ਚੰਡੀਗੜ੍ਹ : ਸਿਆਸਤ ਦਾ ਬਾਬਾ ਬੋਹੜ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 95ਵੇਂ ਵਰ੍ਹੇ ’ਚ ਪਹੁੰਚ ਗਏ ਹਨ। ਸਰਦਾਰ ਬਾਦਲ ਦੇ ਸ਼ੁਭਚਿੰਤਕਾਂ ਵਲੋਂ ਉਨ੍ਹਾਂ ਨੂੰ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 7 ਦਸੰਬਰ 1927 ਨੂੰ ਪਿੰਡ ਅਬੁਲ ਖੁਰਾਣਾ ਵਿਚ ਜਨਮੇ ਪ੍ਰਕਾਸ਼ ਸਿੰਘ ਬਾਦਲ ਨੇ ਫੋਰਮੈਨ ਕ੍ਰਿਸ਼ਚਨ ਕਾਲਜ ਲਾਹੌਰ ਤੋਂ ਵਿੱਦਿਆ ਹਾਸਲ ਕੀਤੀ। ਉਨ੍ਹਾਂ 1947 ਵਿਚ ਸਿਆਸਤ ਸ਼ੁਰੂ ਕੀਤੀ ਅਤੇ ਸਭ ਤੋਂ ਪਹਿਲਾਂ ਪਿੰਡ ਬਾਦਲ ਦੇ ਸਰਪੰਚ ਬਣੇ। ਇਸ ਮਗਰੋਂ ਉਹ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਬਣੇ। ਉਹ 1957 ਵਿਚ ਪਹਿਲੀ ਵਾਰ ਵਿਧਾਇਕ ਚੁਣੇ ਗਏ। ਪ੍ਰਕਾਸ਼ ਸਿੰਘ ਬਾਦਲ 1970 ਵਿਚ ਪਹਿਲੀ ਵਾਰ ਅਤੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ। ਮਾਰਚ 2012 ਵਿਚ ਉਹ ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਬਣੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ
ਸਰਦਾਰ ਬਾਦਲ ਦੇ ਜਨਮ ਦਿਹਾੜੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ‘90ਵਿਆਂ ਵਿਚ ਵੀ ਉਨ੍ਹਾਂ ਦਾ ਨੌਜਵਾਨਾਂ ਵਰਗਾ ਉਤਸ਼ਾਹ ਅਤੇ ਊਰਜਾ ਦੇਖ ਮੈਂ ਹੈਰਾਨ ਹੋ ਜਾਂਦਾ ਹਾਂ। ਉਨ੍ਹਾਂ ਦੀ ਸਿਆਣਪ ਅਤੇ ਤਜ਼ਰਬਾ ਦੋਵੇਂ ਬੇਮਿਸਾਲ ਹਨ। ਮੈਨੂੰ ਉਨ੍ਹਾਂ ਵਿਚ ਸਾਰਾ ਪੰਜਾਬ ਨਜ਼ਰ ਆਉਂਦਾ ਹੈ ਅਤੇ ਉਹ ਸਾਡੇ ਸਾਰਿਆਂ ਵਿਚ ਪੰਜਾਬ ਨੂੰ ਦੇਖਦੇ ਹਨ। ਉਹ ਸਿਰਫ਼ ਮੇਰੇ ਨਹੀਂ - ਉਹ ਸਾਰੇ ਪੰਜਾਬ ਅਤੇ ਸਾਰੇ ਪੰਜਾਬੀਆਂ ਦੇ ਹਨ, ਪ੍ਰਕਾਸ਼ ਪੰਜਾਬ ਦਾ !’
ਇਹ ਵੀ ਪੜ੍ਹੋ : ਪੰਜਾਬ ’ਚ ਹਿੰਦੂਆਂ ਦਾ ਕਾਂਗਰਸ ਤੋਂ ਮੋਹ ਹੋਣ ਲੱਗਾ ਭੰਗ, ਚੋਣ ਜ਼ਾਬਤਾ ਲੱਗਦੇ ਹੀ ਹੋਵੇਗਾ ਵੱਡਾ ਧਮਾਕਾ
ਇਸ ਵਾਰ ਚੋਣ ਲੜਕੇ ਵੱਖਰਾ ਰਿਕਾਰਡ ਬਨਾਉਣਗੇ ਸਰਦਾਰ ਬਾਦਲ
ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ 10 ਵਾਰ ਵਿਧਾਇਕ ਦੀ ਚੋਣ ਜਿੱਤ ਚੁੱਕੇ ਹਨ ਅਤੇ ਜ਼ਿਆਦਾਤਰ ਉਹ ਲੰਬੀ ਹਲਕੇ ਤੋਂ ਹੀ ਚੋਣ ਲੜਦੇ ਰਹੇ ਹਨ। ਜੇਕਰ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਚੋਣ ਮੈਦਾਨ ਵਿਚ ਉੱਤਰਦੇ ਹਨ ਤਾਂ ਉਹ ਦੇਸ਼ ਦੇ ਸਭ ਤੋਂ ਵਡੇਰੀ ਉਮਰ ਦੇ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਸੋਲਾਪੁਰ (ਮਹਾਰਾਸ਼ਟਰ) ਤੇ ਗਨਪਰ ਰਾਏ ਦੇਸ਼ਮੁੱਖ 92 ਸਾਲ ਦੀ ਉਮਰ ਵਿਚ ਉਮੀਦਵਾਰ ਬਣੇ ਸਨ। 11 ਵਾਰ ਵਿਧਾਇਕ ਰਹੇ ਦੇਸ਼ਮੁੱਖ ਦਾ 95 ਸਾਲ ਦੀ ਉਮਰ ਵਿਚ ਅਗਸਤ ਮਹੀਨੇ ਦਿਹਾਂਤ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਟਿਕਟ ਵੰਡ ਦੇ ਮਾਮਲੇ ’ਚ ਤਾਲਮੇਲ ਕਾਇਮ ਕਰਨ ਦੇ ਯਤਨ, ਗਹਿਮਾ-ਗਹਿਮੀ ਹੋਣ ਦੇ ਆਸਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੈਪਟਨ ਦੇ ਪਾਰਟੀ ਦਫ਼ਤਰ 'ਚ ਕੁੜਤਾ-ਪਜਾਮਾ ਪਾ ਕੇ ਪੁੱਜੇ ਚੋਰਾਂ ਨੇ ਕੀਤੀ ਵਾਰਦਾਤ, 3 ਗ੍ਰਿਫ਼ਤਾਰ
NEXT STORY