ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਕਰ ਕੇ ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਥਿੜਕੀ ਹੋਈ ਹੈ। ਸਰਕਾਰਾਂ ਦਿਨ-ਬ-ਦਿਨ ਘਾਟੇ ਵਿਚ ਜਾ ਰਹੀਆਂ ਹਨ। ਅਜਿਹੇ ’ਚ ਪੈਰਾਂ ਨੂੰ ਮੁੜ ਬੰਨ੍ਹਣ ਦੇ ਲਈ ਕਈ ਥਾਵਾਂ ’ਤੇ ਹੌਲੀ-ਹੌਲੀ ਕੰਮ ਕਾਰ ਦੁਬਾਰਾ ਖੋਲ੍ਹੇ ਜਾ ਰਹੇ ਹਨ। ਤਾਲਾਬੰਦੀ ਦੇ ਤੀਜੇ ਪੜਾਅ ’ਚ ਭਾਰਤ ਸਰਕਾਰ ਨੇ ਸ਼ਰਾਬ ਪੀਣ ਵਾਲਿਆਂ ਨੂੰ ਰਾਹਤ ਦਿੰਦੇ ਹੋਏ ਚਾਰ ਮਈ ਤੋਂ ਠੇਕੇ ਖੋਲ੍ਹ ਦਿੱਤੇ ਹਨ। ਇਸ ਖੁੱਲ੍ਹ ਕਾਰਨ ਇਕੱਲੇ ਪੱਛਮੀ ਬੰਗਾਲ 'ਚ ਇਕ ਦਿਨ 'ਚ 40 ਕਰੋੜ ਰੁਪਏ ਦੀ ਸ਼ਰਾਬ ਵਿਕੀ ਹੈ। ਇਹ ਲੇਖਾ ਜੋਖਾ ਸੂਬੇ ਦੇ ਸਿਰਫ 70 ਫ਼ੀਸਦੀ ਠੇਕਿਆਂ ਦਾ ਹੈ, ਕਿਉਂਕਿ ਬਾਕੀ 30 ਫੀਸਦੀ ਠੇਕੇ ਕਟੇਨਮੈਂਟ ਜ਼ੋਨਾ 'ਚ ਹੋਣ ਕਾਰਨ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਬਹੁਤ ਸਾਰੇ ਸੂਬਿਆਂ ’ਚੋਂ ਅਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਕਿ ਠੇਕਿਆਂ 'ਤੇ ਭੀੜ ਇਕੱਠੀ ਹੋਣ ਕਰਕੇ ਪ੍ਰਸ਼ਾਸਨ ਨੂੰ ਉੱਥੇ ਸਖ਼ਤੀ ਕਰਨੀ ਪਈ ਜਾਂ ਠੇਕੇ ਬੰਦ ਕਰਵਾਉਣੇ ਪਏ।
ਪੜ੍ਹੋ ਇਹ ਵੀ ਖਬਰ - ਲਾਕਡਾਊਨ : ਭਾਰਤੀ ਅਰਥ-ਵਿਵਸਥਾ ਨੂੰ ਮੁੜ ਸੁਰਜੀਤ ਹੋਣ ਲਈ ਲੱਗੇਗਾ 1 ਸਾਲ ਦਾ ਸਮਾਂ (ਵੀਡੀਓ)
ਪੜ੍ਹੋ ਇਹ ਵੀ ਖਬਰ - ‘ਅੰਨ ਭੰਡਾਰ ਹੁੰਦੇ ਹੋਏ ਵੀ ਭੁੱਖੇ ਮਰ ਰਹੇ ਹਨ ਲੋਕ’, ਜਾਣੋ ਆਖਰ ਕਿਉਂ (ਵੀਡੀਓ)
ਇਸ ਮੌਕੇ ਜੇਕਰ ਅਸੀਂ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ’ਚ ਐਕਸਾਈਜ਼ ਦਾ ਸਾਲਾਨਾ ਟਾਰਗੇਟ 6200 ਕਰੋੜ ਰੁਪਏ ਹੈ। ਪੰਜਾਬ ਸਰਕਾਰ ਨੂੰ ਠੇਕਿਆਂ ਤੋਂ ਰੋਜ਼ਾਨਾ 17 ਕਰੋੜ ਦੀ ਆਮਦਨ ਹੁੰਦੀ ਹੈ। ਜੋ ਤਾਲਾਬੰਦੀ ਕਾਰਨ ਠੱਪ ਹੈ। ਆਮਦਨ ਵਸੂਲਣ ਅਤੇ ਪਿਆਕੜਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਨੇ 7 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਤੇ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਨੂੰ ਕਿਹਾ ਹੈ। ਇਸ ਦੇ ਬਾਵਜੂਦ ਠੇਕੇਦਾਰ ਕਹਿੰਦੇ ਨੇ ਕਿ ਇਹ ਘਾਟੇ ਦਾ ਸੌਦਾ ਹੈ। ਕਾਰਨ ਇਹ ਹੈ ਕਿ ਜਿਵੇਂ ਪੰਜਾਬ ਸਰਕਾਰ ਦਾ ਸ਼ਰਾਬ ਲਈ 6200 ਕਰੋੜ ਰੁਪਏ ਹਰ ਸਾਲ ਦਾ ਟਾਰਗੈੱਟ ਹੈ। ਇਸ 'ਚ ਸ਼ਰਾਬ ਦੇ ਠੇਕੇਦਾਰਾਂ ਪ੍ਰਤੀ ਗਰੁੱਪ ਲਈ ਸਰਕਾਰ ਨੇ 8 ਕਰੋੜ ਰੁਪਏ ਦੀ ਡਿਊਟੀ ਤੈਅ ਕੀਤੀ ਹੋਈ ਹੈ। ਇਕ ਗਰੁੱਪ 'ਚ ਅੰਦਾਜਨ 5 ਠੇਕਿਆਂ ਦੀ ਔਸਤ ਵੇਖੀ ਜਾਵੇ ਤਾਂ ਪ੍ਰਤੀ ਠੇਕੇ ਲਈ 66. 6 ਲੱਖ ਰੁਪਏ ਪ੍ਰਤੀ ਸਾਲ ਦਾ ਟਾਰਗੈੱਟ ਹੈ, ਜੋ 13.32 ਲੱਖ ਰੁਪਏ ਮਹੀਨਾ ਅਤੇ 45 ਹਜ਼ਾਰ ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਹੁੰਦਾ ਹੈ, ਜਦੋਂਕਿ 5 ਹਜ਼ਾਰ ਰੁਪਏ ਹਰੇਕ ਠੇਕੇ ਦਾ ਰੋਜ਼ਾਨਾ ਵੱਖਰਾ ਖਰਚ ਹੈ।
ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਸਵਾ ਸਦੀ ਦਾ ਮਾਣ, ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ
ਪੜ੍ਹੋ ਇਹ ਵੀ ਖਬਰ - Viral World ’ਚ ਨਨਾਣ ਭਰਜਾਈ 'ਰਾਜੀ ਕੌਰ ਤੇ ਵੀਨੂ ਗਿੱਲ' ਦੀ 'ਮਾਝਾ ਬਨਾਮ ਮਾਲਵਾ' ਪੰਜਾਬੀ ਚਰਚਾ (ਵੀਡੀਓ)
ਇਸ 'ਚ ਜੇਕਰ ਠੇਕੇ ਖੋਲ੍ਹ ਵੀ ਦਿੱਤੇ ਜਾਣ ਜਾਂ ਇੰਨ੍ਹਾਂ ਨੂੰ ਹੋਮ-ਡਲਿਵਰੀ ਦੀ ਆਗਿਆ ਵੀ ਦੇ ਦਿੱਤੀ ਜਾਵੇ ਤਾਂ ਵੀ ਪ੍ਰਤੀ ਠੇਕੇ ਦੀ ਔਸਤ 'ਤੇ ਇੰਨ੍ਹੀ ਡਿਊਟੀ ਦੇਣਾ ਤਾਂ ਦੂਰ ਦੀ ਗੱਲ ਹੈ। ਇਕ ਠੇਕਾ 50 ਹਜ਼ਾਰ ਰੁਪਏ ਦੀ ਸੇਲ ਤੱਕ ਨਹੀਂ ਕਰ ਸਕਦਾ। ਇਸ ਕਰਕੇ ਸ਼ਰਾਬ ਦੇ ਠੇਕੇਦਾਰ 40 ਤੋਂ 50 ਫ਼ੀਸਦੀ ਦੇ ਟਾਰਗੈੱਟ 'ਤੇ ਦੁਬਾਰਾ ਨਵੀਂ ਪਾਲਿਸੀ ਦੀ ਮੰਗ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਰਾਬ ਦੀ ਵਿਕਰੀ ਪਿਛਲੇ ਸਾਲ ਨਾਲੋਂ 35 ਤੋਂ 40 ਫ਼ੀਸਦੀ ਘੱਟ ਹੋਣ ਦੀ ਸੰਭਾਵਨਾ ਹੈ ਅਤੇ ਸਰਕਾਰ ਨੂੰ ਇਸ ਵਾਰ ਡਿਊਟੀ ਦੀਆਂ ਦਰਾਂ ਵੀ ਘੱਟ ਹੀ ਮਿਲਣਗੀਆਂ। ਇਸ ਬਾਰੇ ਹੋਣ ਜਾਣਕਾਰੀ ਹਾਸਲ ਕਰਨ ਦੇ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਕੋਰੋਨਾ ਸੰਕਟ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨਾਲ ਧੋਖੇਬਾਜ਼ੀ: ਭਾਕਿਯੂ
NEXT STORY