ਜਲਾਲਾਬਾਦ (ਸੇਤੀਆ/ਬੰਟੀ/ਟੀਨੂੰ/ਮਿੱਕੀ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਚੌ. ਸੁਨੀਲ ਕੁਮਾਰ ਜਾਖੜ, ਡੀ. ਜੀ. ਪੀ. ਸੁਰੇਸ਼ ਅਰੋੜਾ ਦੀ ਰਹਿਨੁਮਾਈ ਹੇਠ ਪੰਜਾਬ ਬੁੱਧੀਜੀਵੀ ਸੈਲ ਵਲੋਂ ਵਾਰ ਅਗੈਂਸਟ ਡਰੱਗ ਪੰਦਰਵਾੜਾ ਮੁਹਿੰਮ ਦੀ ਸ਼ੁਰੂਆਤ ਜਲਦ ਹੀ ਜਲਾਲਾਬਾਦ ਤੋਂ ਕੀਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੁੱਧੀਜੀਵੀ ਸੈਲ ਦੇ ਸੂਬਾ ਚੇਅਰਮੈਨ ਅਨੀਸ਼ ਸਿਡਾਨਾ ਨੇ ਅੱਜ ਇਸ ਮੁਹਿੰਮ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬੁੱਧੀਜੀਵੀ ਸੈਲ ਦੇ ਬਲਾਕ ਪ੍ਰਧਾਨ ਨਰਿੰਦਰ ਸਿੰਘ ਨੰਨੂ ਕੁੱਕੜ, ਹਰਭਜਨ ਸਿੰਘ, ਸੁਭਾਸ਼ ਸੁਖੀਜਾ ਅਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ।
ਅਨੀਸ਼ ਸਿਡਾਨਾ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਜਿੱਥੇ ਪੰਜਾਬ ਸਰਕਾਰ ਚਿੱਟੇ ਵਰਗੇ ਨਸ਼ੇ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ ਉਥੇ ਕਾਂਗਰਸ ਬੁੱਧੀਜੀਵੀ ਸੈਲ ਵਲੋਂ ਨੌਜਵਾਨਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰਨ ਲਈ ਨੇੜਲੇ ਭਵਿੱਖ 'ਚ ਵਾਰ ਅਗੈਂਸਟ ਡਰੱਗ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਿੰਮ ਦੇ ਤਹਿਤ ਸ਼ਹਿਰ ਅਤੇ ਪਿੰਡਾਂ 'ਚ ਵੱਖ-ਵੱਖ ਥਾਵਾਂ ਸਕੂਲਾਂ, ਕਾਲਜਾਂ ਅਤੇ ਨੁੱਕੜ ਸਭਾਵਾਂ ਰਾਹੀਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਚਿੱਟੇ ਦੇ ਕਾਰਣ ਪੈਣ ਵਾਲੇ ਦੁਸ਼ਪ੍ਰਭਾਵਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਭਵਿੱਖ 'ਚ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾਵੇਗਾ। ਮੀਡੀਆ ਵਲੋਂ ਪੁੱਛੇ ਗਏ ਸਵਾਲ ਕਿ ਜਲਾਲਾਬਾਦ 'ਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਅਤੇ ਪੁਲਸ ਪ੍ਰਸ਼ਾਸਨ ਇਸ ਮਾਮਲੇ 'ਚ ਕੁੱਝ ਨਹੀਂ ਕਰ ਰਿਹਾ ਤਾਂ ਉਨ੍ਹਾਂ ਇਸ ਸੰਬੰਧੀ ਕਿਹਾ ਕਿ ਚਿੱਟੇ ਖਿਲਾਫ ਸੈਲ ਵਲੋਂ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ ਅਤੇ ਇਸ ਸੰਬੰਧੀ ਉਹ ਮਾਮਲੇ ਦੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਦੇਣਗੇ ਤਾਂ ਚਿੱਟੇ ਦੇ ਖਾਤਮੇ ਲਈ ਮੁਹਿੰਮ ਨੂੰ ਪੂਰੀ ਤਰ੍ਹਾਂ ਸਫਲ ਬਣਾਇਆ ਜਾ ਸਕੇ।
ਵਾਹਨਾਂ ਦੀ ਆਰ. ਸੀ. ਜਾਰੀ ਕਰਦੇ ਸਮੇਂ ਨਹੀਂ ਰੱਖਿਆ ਜਾਂਦਾ ਕਾਨੂੰਨਾਂ ਦਾ ਧਿਆਨ
NEXT STORY