ਫਤਿਹਗੜ੍ਹ ਸਾਹਿਬ (ਜਗਜੀਤ ਸਿੰਘ ਜਟਾਣਾ)—ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਕਈ ਪਿੰਡ 'ਚ ਬੂਥਾਂ ਤੇ ਮਸ਼ੀਨਾਂ ਖਰਾਬ ਹੋ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਜਟਾਣਾ, ਰਣਵਾ ਅਤੇ ਮੈਨੇਲਾ 'ਚ ਇੱਕ ਘੰਟਾ ਮਸ਼ੀਨਾਂ ਖਰਾਬ ਰਹੀਆਂ। ਜਿਸ ਕਾਰਨ ਵੋਟ ਪਾਉਣ ਲੋਕਾਂ ਨੂੰ ਇਕ ਘੰਟਾਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਈਏ ਕਿ ਅੱਜ ਪੰਜਾਬ 'ਚ 13 ਲੋਕ ਸਭਾ ਸੀਟਾਂ 'ਤੇ 7ਵੇਂ ਅਤੇ ਆਖਰੀ ਗੇੜ ਦੀਆਂ ਵੋਟਾਂ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਦੇਸ਼ ਦੀ 17ਵੀਂ ਲੋਕ ਸਭਾ ਚੋਣਾਂ 'ਚ ਵੱਖੋ-ਵੱਖ ਸੂਬਿਆਂ 'ਚ ਹਜ਼ਾਰਾਂ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਨੇ ਪਾਈ ਵੋਟ
NEXT STORY