ਚੰਡੀਗੜ੍ਹ : ਪੰਜਾਬ ਵਿਚ ਆਪਣਾ ਘਰ ਬਣਾਉਣ ਦੀ ਯੋਜਨਾ ਬਣਾ ਰਹੇ ਲੋਕਾਂ ਦਾ ਸੁਫਨਾ ਜਲਦੀ ਹੀ ਪੂਰਾ ਹੋਵੇਗਾ। ਸੂਬਾ ਸਰਕਾਰ ਨੇ ਲਗਭਗ 19 ਥਾਵਾਂ 'ਤੇ ਅਰਬਨ ਅਸਟੇਟ ਵਿਕਸਤ ਕਰਨ ਦੀ ਤਿਆਰੀ ਕੀਤੀ ਹੈ, ਜਿੱਥੇ ਲੋਕਾਂ ਨੂੰ ਕਿਫਾਇਤੀ ਰਿਹਾਇਸ਼ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਇਨ੍ਹਾਂ ਖੇਤਰਾਂ ਨੂੰ ਵੀ ਸਹੀ ਢੰਗ ਨਾਲ ਵਿਕਸਤ ਕੀਤਾ ਜਾਵੇਗਾ ਤੇ ਇਸ ਲਈ ਵੱਖ-ਵੱਖ ਥਾਈਂ ਜ਼ਮੀਨ ਅਕਵਾਇਰ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਇਸ ਪ੍ਰੋਜੈਕਟ ਨਾਲ ਪੰਜਾਬ ਦੇ ਸ਼ਹਿਰੀ ਖੇਤਰਾਂ ਵਿਚ ਵੀ ਵਾਧਾ ਹੋਵੇਗਾ। ਸਰਕਾਰ ਨੇ ਉਹ ਥਾਵਾਂ ਤਿਆਰ ਕੀਤੀਆਂ ਹਨ ਜਿੱਥੇ ਅਰਬਨ ਅਸਟੇਟ ਸਥਾਪਤ ਕੀਤੇ ਜਾਣੇ ਹਨ। ਜਿੱਥੇ ਸਰਕਾਰ ਨੇ ਇਹ ਅਰਬਨ ਅਸਟੇਟ ਸਥਾਪਤ ਕਰਨੇ ਹਨ, ਉੱਥੇ ਕਿਸਾਨਾਂ ਨੂੰ ਲੈਂਡ ਪੂਲਿੰਗ ਬਦਲ ਦਿੱਤਾ ਜਾਵੇਗਾ। ਸ਼ਹਿਰੀ ਅਸਟੇਟ ਸੂਬਾ ਸਰਕਾਰ ਵੱਲੋਂ ਵਿਕਸਤ ਕੀਤੇ ਜਾਣੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 31 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ
ਇਨ੍ਹਾਂ ਨੂੰ ਵਿਕਸਤ ਕਰਨ ਦੀ ਜ਼ਿੰਮੇਵਾਰੀ ਪੁੱਡਾ ਦੇ 5 ਅਧਿਕਾਰੀਆਂ ਦੀ ਹੋਵੇਗੀ। ਜਿਸ ਅਥਾਰਟੀ ਅਧੀਨ ਇਹ ਖੇਤਰ ਆਉਂਦਾ ਹੈ, ਉਹ ਇਸਦਾ ਵਿਕਾਸ ਕਰੇਗੀ। ਇਸ ਸਮੇਂ ਦੌਰਾਨ ਪਟਿਆਲਾ ਵਿਚ 1150 ਏਕੜ, ਸੰਗਰੂਰ ਵਿਚ 568 ਏਕੜ, ਬਰਨਾਲਾ ਵਿਚ 317 ਏਕੜ ਵਿਚ ਅਰਬਨ ਅਸਟੇਟ ਬਣਾਏ ਜਾਣਗੇ।
ਇਹ ਵੀ ਪੜ੍ਹੋ : ਪੰਜਾਬ : ਪੁਰਾਣੇ ਵਾਹਨਾਂ ਦੀ ਬੈਕਲਾਗ ਐਂਟਰੀ ਸ਼ੁਰੂ, ਹੁਣ ਆਨਲਾਈਨ ਕਰਵਾਈ ਜਾ ਸਕੇਗੀ ਆਰ. ਸੀ
ਇਸੇ ਤਰ੍ਹਾਂ ਬਠਿੰਡਾ ਵਿਚ 848 ਏਕੜ, ਮਾਨਸਾ ਵਿਚ 212 ਏਕੜ, ਮੋਗਾ ਵਿਚ 542 ਏਕੜ, ਫਿਰੋਜ਼ਪੁਰ ਵਿਚ 313 ਏਕੜ, ਨਵਾਂਸ਼ਹਿਰ ਵਿਚ 383 ਏਕੜ, ਜਲੰਧਰ ਵਿਚ 1000 ਏਕੜ, ਹੁਸ਼ਿਆਰਪੁਰ ਵਿਚ 550 ਏਕੜ, ਸੁਲਤਾਨਪੁਰ ਲੋਧੀ ਵਿਚ 70 ਏਕੜ, ਕਪੂਰਥਲਾ ਵਿਚ 150 ਏਕੜ, ਫਗਵਾੜਾ ਵਿਚ 200 ਏਕੜ, ਨਕੋਦਰ ਵਿਚ 200 ਏਕੜ, ਅੰਮ੍ਰਿਤਸਰ ਵਿਚ 4464 ਏਕੜ, ਗੁਰਦਾਸਪੁਰ ਵਿਚ 80 ਏਕੜ, ਬਟਾਲਾ ਵਿਚ 160 ਏਕੜ, ਤਰਨਤਾਰਨ ਵਿਚ 97 ਏਕੜ ਅਤੇ ਪਠਾਨਕੋਟ ਵਿਚ 1000 ਏਕੜ ਵਿਚ ਅਰਬਨ ਅਸਟੇਟ ਵਿਕਸਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਫਰਦ ਬਨਵਾਉਣ ਵਾਲਿਆਂ ਲਈ ਚੰਗੀ ਖ਼ਬਰ, ਆਖਿਰ ਲਿਆ ਗਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੈਂਟਰਲ ਜੇਲ੍ਹ ਦੇ ਮਾੜੇ ਹਾਲਾਤ! ਇਕ ਤਾਂ ਤਪਦੀ ਗਰਮੀ, ਉਪਰੋਂ ਸਮਰੱਥਾ ਤੋਂ ਵੱਧ ਕੈਦੀ
NEXT STORY