ਧੂਰੀ (ਦਵਿੰਦਰ ਖੀਪਲ) : ਸਾਬਕਾ ਵਿੱਤ ਮੰਤਰੀ ਅਤੇ ਸੁਖਬੀਰ ਬਾਦਲ ਦੇ ਖਾਸਮਖਾਸ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦਾ ਮੰਨਣਾ ਹੈ ਕਿ ਲੋਕ ਸਭਾ ਚੋਣ ਲੜ ਕੇ ਪਾਰਟੀ ਪ੍ਰਧਾਨ ਆਪਣਾ ਸਮਾਂ ਖਰਾਬ ਨਹੀਂ ਕਰਣਗੇ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਵਲੋਂ ਸੁਖਬੀਰ ਨੂੰ ਦਿੱਤੇ ਚੈਲੰਜ ਦਾ ਜਵਾਬ ਦਿੰਦਿਆ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਹਨ, ਉਨ੍ਹਾਂ ਨੂੰ ਪੂਰਾ ਸੂਬਾ ਦੇਖਣਾ ਹੈ ਨਾ ਕਿ ਸਿਰਫ ਇਕ ਹਲਕੇ 'ਤੇ ਧਿਆਨ ਕੇਂਦਰਤ ਕਰਨਾ ਹੈ। ਖਹਿਰਾ ਧੜੇ ਵਲੋਂ ਲੋਕ ਸਭਾ ਸੀਟ 'ਤੇ ਪੰਜਾਬੀ ਗਾਇਕ ਜੱਸੀ ਜਸਰਾਜ ਨੂੰ ਉਤਾਰੇ ਜਾਣ 'ਤੇ ਢੀਂਡਸਾ ਨੇ ਕਿਹਾ ਕਿ ਜਨਤਾ ਦਾ ਜੋ ਫਤਵਾ ਹੋਵੇਗਾ, ਉਹ ਉਸ ਨੂੰ ਮਨਜ਼ੂਰ ਕਰਣਗੇ।
ਦੱਸਣਯੋਗ ਹੈ ਕਿ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਖਿਲਾਫ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਸੀ ਕਿ ਸੁਖਬੀਰ ਬਾਦਲ ਹਰ ਵਾਰ ਢੀਂਡਸਾ ਪਰਿਵਾਰ ਦੀ ਬਲੀ ਲੈਂਦੇ ਹਨ, ਇਸ ਵਾਰ ਸੁਖਬੀਰ ਨੂੰ ਖੁਦ ਸੰਗਰੂਰ ਆ ਕੇ ਉਨ੍ਹਾਂ ਖਿਲਾਫ ਚੋਣ ਲੜਨੀ ਚਾਹੀਦੀ ਹੈ।
ਮੋਹਾਲੀ 'ਚ ਬੱਬਰ ਖਾਲਸਾ ਦੇ 5 ਮੈਂਬਰ ਹਥਿਆਰਾਂ ਸਣੇ ਗ੍ਰਿ੍ਰਫਤਾਰ
NEXT STORY