ਪਟਿਆਲਾ/ਚੰਡੀਗੜ੍ਹ (ਬਲਜਿੰਦਰ, ਭੁੱਲਰ) - ਏਸ਼ੀਆ ਪੋਸਟ ਸਰਵੇ ਵੱਲੋਂ ਦੇਸ਼ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ 30 ਮੈਂਬਰ ਪਾਰਲੀਮੈਂਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਵਿਚ ਪੰਜਾਬ ਦੇ ਇਕੋ-ਇਕ ਐੱਮ. ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਸ ਵਿਚ ਸ਼ਾਮਲ ਕੀਤਾ ਗਿਆ ਹੈ।
ਏਸ਼ੀਆ ਪੋਸਟ ਵੱਲੋਂ ਜਿਹੜੀ ਪ੍ਰਭਾਵਸ਼ਾਲੀ ਮੈਂਬਰ ਪਾਰਲੀਮੈਂਟਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਵਿਚ ਮੈਂਬਰ ਪਾਰਲੀਮੈਂਟ ਦਾ ਜਨਤਾ ਨਾਲ ਲਗਾਓ, ਪ੍ਰਭਾਵ, ਅਕਸ, ਪਛਾਣ, ਕਾਰਜਸ਼ੈਲੀ, ਸਦਨ ਵਿਚ ਹਾਜ਼ਰੀ, ਬਹਿਸ ਵਿਚ ਹਿੱਸਾ, ਪ੍ਰਾਈਵੇਟ ਬਿੱਲ, ਸਦਨ ਵਿਚ ਪੁੱਛੇ ਗਏ ਸਵਾਲ, ਐੈੱਮ. ਪੀ. ਕੋਟੇ ਦੀ ਗ੍ਰਾਂਟ ਨੂੰ ਖਰਚ ਕਰਨਾ, ਸਮਾਜਿਕ ਕੰਮਾਂ ਵਿਚ ਸਹਿਯੋਗ ਕਰਨ ਨੂੰ ਮੁੱਖ ਮਾਪਦੰਡ ਬਣਾਇਆ ਗਿਆ ਹੈ। ਏਸ਼ੀਆ ਪੋਸਟ ਵੱਲੋਂ ਕੀਤੇ ਗਏ ਸਰਵੇ ਵਿਚ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਵਿਚ ਸ਼ਾਮਲ ਮੈਂਬਰ ਪਾਰਲੀਮੈਂਟਾਂ ਨੂੰ ਨਹੀਂ ਰੱਖਿਆ ਗਿਆ। ਮੈਂਬਰ ਪਾਰਲੀਮੈਂਟਾਂ ਵਿਚ ਸਿਰਫ ਲੋਕ ਸਭਾ ਦੇ ਮੈਂਬਰ ਹੀ ਸਰਵੇ ਵਿਚ ਸ਼ਾਮਲ ਕੀਤੇ ਗਏ ਹਨ।
ਇਥੇ ਇਹ ਦੱਸਣਯੋਗ ਹੈ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੀਜੀ ਵਾਰ ਚੁਣ ਕੇ ਸੰਸਦ ਵਿਚ ਪਹੁੰਚੇ ਹਨ। ਪੰਜਾਬ ਵਿਚ ਜਨਤਾ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਪ੍ਰਭਾਵਸ਼ਾਲੀ ਅਕਾਲੀ ਮੈਂਬਰ ਪਾਰਲੀਮੈਂਟ ਹਨ ਜਿਨ੍ਹਾਂ ਦੀ ਪਾਰਟੀ ਵੱਲੋਂ ਜਿਥੇ ਵੀ ਡਿਊਟੀ ਲਾਈ ਗਈ, ਉਸ ਵਿਚ ਸਫਲ ਹੋ ਕੇ ਹੀ ਵਾਪਸ ਪਰਤੇ, ਭਾਵੇਂ ਟਰਾਈਡੈਂਟ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰ ਕੇ ਮੁੱਦਾ ਹੱਲ ਕਰਨਾ ਹੋਵੇ ਜਾਂ ਫੇਰ ਬੇਅਦਬੀ ਦੀਆਂ ਘਟਨਾਵਾਂ ਸਮੇਂ ਸੰਤ ਸਮਾਜ ਨਾਲ ਗੱਲਬਾਤ ਕਰ ਕੇ ਮੋਹਾਲੀ ਵੱਲ ਕੁਚ ਕਰਨ ਤੋਂ ਰੋਕਣ ਦੀ ਗੱਲ ਹੋਵੇ।
ਜਿਥੋਂ ਤੱਕ ਬਤੌਰ ਮੈਂਬਰ ਪਾਰਲੀਮੈਂਟ ਦਾ ਸਵਾਲ ਹੈ ਤਾਂ ਇਸ ਤੋਂ ਪਹਿਲਾਂ ਵੀ 1997 ਦੀ ਸਰਕਾਰ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਸਦ ਵਿਚ ਆਵਾਜ਼ ਬੁਲੰਦ ਕਰ ਕੇ ਅਤੇ ਖੇਤੀ ਪ੍ਰਧਾਨ ਸੂਬਿਆਂ ਦੇ ਮੈਂਬਰ ਪਾਰਲੀਮੈਂਟਾਂ ਨੂੰ ਇਕੱਠੇ ਕਰ ਕੇ ਯੂਰੀਏ ਦੀਆਂ ਕੀਮਤਾਂ ਨੂੰ ਵਾਪਸ ਕਰਵਾਇਆ। ਇਸ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਆਵਾਜ਼-ਏ-ਪੰਜਾਬ ਦਾ ਖਿਤਾਬ ਦਿੱਤਾ ਸੀ। ਪ੍ਰੋ. ਚੰਦੂਮਾਜਰਾ ਦੋ ਸਾਲ ਪਹਿਲਾਂ ਕਸ਼ਮੀਰ ਵਿਚ ਸ਼ਾਂਤੀ ਲਈ ਅਤੇ ਲੋਕਾਂ ਨਾਲ ਸਿੱਧੇ ਤੌਰ ਰਾਬਤਾ ਬਣਾਉਣ ਲਈ ਭੇਜੇ ਗਏ ਵਫਦ ਦਾ ਹਿੱਸਾ ਵੀ ਸਨ।
ਸੂਚੀ ਵਿਚ ਸ਼ਾਮਲ ਮੈਂਬਰ ਪਾਰਲੀਮੈਂਟ
* ਕੀਰੀਟ ਪ੍ਰੇਮ ਜੀ ਭਾਈ ਸੋਲੰਕੀ-ਗੁਜਰਾਤ
* ਪ੍ਰੇਮ ਸਿੰਘ ਚੰਦੂਮਾਜਰਾ-ਪੰਜਾਬ
* ਨਿਸ਼ੀਕਾਂਤ ਦੂਬੇ-ਝਾਰਖੰਡ
* ਪੁਸ਼ਪਿੰਦਰ ਸਿੰਘ ਚੰਦੇਲ-ਉੱਤਰ ਪ੍ਰਦੇਸ਼
* ਰਵਿੰਦਰ ਕੁਮਾਰ ਜੇਨਾ-ਓਡੀਸ਼ਾ
* ਭੈਰੋਂ ਪ੍ਰਸਾਦ ਮਿਸ਼ਰਾ-ਉੱਤਰ ਪ੍ਰਦੇਸ਼
* ਚੰਦਰ ਪ੍ਰਤਾਪ ਜੋਸ਼ੀ-ਰਾਜਸਥਾਨ
* ਸ਼ਰਦ ਤ੍ਰਿਪਾਠੀ-ਉੱਤਰ ਪ੍ਰਦੇਸ਼
* ਦੁਸ਼ਯੰਤ ਚੌਟਾਲਾ-ਹਰਿਆਣਾ
* ਉਦਿਤ ਰਾਜ-ਦਿੱਲੀ
* ਸੁਪ੍ਰਿਯਾ ਸੂਲੇ-ਮਹਾਰਾਸ਼ਟਰ
* ਸੁਧੀਰ ਗੁਪਤਾ-ਮੱਧ ਪ੍ਰਦੇਸ਼
* ਰੋਡਮਲ ਨਾਗਰ-ਮੱਧ ਪ੍ਰਦੇਸ਼
* ਰਾਜੇਸ਼ ਰੰਜਨ ਉਰਫ ਪੱਪੂ ਯਾਦਵ-ਬਿਹਾਰ
* ਓਮ ਬਿਡਲਾ-ਰਾਜਸਥਾਨ
* ਵਰਿੰਦਰ ਕੁਮਾਰ-ਮੱਧ ਪ੍ਰਦੇਸ਼
* ਸ਼ੋਭਾ ਕਰੰਡਕੇਜੇ-ਕਰਨਾਟਕ
* ਅਨੁਰਾਗ ਸਿੰਘ ਠਾਕੁਰ-ਹਿਮਾਚਲ ਪ੍ਰਦੇਸ਼
* ਰਤਨਾ ਡੇ-ਪੱਛਮੀ ਬੰਗਾਲ
* ਪੂਨਮ ਮਹਾਜਨ-ਮਹਾਰਾਸ਼ਟਰ
* ਗੌਰਵ ਗੋਗਈ-ਅਸਾਮ
* ਰਮੇਸ਼ ਚੰਦਰ ਕੌਸ਼ਿਕ-ਹਰਿਆਣਾ
* ਜੀ ਹਰੀ-ਤਾਮਿਲਨਾਡੂ
* ਅਭਿਸ਼ੇਕ ਸਿੰਘ-ਛੱਤੀਸਗੜ੍ਹ
* ਵਰਿੰਦਰ ਸਿੰਘ ਮਸਤ-ਉੱਤਰ ਪ੍ਰਦੇਸ਼
* ਦਪਿੰਦਰ ਸਿੰਘ ਹੁੱਡਾ-ਹਰਿਆਣਾ
* ਭਰਤੀ ਹਰੀ ਮਹਿਤਾਬ-ਓਡੀਸ਼ਾ
* ਅਰਵਿੰਦ ਸਾਵੰਤ-ਮਹਾਰਾਸ਼ਟਰ
* ਅਧਿਕਾਰੀ ਦੀਪਕ-ਪੱਛਮੀ ਬੰਗਾਲ
* ਕ੍ਰਿਸ਼ਨ ਦੇਵ ਸਿੰਘ-ਓਡੀਸ਼ਾ
'ਜੱਜ ਐਡਵੋਕੇਟ ਜਨਰਲ ਬ੍ਰਾਂਚ' ਲਈ ਵਿਸ਼ਵਦੀਪ ਅੱਤਰੀ ਦੀ ਚੋਣ
NEXT STORY