੀ ਹੀ ਦੁਰਗਤੀ ਕੀਤੀ ਗਈ, ਕਿਸੇ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਤੋਂ ਟਿਕਟ ਦੇਣਾ ਜਾਂ ਨਾ ਦੇਣਾ ਪਾਰਟੀ ਦੇ ਹੱਥ ਹੈ ਪਰ ਉਹ ਹਲਕਾ ਸਨੌਰ ਦੀ ਸੇਵਾ ਕਰਦੇ ਰਹੇ ਹਨ ਤੇ ਕਰਦੇ ਰਹਿਣਗੇ।
ਇਹ ਵੀ ਪੜ੍ਹੋ : 95ਵੇਂ ਵਰ੍ਹੇ ’ਚ ਪਹੁੰਚੇ ਬਾਬਾ ਬਾਦਲ, ਪੁੱਤਰ ਸੁਖਬੀਰ ਨੇ ਇੰਝ ਦਿੱਤੀ ਜਨਮ ਦਿਨ ਦੀ ਵਧਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ
NEXT STORY