ਰੂਪਨਗਰ, (ਵਿਜੇ)- ਸਥਾਨਕ ਦਸਮੇਸ਼ ਕਾਲੋਨੀ ਸਥਿਤ ਇਕ ਘਰ ’ਚ ਚੋਰੀ ਦੀ ਘਟਨਾ ਦਾ ਸਮਾਚਾਰ ਮਿਲਿਆ ਹੈ।
ਵਰਿੰਦਰ ਕੁਮਾਰ ਪੁੱਤਰ ਬਲਦੇਵ ਰਾਜ ਨਿਵਾਸੀ ਦਸਮੇਸ਼ ਕਾਲੋਨੀ (ਮਕਾਨ ਨੰ. 185/ਬੀ) ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਦਾ ਦਿਹਾਂਤ ਹੋ ਗਿਆ ਸੀ ਅਤੇ ਉਹ ਆਪਣੇ ਸਹੁਰੇ ਊਨਾ ਦੇ ਟਿੱਕਾ ਪਿੰਡ ਗਿਆ ਹੋਇਆ ਸੀ ਅਤੇ ਅਗਲੇ ਦਿਨ ਉਸ ਦਾ ਪੁੱਤਰ ਵੀ ਘਰ ਨੂੰ ਤਾਲਾ ਲਾ ਕੇ ਟਿੱਕਾ ਪਿੰਡ ਪਹੁੰਚ ਗਿਆ। ਬੀਤੀ ਰਾਤ ਚੋਰਾਂ ਨੇ ਉਨ੍ਹਾਂ ਦੇ ਘਰ ’ਚ ਵੜ ਕੇ ਅੰਦਰ ਰੱਖੇ ਲੈਪਟਾਪ, 20 ਹਜ਼ਾਰ ਰੁਪਏ ਦੀ ਨਕਦੀ, ਸਟੀਲ ਦੇ ਭਾਂਡੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਨੂੰ ਗੁਅਾਂਢੀਆਂ ਨੇ ਸੂਚਨਾ ਦਿੱਤੀ। ਜਿਸ ਦੇ ਬਾਅਦ ਰੂਪਨਗਰ ਸਿਟੀ ਪੁਲਸ ਨੂੰ ਸੂਚਿਤ ਕੀਤਾ ਗਿਆ। ਖਬਰ ਲਿਖੇ ਜਾਣ ਤੱਕ ਸਿਟੀ ਪੁਲਸ ਅਤੇ ਫੋਰੈਂਸਿਕ ਟੀਮ ਦੇ ਮੁਲਾਜ਼ਮਾਂ ਨੇ ਚੋਰੀ ਵਾਲੇ ਘਰ ’ਚ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਏ.ਐੱਸ.ਆਈ. ਸੁਰੇਸ਼ ਕੁਮਾਰ ਅਤੇ ਸਬ-ਇੰਸਪੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੁੱਤ ਨੇ ਕੀਤਾ ਪਿਤਾ ਦਾ ਕਤਲ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY