ਜਲੰਧਰ/ਬਨੂੜ (ਗੁਰਪਾਲ)- ਪੰਜਾਬ ਵਿਚ ਮੌਸਮ ਨੇ ਪਿਛਲੇ ਦੋ ਦਿਨਾਂ ਤੋਂ ਯੂ-ਟਰਨ ਲਿਆ ਹੈ। ਜਿੱਥੇ ਕਈ ਦਿਨਾਂ ਤੋਂ ਸੂਬੇ ਵਿਚ ਦੁਪਹਿਰ ਵੇਲੇ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ, ਉਥੇ ਹੀ ਪਿਛਲੇ ਦੋ ਦਿਨਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਇਕ ਵਾਰ ਮੁੜ ਤੋਂ ਲੋਕਾਂ ਨੂੰ ਸਰਦੀ ਦਾ ਅਹਿਸਾਸ ਕਰਵਾ ਦਿੱਤਾ। ਭਾਵੇਂ ਕਿ ਮਾਰਚ ਦਾ ਮਹੀਨਾ ਪਿਛਲੇ ਕਈ ਦਿਨਾਂ ਤੋਂ ਗਰਮ ਰਿਹਾ ਸੀ ਪਰ ਉੱਤਰ ਪੱਛਮੀ ਠੰਡੀਆਂ ਹਵਾਵਾਂ ਨੇ ਦਿਨ ਅਤੇ ਰਾਤ ਦੇ ਮੌਸਮ ਨੂੰ ਕਾਫ਼ੀ ਖ਼ੁਸ਼ਗਵਾਰ ਬਣਾਇਆ।
ਇਹ ਵੀ ਪੜ੍ਹੋ: ਕਰਨਲ ਬਾਠ ਦੀ ਪਤਨੀ ਨੇ CM ਮਾਨ ਨਾਲ ਕੀਤੀ ਮੁਲਾਕਾਤ, ਨਿਰਪੱਖ ਜਾਂਚ ਦਾ ਦਿੱਤਾ ਭਰੋਸਾ
ਇਥੇ ਦੱਸਣਯੋਗ ਹੈ ਕਿ ਜਿਹੜਾ ਤਾਪਮਾਨ ਪਿਛਲੇ ਦਿਨੀਂ 34 ਤੋਂ 35 ਡਿਗਰੀ ਤੱਕ ਚਲਾ ਗਿਆ ਸੀ, ਉਸ ਤੋਂ ਕਾਫ਼ੀ ਰਾਹਤ ਮਿਲੀ ਹੈ ਅਤੇ ਹੁਣ ਪੰਜਾਬ ਦਾ ਤਾਪਮਾਨ ਲਗਭਗ 30 ਡਿਗਰੀ ਬਣਿਆ ਹੋਇਆ ਹੈ। ਮੌਸਮ ਦੇ ਮਾਹਿਰਾਂ ਮੁਤਾਬਕ ਪਹਾੜੀ ਇਲਾਕਿਆਂ 'ਚ ਹੋਈ ਬਰਫ਼ਬਾਰੀ ਕਾਰਨ ਮੌਸਮ ਵਿਚ ਥੋੜ੍ਹਾ ਬਦਲਾਅ ਵੇਖਿਆ ਗਿਆ ਅਤੇ ਇਸ ਦੇ ਨਾਲ ਹੀ ਗਲੋਬਲ ਵਾਰਮਿੰਗ ਦੇ ਨਤੀਜੇ ਹਨ, ਜੋ ਮੌਸਮ ਨੂੰ ਸਥਿਰ ਰਹਿਣ ਵਿਚ ਨਾਕਾਮ ਕਰ ਰਹੇ ਹਨ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ 'ਚ ਤਾਪਮਾਨ ਵਿਚ ਵਾਧਾ ਦਰਜ ਕੀਤੇ ਜਾਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਫ਼ਿਲਹਾਲ ਸੂਬੇ ਵਿਚ ਬਾਰਿਸ਼ ਦੇ ਵੀ ਕੋਈ ਅਸਾਰ ਨਹੀਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ, ਦੋ ਧੀਆਂ ਦੇ ਪਿਓ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਅਗਲੇ ਹਫ਼ਤੇ ਖ਼ਾਸ ਤੌਰ 'ਤੇ ਮਾਲਵੇ ਦੇ ਇਲਾਕੇ ਵਿਚ ਗਰਮੀ ਦਾ ਅਸਰ ਜ਼ਿਆਦਾ ਵੇਖਣ ਨੂੰ ਮਿਲੇਗਾ। ਉੱਥੇ ਹੀ ਫ਼ਿਲਹਾਲ ਕਿਸੇ ਵੀ ਕਿਸਮ ਦਾ ਪੱਛਮੀ ਪ੍ਰਭਾਅ ਵੀ ਸਰਗਰਮ ਨਹੀਂ ਹੈ। ਪਿਛਲੇ ਦੋ ਦਿਨਾਂ ਤੋਂ ਚੱਲੀਆਂ ਠੰਡੀਆਂ ਹਵਾਵਾਂ ਕਾਰਨ ਕਣਕ ਦਾ ਚੰਗਾ ਝਾੜ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਕਣਕ ਦੀ ਫ਼ਸਲ 'ਤੇ ਤੇਲੇ ਦਾ ਹਮਲਾ ਵੀ ਘੱਟ ਗਿਆ ਹੈ। ਇਸ ਤੋਂ ਇਲਾਵਾ ਹੋਰ ਫ਼ਸਲਾਂ ਲਈ ਵੀ ਇਹ ਖ਼ੁਸਗਵਾਰ ਮੌਸਮ ਵਧੀਆ ਸਾਬਤ ਹੋਵੇਗਾ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਧਾਲੂਆਂ ਨਾਲ ਭਰਿਆ ਪਲਟਿਆ ਟਾਟਾ 407, ਮਚਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਟਾਲਾ ਦੇ ਕੁੰਵਰ ਹਿੰਮਤ ਗੁਰਾਇਆ ਨੇ ਇੰਡੀਆ ਓਪਨ ਸ਼ੂਟਿੰਗ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਮਗਾ ਜਿੱਤਿਆ
NEXT STORY