ਜੈਤੋ (ਸਤਵਿੰਦਰ) : ਲੋਕ ਇਨਸਾਫ਼ ਪਾਰਟੀ ਦੇ ਆਗੂ ਚੌਧਰੀ ਕ੍ਰਿਸ਼ਨ ਲਾਲ ਨੇ ਅਚਾਨਕ ਪਟਵਾਰਖਾਨਾ ਅਤੇ ਸਿਵਲ ਹਸਪਤਾਲ ਦਾ ਸਟਿੰਗ ਆਪਰੇਸ਼ਨ ਕਰਕੇ ਇਥੋਂ ਦੀਆਂ ਖਾਮੀਆਂ ਨੂੰ ਫੇਸਬੁੱਕ 'ਤੇ ਲਾਈਵ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਸਿਰਫ਼ ਇਕ ਰੈਗੂਲਰ ਡਾਕਟਰ ਹਾਜ਼ਰ ਹੈ ਜਦ ਕਿ ਦੁਪਿਹਰ ਤੱਕ ਓ. ਪੀ. ਡੀ. ਰਜਿਸਟਰ ਵਿਚ 144 ਦੇ ਕਰੀਬ ਮਰੀਜ਼ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐੱਸ. ਐੱਮ. ਓ. ਦੀ ਬਦਲੀ ਹੋਣ ਕਰਕੇ ਉਨ੍ਹਾਂ ਦੀ ਸੀਟ ਖਾਲੀ ਪਈ ਹੈ। ਉਨ੍ਹਾਂ ਕਿਹਾ ਕਿ ਸਬ ਡਿਵੀਜ਼ਨ ਲੈਵਲ ਦਾ 50 ਬਿਸਤਰਿਆਂ ਵਾਲਾ ਹਸਪਤਾਲ ਸੁੰਗੜ ਕੇ 30 ਹੋ ਕੇ ਰਹਿ ਗਿਆ ਹੈ।
ਉਨ੍ਹਾਂ ਹਸਪਤਾਲ ਨੂੰ ਫਸਟ-ਏਡ ਕਰਨ ਵਾਲੀ ਡਿਸਪੈਂਸਰੀ ਕਰਾਰ ਦਿੱਤਾ ਤੇ ਕਿਹਾ ਕਿ ਰੈਫ਼ਰ ਕੇਂਦਰ ਦੇ ਨਾਮ ਨਾਲ ਮਸ਼ਹੂਰ ਹਸਪਤਾਲ ਵੱਲ ਸ਼ਹਿਰੀ ਆਉਣਾ ਪਸੰਦ ਨਹੀਂ ਕਰਦੇ ਅਤੇ ਆਪਣਾ ਇਲਾਜ ਬਾਹਰਲੇ ਹਸਪਤਾਲਾਂ ਤੋਂ ਕਰਵਾਉਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਾਰਾ-ਸਾਰਾ ਦਿਨ ਖੱਜਲ ਹੋਣ ਮਗਰੋਂ ਵੀ ਲੋਕਾਂ ਦਾ ਕੰਮ 'ਰਿਸ਼ਵਤ' ਦੇ ਕੇ ਹੀ ਹੁੰਦਾ ਹੈ।
ਕੀ ਕਹਿੰਦੇ ਹਨ ਤਹਿਸੀਲਦਾਰ
ਸ਼ੀਸ਼ਪਾਲ ਸਿੰਗਲਾ ਤਹਿਸੀਲਦਾਰ ਜੈਤੋ ਨੇ ਪਟਵਾਰਖਾਨੇ ਅੰਦਰ ਭ੍ਰਿਸ਼ਟਾਚਾਰ ਹੋਣ ਦੇ ਦਾਅਵਿਆਂ ਨੂੰ ਸਿਰੇ ਤੋਂ ਹੀ ਖਾਰਜ ਕਰਦਿਆਂ ਕਿਹਾ ਕਿ ਉਕਤ ਦੋਵੇਂ ਥਾਵਾਂ ਸਰਕਾਰੀ ਹਨ ਪਰ ਨਵੀਂ ਪਟਵਾਰਖਾਨੇ ਵਾਲੀ ਬਿਲਡਿੰਗ ਦੇ ਨਜ਼ਦੀਕ ਕੂੜਾ ਡੰਪ ਹੋਣ ਕਰਕੇ ਕੁਝ ਪਟਵਾਰੀਆਂ ਦੀ ਸਿਹਤ ਵਿਗੜ ਗਈ ਸੀ, ਇਸ ਲਈ ਉਨ੍ਹਾਂ ਨੂੰ ਕੇਂਦਰੀ ਪਟਵਾਰਖਾਨਾ (ਪੁਰਾਣੀ ਤਹਿਸੀਲ) ਵਿਚ ਬੈਠਣ ਦੀ ਆਗਿਆ ਦਿੱਤੀ ਗਈ ਹੈ। ਪਟਵਾਰੀਆਂ ਵੱਲੋਂ ਨਿੱਜੀ ਸਹਾਇਕ ਰੱਖਣ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਕੋਈ ਵੀ ਪਟਵਾਰੀ ਨਿੱਜੀ ਸਹਾਇਕ ਨਹੀਂ ਰੱਖ ਸਕਦਾ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਕੀ ਕਹਿੰਦੇ ਹਨ ਪਟਵਾਰ ਯੂਨੀਅਨ ਦੇ ਪ੍ਰਧਾਨ
ਭਗਵਾਨ ਸਿੰਘ ਪ੍ਰਧਾਨ ਪਟਵਾਰ ਯੂਨੀਅਨ ਤਹਿਸੀਲ ਜੈਤੋ ਨੇ ਪਟਵਾਰੀਆਂ 'ਤੇ ਲੱਗੇ ਦੋਸ਼ਾਂ ਨੂੰ ਝੂਠਾ ਅਤੇ ਬੇ-ਬੁਨਿਆਦ ਦੱਸਿਆ ਹੈ। ਉਨ੍ਹਾਂ ਕ੍ਰਿਸ਼ਨ ਲਾਲ ਨੂੰ ਭ੍ਰਿਸ਼ਟ ਆਦਮੀ ਦੱਸਿਆ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਆਉਂਦੇ ਦਿਨਾਂ ਵਿਚ ਪੱਤਰਕਾਰਾਂ ਕਾਨਫਰੰਸ ਕਰਨ ਦੀ ਗੱਲ ਆਖੀ ਹੈ।
ਦਿੱਲੀ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ ਦਾ ਹੋਵੇਗਾ ਘਿਰਾਅ : ਸ਼ਿਵ ਸੈਨਾ
NEXT STORY