ਫਿਰੋਜ਼ਪੁਰ (ਮਲਹੋਤਰਾ, ਆਨੰਦ): ਜਨਾਨੀ ਵਲੋਂ ਆਪਣਾ ਅਪਹਰਣ ਅਤੇ ਜਬਰ-ਜ਼ਨਾਅ ਕਰਨ ਦੀ ਸ਼ਿਕਾਇਤ 'ਤੇ ਪੁਲਸ ਨੇ ਛੇ ਮਹੀਨੇ ਬਾਅਦ ਕਾਰਵਾਈ ਕੀਤੀ ਹੈ। ਐੱਸ.ਆਈ.ਗੁਰਤੇਜ਼ ਸਿੰਘ ਨੇ ਦੱਸਿਆ ਕਿ ਪੀੜਤਾ ਨੇ 10 ਮਾਰਚ ਨੂੰ ਸ਼ਿਕਾਇਤ ਦੇ ਦੱਸਿਆ ਸੀ ਕਿ 8 ਮਾਰਚ ਨੂੰ ਉਹ ਦਵਾਈ ਲੈਣ ਲਈ ਤਲਵੰਡੀ ਭਾਈ ਗਈ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਤੋਂ ਉਸ ਨੇ ਹਸਪਤਾਲ ਦਾ ਪਤਾ ਪੁੱਛਿਆ।
ਇਹ ਵੀ ਪੜ੍ਹੋ: ਪਾਕਿਸਤਾਨੀ ਕਬੂਤਰ ਨੇ ਸਰਹੱਦੀ ਪਿੰਡ ਦੇ ਲੋਕਾਂ ਨੂੰ ਪਾਇਆ ਚੱਕਰਾਂ 'ਚ
ਜਨਾਨੀ ਅਨੁਸਾਰ ਉਕਤ ਵਿਅਕਤੀਆਂ ਨੇ ਉਸ ਨੂੰ ਇਹ ਕਹਿ ਕੇ ਆਪਣੇ ਨਾਲ ਮੋਟਰਸਾਈਕਲ 'ਤੇ ਬੈਠਾ ਲਿਆ ਕਿ ਉਹ ਵੀ ਹਸਪਤਾਲ ਵੱਲ ਜਾ ਰਹੇ ਹਨ ਅਤੇ ਉਸ ਨੂੰ ਉਥੇ ਛੱਡ ਦੇਣਗੇ। ਉਸ ਨੇ ਦੋਸ਼ ਲਾਏ ਕਿ ਇਸ ਤੋਂ ਬਾਅਦ ਉਹ ਦੋਵੇਂ ਉਸ ਨੂੰ ਕਿਸੇ ਅਣਪਛਾਤੀ ਥਾਂ 'ਤੇ ਲੈ ਗਏ ਅਤੇ ਉਸ ਦੇ ਨਾਲ ਜਬਰ-ਜ਼ਨਾਅ ਕਰਨ ਤੋਂ ਬਾਅਦ ਉਸ ਨੂੰ ਤਲਵੰਡੀ ਭਾਈ ਰੇਲਵੇ ਸਟੇਸ਼ਨ ਕੋਲ ਛੱਡ ਗਏ। ਉਥੋਂ ਉਸ ਨੇ ਆਪਣੇ ਪਤੀ ਨੂੰ ਫੋਨ ਕਰ ਕੇ ਇਸ ਦੀ ਸੂਚਨਾ ਦਿੱਤੀ ਅਤੇ ਪੁਲਸ ਥਾਣੇ 'ਚ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ: ਗਲੀ 'ਚੋਂ ਲੰਘ ਰਹੀ ਕੁੜੀ 'ਤੇ ਸੁੱਟਿਆ ਤੇਜ਼ਾਬ, ਖ਼ੁਦ ਨਾਲ ਵੀ ਵਰਤਿਆ ਇਹ ਭਾਣਾ
ਐੱਸ.ਆਈ.ਨੇ ਦੱਸਿਆ ਕਿ ਜਨਾਨੀ ਵਲੋਂ ਦਿੱਤੀ ਗਈ ਸ਼ਿਕਾਇਤ 'ਚ ਪਹਿਲਾਂ ਮਾਮਲਾ ਕੁਝ ਸ਼ੱਕੀ ਲੱਗ ਰਿਹਾ ਸੀ ਪਰ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਜਾਣ 'ਤੇ ਇੰਦਰਜੀਤ ਸਿੰਘ ਪਿੰਡ ਚੋਟੀਆਂ ਕਲਾਂ ਅਤੇ ਮੁਕੇਸ਼ ਕੁਮਾਰ ਵਾਸੀ ਤਲਵੰਡੀ ਭਾਈ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ : ਭਾਜਪਾ ਆਗੂ 'ਤੇ ਕਾਤਲਾਨਾ ਹਮਲਾ, ਵਾਲ-ਵਾਲ ਬਚੀ ਜਾਨ
ਗੁਰੂਹਰਸਹਾਏ: ਕੋਰੋਨਾ ਨਾਲ ਸ਼ਹਿਰ ਦੇ ਵੱਡੇ ਕਾਰੋਬਾਰੀ ਸੁਨਿਆਰੇ ਦੀ ਮੌਤ
NEXT STORY