ਬਨੂੜ (ਗੁਰਪਾਲ) : ਥਾਣਾ ਬਨੂੜ ਦੀ ਪੁਲਸ ਨੇ ਜ਼ਮੀਨ ਖਰੀਦ ਕੇ ਦਿੱਤੇ ਚੈਕ ਬਾਊਂਸ ਹੋ ਜਾਣ ’ਤੇ ਪਲਾਟ ਨਾ ਦੇਣ ਦੇ ਮਾਮਲੇ ਵਿਚ ਦੋ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਬਨੂੜ ਦੇ ਵਾਰਡ ਨੰਬਰ ਇਕ ਅਧੀਨ ਪੈਂਦੇ ਪਿੰਡਾਂ ਫੌਜੀ ਕਾਲੋਨੀ ਦੇ ਵਸਨੀਕ ਸੁਖਦੇਵ ਸਿੰਘ ਪੁੱਤਰ ਸਰੂਪ ਸਿੰਘ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਸਤੀਸ਼ ਗੁਪਤਾ ਅਤੇ ਪ੍ਰਿੰਸ ਗੋਇਲ ਡਾਇਰੈਕਟਰ ਗੁਪਤਾ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨੇ ਉਸ ਕੋਲੋਂ 2020 ਵਿਚ 9 ਕਰੋੜ ਰੁਪਏ ਦੀ ਜ਼ਮੀਨ ਖਰੀਦੀ ਸੀ ਅਤੇ ਤਿੰਨ ਕਰੋੜ ਰੁਪਏ ਦੇ ਚੈੱਕ ਕੀਤੇ ਸਨ ਤੇ 6 ਕਰੋੜ ਰੁਪਏ ਦੇ 6 ਸ਼ੌਅ ਰੂਮ 2021 ਤੱਕ ਬਣਾ ਕੇ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਇਨ੍ਹਾਂ ਸ਼ੋਅ ਰੂਮਾਂ ਦਾ ਕਿਰਾਇਆ ਦੇਣ ਲਈ ਕਿਹਾ ਗਿਆ ਸੀ। ਇਸ ਲਿਖਤੀ ਸ਼ਿਕਾਇਤ ਵਿਚ ਲਿਖਿਆ ਗਿਆ ਹੈ ਕਿ ਉਸ ਨੂੰ ਨਾ ਤਾਂ ਸਤੀਸ਼ ਗੁਪਤਾ ਅਤੇ ਪ੍ਰਿੰਸ ਗੋਇਲ ਨੇ ਉਸ ਨੂੰ ਸ਼ੋਅ ਰੂਮਾ ਬਣਾ ਕੇ ਦਿੱਤੇ ਹਨ ਤੇ ਨਾ ਹੀ ਉਨ੍ਹਾਂ ਦਾ ਕਿਰਾਇਆ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜ਼ਮੀਨ ਖਰੀਦਣ ਸਮੇਂ ਦਿੱਤੇ ਗਏ ਤਿੰਨ ਕਰੋੜ ਦੇ ਚੈੱਕ ਵੀ ਬਾਊਂਸ ਹੋ ਗਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਇਸ ਲਿਖਤੀ ਸ਼ਿਕਾਇਤ ਦੀ ਜਾਂਚ ਪੜਤਾਲ ਕਰਨ ਉਪਰੰਤ ਸਤੀਸ਼ ਗੁਪਤਾ ਅਤੇ ਪ੍ਰਿੰਸ ਗੋਇਲ ਖ਼ਿਲਾਫ ਧਾਰਾ 406, 420, 120 ਬੀ ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਲੁਧਿਆਣਾ ’ਚ ਦਿਨ ਦਿਹਾੜੇ ਸਵਿਫਟ ਕਾਰ ਸਵਾਰਾਂ ਨੇ ਪੈਦਲ ਜਾ ਰਹੀ ਬੱਚੀ ਨੂੰ ਕੀਤਾ ਅਗਵਾ
NEXT STORY