ਜਲੰਧਰ (ਬਿਊਰੋ) - ਕੋਰੋਨਾ ਦੇ ਦੌਰ ਅੰਦਰ ਜਗਬਾਣੀ ਦੀ ਵਿਸ਼ੇਸ਼ ਮੁਹਿੰਮ ‘‘ਮੈ ਠੀਕ ਠਾਕ ਹਾਂ’’ - ਇਹ ਚਿੱਠੀ ਨਵਦੀਪ ਕੌਰ ਵਲੋਂ ਆਪਣੀ ਪਿਆਰੀ ਸਹੇਲੀ ਸੰਦੀਪ ਕੌਰ ਨੂੰ ਲਿੱਖੀ ਹੈ। ਨਵਦੀਪ ਕੌਰ ਇਸ ਚਿੱਠੀ ’ਚ ਵਿਦੇਸ਼ ਦੀ ਧਰਤੀ ’ਤੇ ਬੈਠੀ ਆਪਣੀ ਸਹੇਲੀ ਸੰਦੀਪ ਕੌਰ ਨੂੰ ਯਾਦ ਕਰ ਰਹੀ ਹੈ। ਉਹ ਉਸ ਨੂੰ ਕੋਰੋਨਾ ਵਾਇਰਸ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਆਪਣਾ ਧਿਆਨ ਰੱਖਣ ਦੇ ਲਈ ਕਹਿ ਰਹੀ ਹੈ। ਇਸ ਚਿੱਠੀ ’ਚ ਉਹ ਉਸ ਨੂੰ ਸੂਟ ਦੇ ਬਾਰੇ ਵੀ ਦੱਸ ਰਹੀ ਹੈ, ਜੋ ਸੰਦੀਪ ਨੇ ਉਸ ਨੂੰ ਤਿਆਰ ਕਰਕੇ ਭੇਜਣ ਲਈ ਕਿਹਾ ਸੀ।
ਕੋਰੋਨਾ ਵਾਇਰਸ ਦੇ ਚੱਲ ਰਹੇ ਇਸ ਦੌਰ ਨੂੰ ਨਿਜਿੱਠਣ ਦੇ ਲਈ ਕਰਫ਼ਿਊ ਲਾਇਆ ਗਿਆ ਹੈ। ਅਜਿਹੇ ਹਾਲਾਤ ਵਿਚ ਬਹੁਤ ਸਾਰੇ ਸੱਜਣ ਆਪਣਿਆਂ ਤੋਂ ਵਿਛੜੇ ਹੋਏ ਹਨ। ਇਹ ਸਿਰਫ ਇਕ ਪ੍ਰਤੀਕਾਤਮਕ ਨਜ਼ਰੀਆ ਹੈ ਕਿ ਅਸੀਂ ਇੰਝ ਚਿੱਠੀ ਦੀ ਸ਼ਕਲ 'ਚ ਆਪਣੀਆਂ ਗੱਲਾਂ ਆਪਣੇ ਖਾਸ ਤੱਕ ਪਹੁੰਚਾਉਣ ਦੇ ਬਹਾਨੇ ਸਭ ਨਾਲ ਸਾਂਝੀਆਂ ਕਰੀਏ। ਜ਼ਿੰਦਗੀ ਦੀ ਇਸ ਭੱਜ ਦੌੜ 'ਚ ਅਕਸਰ ਇਹ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਕਿ ਬਹੁਤ ਕੁਝ ਅਣਕਹਿਆ ਰਹਿ ਗਿਆ। ਆਓ, ਉਸ ਅਣਕਹੇ ਨੂੰ ਅੱਜ ਅਸੀਂ ਖ਼ਤ ਦੀ ਸ਼ਕਲ 'ਚ ਜ਼ੁਬਾਨ ਦਾ ਨਾਂ ਦੇ ਦੇਈਏ। ਜੇਕਰ ਤੁਸੀਂ ਵੀ ਆਪਣੇ ਕਿਸੇ ਖਾਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਭੇਜੋ ਸਾਨੂੰ ਆਪਣਾ ਹੱਥ ਲਿਖਿਆ ਖ਼ਤ, ਜਿਸ ਨੂੰ ਅਸੀਂ ਆਪਣੀ ‘ਜਗਬਾਣੀ’ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕਰਾਂਗੇ। ਸਾਨੂੰ ਉਮੀਦ ਅਤੇ ਵਿਸ਼ਵਾਸ਼ ਹੈ ਕਿ ਅਸੀਂ ਇਸ ਮੁਸ਼ਕਲ ਦੀ ਘੜੀ ’ਚ ਤੁਹਾਡੇ ਦਿਲ ਦੀ ਗੱਲ ਤੁਹਾਡੇ ਆਪਣਿਆਂ ਤੱਕ ਪਹੁੰਚਾ ਸਕੀਏ।
ਸਾਨੂੰ ਤੁਸੀਂ ਆਪਣੀ ਲਿੱਖੀ ਹੋਈ ਚਿੱਠੀ news@jagbani.com ’ਤੇ ਮੇਲ ਕਰ ਸਕਦੇ ਹੋ।
ਪੜ੍ਹੋ ਇਹ ਵੀ ਖਬਰ - ਹੁਣ ਤੱਕ ਦੇ ਮਿਲੇ ਜੀਵਨ ਲਈ ਸ਼ੁਕਰਾਨਾ
ਕੋਰੋਨਾ ਵਾਇਰਸ ਵਿਰੁੱਧ ਜੰਗ ਲੜਨ ਵਾਲੇ ਡਾਕਟਰਾਂ ਲਈ ਵਿਸ਼ੇਸ਼ ਐਲਾਨ ਕਰੇ ਕੈਪਟਨ ਸਰਕਾਰ : ਆਪ
NEXT STORY