ਨਵਾਂਸ਼ਹਿਰ (ਤ੍ਰਿਪਾਠੀ)- ਜ਼ਿਲ੍ਹਾ ਪੁਲਸ ਨੇ 10 ਲੱਖ ਰੁਪਏ ਦੀ ਫਿਰੌਤੀ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਅਪ੍ਰੈਲ ਮਹੀਨੇ ਵਿਚ ਹੋਏ ਡੀ. ਜੇ. ਸੰਚਾਲਕ ਸੁਖਵਿੰਦਰ ਸਿੰਘ ਦੇ ਕਤਲ ਦੇ ਮਾਮਲ ਨੂੰ ਹੱਲ ਕੀਤਾ ਗਿਆ ਹੈ। ਪ੍ਰੈੱਸ ਕਾਨਫ਼ਰੰਸ ਵਿਚ ਐੱਸ. ਪੀ. (ਜਾਂਚ) ਸਰਬਜੀਤ ਸਿੰਘ ਵਾਹੀਆ ਅਤੇ ਡੀ. ਐੱਸ. ਪੀ. (ਜਾਂਚ) ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਥਾਣਾ ਸਦਰ ਬੰਗਾ ਵਿਖੇ ਦਰਜ ਫਿਰੌਤੀ ਅਤੇ ਆਰਮ ਐਕਟ ਦੇ ਮਾਮਲੇ ਵਿਚ ਪੁਲਸ ਨੇ ਫਿਰੌਤੀ ਦੀ ਰਕਮ ਲੈਣ ਆਏ ਦੋਸ਼ੀ ਨੋਮਨ ਪੁੱਤਰ ਦਿਲਹੇੜੀ ਦਿਹਾਂਤ ਸਹਾਰਨਪੁਰ (ਯੂ.ਪੀ.) ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਵਿਚ ਦੋਸ਼ੀ ਵੱਲੋਂ ਗੋਲ਼ੀ ਚਲਾਉਣ ਦੇ ਚਲਦੇ ਇਕ ਪੁਲਸ ਮੁਲਾਜ਼ਮ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਐੱਸ. ਪੀ. ਵਾਹੀਆ ਨੇ ਦੱਸਿਆ ਕਿ ਗ੍ਰਿਫ਼ਤਾਰ ਨੋਮਨ ਤੋਂ ਕੀਤੀ ਗਈ ਜਾਂਚ ਵਿਚ ਖ਼ੁਲਾਸਾ ਹੋਇਆ ਸੀ ਕਿ ਉਸ ਨੂੰ ਫਿਰੌਤੀ ਦੀ ਰਕਮ ਲੈਣ ਲਈ ਜਗਤਾਰ ਸਿੰਘ ਵੱਲੋਂ ਭੇਜਿਆ ਗਿਆ ਸੀ। ਉਸ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਐੱਸ. ਐੱਸ. ਪੀ. ਡਾ. ਸੰਦੀਪ ਸ਼ਰਮਾ ਵੱਲੋਂ ਇੰਸਪੈਕਟਰ ਰਾਜੀਵ ਕੁਮਾਰ ਐੱਸ. ਐੱਚ. ਓ. ਬੰਗਾ ਸਦਰ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਐੱਸ. ਆਈ. ਜਰਨੈਲ ਸਿੰਘ ’ਤੇ ਆਧਾਰਿਤ ਟੀਮਾਂ ਦਾ ਗਠਨ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਸਨ।
ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ
ਗ੍ਰਿਫ਼ਤਾਰੀ ਤੋਂ ਬਚਣ ਲਈ ਰਣਜੀਤ ਉਰਫ਼ ਲਾਡੀ ਨਵਾਂ ਜਗਤਾਰ ਸਿੰਘ ਬਣ ਕੇ ਰਹਿ ਰਿਹਾ ਸੀ ਅੰਬਾਲਾ ਵਿਖੇ ਐੱਸ. ਪੀ. ਵਾਹੀਆ ਨੇ ਦੱਸਿਆ ਕਿ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰਣਜੀਤ ਸਿੰਘ ਜੋ ਪਹਿਲਾਂ ਵੀ 2 ਅਪਰਾਧਕ ਮਾਮਲਿਆਂ ਵਿਚ ਸ਼ਾਮਲ ਅਤੇ ਪੁਲਸ ਦਾ ਭਗੌੜਾ ਸੀ, ਪੁਲਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਨਵੇਂ ਨਾਂ ਜਗਤਾਰ ਸਿੰਘ ਦੇ ਤੌਰ ’ਤੇ ਹਰਿਆਣਾ ਸੂਬੇ ਦੇ ਅੰਬਾਲਾ ਸ਼ਹਿਰ ਵਿਖੇ ਰਹਿ ਰਿਹਾ ਸੀ, ਜਿਸ ਨੇ ਬਦਲੇ ਹੋਏ ਨਾਂ ’ਤੇ ਵੀ ਪਾਸਪੋਰਟ ਬਣਾਇਆ ਹੋਇਆ ਹੈ, ਦੀ ਜਾਣਕਾਰੀ ਪੁਲਸ ਜਾਂਚ ਕਰ ਰਹੀ ਹੈ।
ਅਮਰੀਕਾ ਤੋਂ ਆਏ ਮਾਪਿਆਂ ਨੂੰ ਮਿਲਣ ਆਇਆ ਜਗਤਾਰ ਉਰਫ਼ ਰਣਜੀਤ ਚਡ਼੍ਹਿਆ ਪੁਲਸ ਹੱਥੀਂ
ਐੱਸ. ਪੀ. ਵਾਹੀਆ ਨੇ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਰਣਜੀਤ ਸਿੰਘ ਉਰਫ਼ ਜਗਤਾਰ ਸਿੰਘ ਯੂ. ਐੱਸ. ਏ. ਤੋਂ ਆਏ ਮਾਪਿਆਂ ਨੂੰ ਮਿਲਣ ਲਈ ਪਿੰਡ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਉਕਤ ਦੋਸ਼ੀ ਮੰਗਲਵਾਰ ਨੂੰ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਬਾਇਕ ’ਤੇ ਪਿੰਡ ਨੌਰਾਂ ਵਿਖੇ ਆ ਰਿਹਾ ਸੀ। ਉਸ ਨੇ ਦੱਸਿਆ ਕਿ ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਰਣਜੀਤ ਸਿੰਘ ਉਰਫ਼ ਲਾਡੀ ਉਰਫ਼ ਜਗਤਾਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਹੀ ਆਪਣੇ ਪਿੰਡ ਦੇ ਡੀ. ਜੇ. ਸੰਚਾਲਕ ਸੁਖਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕੀਤਾ ਸੀ। ਉਸ ਨੇ ਦੱਸਿਆ ਕਿ ਉਕਤ ਕਤਲ ਦੀ ਰੰਜਿਸ਼ ਦਾ ਕਾਰਨ ਡੀ.ਜੇ. ਸੰਚਾਲਕ ਵਲੋਂ ਰਣਜੀਤ ਸਿੰਘ ਦੇ ਨਾਲ ਕੁੱਟਮਾਰ ਕਰਕੇ ਜਲੀਲ ਕਰਨਾ ਸੀ।
ਇਹ ਵੀ ਪੜ੍ਹੋ: ਪੰਜਾਬ ਬੋਰਡ 10ਵੀਂ ਦੇ ਨਤੀਜੇ 'ਚ 7 ਮੈਰਿਟ ਨਾਲ ਸੂਬੇ ’ਚੋਂ 9ਵੇਂ ਸਥਾਨ ’ਤੇ ਰਿਹਾ ਜ਼ਿਲ੍ਹਾ ਜਲੰਧਰ, ਇਨ੍ਹਾਂ ਨੇ ਮਾਰੀ
ਡੀ. ਜੇ. ਸੰਚਾਲਕ ਦੇ ਕਤਲ ਤੋਂ ਬਾਅਦ ਫਿਰੌਤੀ ਦਾ ਮਿਲਿਆ ਸੀ ਆਈਡੀਆ
ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਰਣਜੀਤ ਸਿੰਘ ਨੇ ਪੁਲਸ ਜਾਂਚ ਵਿਚ ਦੱਸਿਆ ਕਿ ਡੀ. ਜੇ. ਸੰਚਾਲਕ ਦਾ ਕਲਤ ਕਰਨ ਤੋਂ ਬਾਅਦ ਉਸ ਨੂੰ 10 ਲੱਖ ਰੁਪਏ ਦੀ ਫਿਰੌਤੀ ਦਾ ਆਈਡੀਆ ਮਿਲਿਆ ਸੀ, ਜਿਸ ਵਿਚ ਪਿੰਡ ਦੇ ਬੀਮਾ ਐਡਵਾਇਜ਼ਰ ਅਮਰਜੀਤ ਸਿੰਘ ਨੂੰ ਮੌਤ ਦਾ ਡਰ ਦੇ ਕੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ, ਜਿਸ ਵਿਚ ਫਿਰੌਤੀ ਜੀ ਰਕਮ ਲੈਣ ਲਈ ਉਸੇ ਪੁਲਸ ਵੱਲੋਂ ਪਹਿਲਾ ਹੀ ਗ੍ਰਿਫ਼ਤਾਰ ਕੀਤੇ ਗਏ ਨੋਮਨ ਜਿਸ ਨੂੰ ਪੁਲਸ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ, ਨੂੰ ਭੇਜਿਆ ਸੀ। ਜਿਸ ਨੇ ਪੁਲਸ ਮੁਲਾਜ਼ਮ ਨੂੰ ਗੋਲ਼ੀ ਮਾਰ ਕੇ ਦੌੜਨ ਦਾ ਯਤਨ ਕੀਤਾ ਪਰ ਮੁਲਾਜ਼ਮਾਂ ਦੀ ਬਹਾਦੁਰੀ ਦੇ ਚਲਦੇ ਪੁਲਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਐੱਸ. ਪੀ. ਨੇ ਦੱਸਿਆ ਕਿ ਉਕਤ ਨੋਮਨ ਦੇ ਨਾਲ ਚੰਡੀਗੜ੍ਹ ਸਥਿਤ ਪੀ. ਜੀ. ਆਈ. ਜਿੱਥੇ ਨੋਮਨ ਆਪਣੇ ਕਿਸੇ ਰਿਸ਼ਤੇਦਾਰ ਦਾ ਇਲਾਜ ਕਰਵਾਉਣ ਆਇਆ ਸੀ ਅਤੇ ਰਣਜੀਤ ਵੀ ਕਿਸੇ ਰਿਸ਼ਤੇਦਾਰ ਨੂੰ ਦਿਖਾਉਣ ਗਿਆ ਸੀ, ਉੱਥੇ ਉਕਤ ਦੋਵਾਂ ਦੀ ਮੁਲਾਕਾਤ ਹੋਈ ਸੀ, ਜੋ ਬਾਅਦ ਵਿਚ ਦੋਸਤੀ ਵਿਚ ਬਦਲ ਗਈ ਅਤੇ ਨੋਮਨ ਨੇ ਰਣਜੀਤ ਸਿੰਘ ਨੂੰ ਰਿਵਾਲਵਰ ਲਿਆ ਕੇ ਦਿੱਤੀ ਸੀ। ਐੱਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਰਣਜੀਤ ਸਿੰਘ ਅਤੇ ਨੋਮਨ ਨੂੰ 12 ਜੁਲਾਈ ਤਕ ਪੁਲਸ ਰਿਮਾਂਡ ’ਤੇ ਲਿਆ ਹੈ, ਜਿਸ ਵਿਚ ਕਈ ਖੁਸਾਲੇ ਹੋਣ ਦੀ ਉਮੀਦ ਹੈ।
ਰਣਜੀਤ ਸਿੰਘ ਉਰਫ਼ ਲਾਡੀ ਉਰਫ਼ ਜਗਤਾਰ ਸਿੰਘ ’ਤੇ ਦਰਜ ਮਾਮਲਿਆਂ ਦਾ ਵੇਰਵਾ
ਐੱਸ. ਪੀ. ਵਾਹੀਆ ਨੇ ਦੱਸਿਆ ਕਿ ਗ੍ਰਿਫ਼ਤਾਰ ਰਣਜੀਤ ਸਿੰਘ ’ਤੇ ਧਾਰਾ 363, 366, 376, ਮਾਮਲਾ ਨੰਬਰ 70,2011,195, ਆਈ. ਪੀ. ਸੀ. ਮਾਮਲਾ ਨੰਬਰ, 80, 2013 ਅਤੇ ਜੁਰਮ 294,506,120-ਬੀ ਅਤੇ 66-ਈ, 67-ਏ, 67-ਬੀ ਸੂਚਨਾ ਅਤੇ ਟੈਕਨਾਲਾਜੀ ਐਕਟ ਦੇ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ 2 ਵਿਚ ਉਹ ਭਗੌੜਾ ਸੀ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
CM ਭਗਵੰਤ ਮਾਨ ਦੇ ਵਿਆਹ ਦੀ ਖ਼ਬਰ ਮਗਰੋਂ ਸੋਸ਼ਲ ਮੀਡੀਆ 'ਤੇ Memes ਦਾ ਆਇਆ ਹੜ੍ਹ (ਤਸਵੀਰਾਂ)
NEXT STORY