ਗੁਰਦਾਸਪੁਰ (ਹਰਮਨ)– ਗੁਰਦਾਸਪੁਰ ਦੇ ਜੇਲ੍ਹ ਰੋਡ 'ਤੇ ਦਿਨ-ਦਿਹਾੜੇ ਝਪਟਮਾਰੀ ਦੀ ਇੱਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਦਵਾਈ ਲੈਣ ਜਾ ਰਹੀ ਮਹਿਲਾ ਦੇ ਕੰਨ ਵਿੱਚੋਂ ਸੋਨੇ ਦੀ ਵਾਲੀ ਖੋਹ ਲਈ। ਘਟਨਾ ਸਬੰਧੀ ਪੀੜਤ ਪਰਿਵਾਰ ਵੱਲੋਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਮਹਿਲਾ ਰੇਖਾ ਨੇ ਦੱਸਿਆ ਕਿ ਉਹ ਆਪਣੇ ਪਤੀ ਵਿਕਰਮ ਕੁਮਾਰ ਨਾਲ ਮੋਟਰਸਾਈਕਲ 'ਤੇ ਬਾਬੋਵਾਲ ਵੱਲ ਦਵਾਈ ਲੈਣ ਜਾ ਰਹੀ ਸੀ। ਸ਼ਾਮ ਕਰੀਬ 4:45 ਵਜੇ ਜਦੋਂ ਉਹ ਜੇਲ ਰੋਡ 'ਤੇ ਸਥਿਤ ਹੈਪੀ ਹਾਈ ਸਕੂਲ ਅਤੇ ਬਾਬੋਵਾਲ ਮੋੜ ਦੇ ਵਿਚਕਾਰ ਪਹੁੰਚੇ ਤਾਂ ਪਿੱਛੋਂ ਆਏ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਝਟਕੇ ਨਾਲ ਉਸ ਦੇ ਕੰਨ ਵਿੱਚੋਂ ਸੋਨੇ ਦੀ ਵਾਲੀ ਖਿੱਚ ਲਈ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੇ ਹੁਕਮਾਂ ’ਤੇ ਫ਼ਿਰਿਆ ਪਾਣੀ: ਅਚਾਨਕ ਡਿਊਟੀਆਂ ਲਾਉਣ ’ਤੇ ਭੜਕੇ ਅਧਿਆਪਕ
ਉਨ੍ਹਾਂ ਦੱਸਿਆ ਕਿ ਖੋਹੀ ਗਈ ਸੋਨੇ ਦੀ ਵਾਲੀ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਹੈ। ਝਟਕਾ ਲੱਗਣ ਕਾਰਨ ਉਸ ਦੇ ਕੰਨ 'ਤੇ ਸੱਟ ਵੀ ਲੱਗੀ ਹੈ। ਪੀੜਤ ਪਰਿਵਾਰ ਅਨੁਸਾਰ ਮੁਲਜ਼ਮ ਨੇ ਮੈਰੂਨ ਰੰਗ ਦਾ ਪਰਨਾ ਬੰਨ੍ਹਿਆ ਹੋਇਆ ਸੀ, ਚੈੱਕਦਾਰ ਕਮੀਜ਼ ਪਾਈ ਹੋਈ ਸੀ ਅਤੇ ਆਪਣੇ ਚਿਹਰੇ ਨੂੰ ਰੁਮਾਲ ਨਾਲ ਢੱਕਿਆ ਹੋਇਆ ਸੀ। ਉਹ ਇਕੱਲਾ ਹੀ ਪਲੈਟੀਨਾ ਮੋਟਰਸਾਈਕਲ 'ਤੇ ਸਵਾਰ ਸੀ। ਮੋਟਰਸਾਈਕਲ 'ਤੇ ਨੰਬਰ ਪਲੇਟ ਤਾਂ ਲੱਗੀ ਹੋਈ ਸੀ, ਪਰ ਉਸ ਉੱਪਰ ਕੋਈ ਨੰਬਰ ਦਰਜ ਨਹੀਂ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਬਦਲ ਸਕਦਾ ਮੌਸਮ ਦਾ ਮਿਜਾਜ਼, ਵਿਭਾਗ ਨੇ ਦਿੱਤੀ ਵੱਡੀ ਅਪਡੇਟ
ਨੇੜੇ ਸਥਿਤ ਇੱਕ ਕੱਪੜਿਆਂ ਦੀ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਮੁਲਜ਼ਮ ਦੇ ਮੋਟਰਸਾਈਕਲ ਦੀ ਤਸਵੀਰ ਵੀ ਕੈਦ ਹੋਈ ਦੱਸੀ ਜਾ ਰਹੀ ਹੈ। ਵਿਕਰਮ ਕੁਮਾਰ ਨੇ ਦੱਸਿਆ ਕਿ ਵਾਰਦਾਤ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਲੁਟੇਰੇ ਦਾ ਐਸਐਸਪੀ ਕੋਠੀ ਤੱਕ ਪਿੱਛਾ ਵੀ ਕੀਤਾ, ਪਰ ਉਹ ਤੇਜ਼ ਰਫ਼ਤਾਰ ਨਾਲ ਭੱਜਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਕਿਹਾ ਕਿ ਘਟਨਾ ਸਮੇਂ ਉਨ੍ਹਾਂ ਦੇ ਮੋਟਰਸਾਈਕਲ ਦੀ ਰਫ਼ਤਾਰ ਹੌਲੀ ਸੀ, ਜਿਸ ਕਾਰਨ ਉਹ ਡਿੱਗਣ ਤੋਂ ਬਚ ਗਏ, ਨਹੀਂ ਤਾਂ ਕੋਈ ਵੱਡਾ ਹਾਦਸਾ ਜਾਂ ਗੰਭੀਰ ਸੱਟ ਲੱਗ ਸਕਦੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਵਾਰਦਾਤ ਮਗਰੋਂ ਫਰਾਰ ਹੋਏ ਕਾਤਲ
ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਪੁਲਸ ਤੋਂ ਮੰਗ ਕੀਤੀ ਹੈ ਕਿ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਲੁੱਟਿਆ ਗਿਆ ਸਾਮਾਨ ਬਰਾਮਦ ਕੀਤਾ ਜਾਵੇ। ਉਧਰ ਪੁਲਸ ਵੱਲੋਂ ਘਟਨਾ ਸਥਾਨ ਦਾ ਦੌਰਾ ਕਰਕੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ ਛੁੱਟੀਆਂ ਦੇ ਹੁਕਮਾਂ ’ਤੇ ਫ਼ਿਰਿਆ ਪਾਣੀ: ਅਚਾਨਕ ਡਿਊਟੀਆਂ ਲਾਉਣ ’ਤੇ ਭੜਕੇ ਅਧਿਆਪਕ
NEXT STORY