ਮੋਹਾਲੀ : ਮੋਹਾਲੀ ਦੀ ਅਦਾਲਤ 'ਚ ਅੱਜ ਜਬਰ-ਜ਼ਿਨਾਹ ਦੇ ਮਾਮਲੇ 'ਚ ਪਾਦਰੀ ਬਜਿੰਦਰ ਸਿੰਘ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਦੇ ਸਾਰ ਹੀ ਬਜਿੰਦਰ ਸਿੰਘ ਰੋਣ ਲੱਗ ਪਿਆ ਅਤੇ ਅਦਾਲਤ ਦੇ ਸਾਹਮਣੇ ਗਿੜਗਿੜਾਉਣ ਲੱਗਾ। ਉਸ ਨੇ ਕਿਹਾ ਕਿ ਉਸ 'ਤੇ ਅਦਾਲਤ ਰਹਿਮ ਕਰੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਅੱਜ ਤੋਂ ਬਦਲਿਆ ਸਮਾਂ, ਹੁਣ ਇਸ Time 'ਤੇ ਲੱਗਣਗੇ ਸਕੂਲ
ਉਸ ਦੇ ਛੋਟੇ-ਛੋਟੇ ਬੱਚੇ ਹਨ ਅਤੇ ਪਤਨੀ ਵੀ ਬੀਮਾਰ ਰਹਿੰਦੀ ਹੈ। ਦੂਜੇ ਪਾਸੇ ਅਦਾਲਤ ਦਾ ਇਹ ਫ਼ੈਸਲਾ ਸੁਣਨ ਤੋਂ ਬਾਅਦ ਪੀੜਤ ਔਰਤ ਉੱਥੇ ਹੀ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਥੋੜ੍ਹੀ ਦੇਰ ਬਾਅਦ ਹੋਸ਼ ਆਇਆ ਤਾਂ ਉਸ ਨੇ ਕਿਹਾ ਕਿ ਅਦਾਲਤ ਉੱਪਰ ਉਸ ਨੂੰ ਪੂਰਾ ਭਰੋਸਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਜਬਰ-ਜ਼ਿਨਾਹ ਦੇ ਦੋਸ਼ੀ ਪਾਸਟਰ ਬਜਿੰਦਰ ਸਿੰਘ ਨੂੰ ਉਮਰਕੈਦ ਦੀ ਸਜ਼ਾ (ਵੀਡੀਓ)
ਪੀੜਤਾ ਨੇ ਕਿਹਾ ਕਿ ਅਦਾਲਤ ਨੇ ਅੱਜ ਇਤਿਹਾਸਕ ਫ਼ੈਸਲਾ ਸੁਣਾ ਕੇ ਹੋਰ ਵੀ ਅਜਿਹੇ ਮਾਮਲਿਆਂ ਦੀਆਂ ਪੀੜਤ ਔਰਤਾਂ ਲਈ ਮਿਸਾਲ ਕਾਇਮ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਪਾਲ ਸਿੰਘ ਦਾ ਗਨਮੈਨ ਪੰਜਾਬ ਪੁਲਸ ਲੈ ਗਈ ਰਿਮਾਂਡ 'ਤੇ, ਹੋ ਸਕਦੈ ਵੱਡਾ ਖੁਲਾਸਾ
NEXT STORY