ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਪਿੰਡ ਅਠਵਾਲ 'ਚ ਇਕ ਕਿਸਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਕਿਸਾਨ ਮਲਕੀਤ ਸਿੰਘ 2 ਏਕੜ ਜ਼ਮੀਨ ਦਾ ਮਾਲਕ ਸੀ ਤੇ ਉਸ ਨੇ ਇਕ ਆੜ੍ਹਤੀ ਦੇ ਦਲਾਲ ਤੋਂ 50 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਕਰਜ਼ਾ ਨਾ ਦੇਣ 'ਤੇ ਦਲਾਲ ਸਵਰਨ ਸਿੰਘ ਨੇ ਉਸ ਦੇ ਘਰ ਆ ਕੇ ਕਾਫੀ ਗਾਲੀ ਗਲੋਚ ਕੀਤੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਠੱਗ ਔਰਤਾਂ ਦੇ ਗਿਰੋਹ ਖਿਲਾਫ ਪਰਚਾ ਦਰਜ
NEXT STORY