ਬਠਿੰਡਾ : ਬਠਿੰਡਾ 'ਚ ਕੇਂਦਰੀ ਮੰਤਰੀ ਅਤੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦਾ ਕੁਝ ਲੋਕਾਂ ਤੇ ਸਿੱਖ ਜਥੇਬੰਦੀਆਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ। ਦਰਅਸਲ ਹਰਸਿਮਰਤ ਕੌਰ ਬਾਦਲ ਪਿੰਡ ਖੇਮੂਆਣਾ 'ਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਕਿ ਇਸ ਦੌਰਾਨ ਪੰਡਾਲ 'ਚ ਬੈਠੇ ਇਕ ਵਿਅਕਤੀ ਨੇ ਹਰਸਿਮਰਤ ਨੂੰ ਸਵਾਲ ਕਰਨ ਦੀ ਗੱਲ ਆਖੀ ਪਰ ਉਸ ਨੂੰ ਸਵਾਲ ਨਹੀਂ ਕਰਨ ਦਿੱਤਾ ਗਿਆ ਅਤੇ ਉਥੇ ਮੰਚ ਕੋਲ ਬੈਠੇ ਦੋ ਲੋਕ ਆਪਸ ਧੱਕਾ-ਮੁੱਕੀ ਹੋ ਗਏ, ਜਿਸ ਤੋਂ ਬਾਅਦ ਹਰਸਿਮਰਤ ਕੌਰ ਨੂੰ ਇਕ ਵਿਅਕਤੀ ਨੇ ਕਾਲੇ ਵੀ ਝੰਡੇ ਦਿਖਾਏ। ਇਸ ਦੌਰਾਨ ਗੁੱਸੇ 'ਚ ਆਈ ਹਰਸਿਮਰਤ ਕੌਰ ਨੇ ਕਿਹਾ ਕਿ ਕਾਲੀਆਂ ਝੰਡੀਆਂ ਉਨ੍ਹਾਂ ਨੂੰ ਵਿਖਾਓ ਜਿਨ੍ਹਾਂ ਨੇ ਰਾਸ਼ਨ ਕਾਰਡ ਬੰਦ ਕੀਤੇ ਹਨ, ਸਾਡੀ ਸਰਕਾਰ ਨੇ ਪੈਨਸ਼ਨ ਵੀ ਦਿੱਤੀ, ਇਹ ਕਹਿ ਕੇ ਹਰਸਿਮਰਤ ਚਲਦੀ ਬਣੀ।
ਇਸ ਦਰਮਿਆਨ ਗੋਨਿਆਣਾ ਰੋਡ 'ਤੇ ਵੀ ਹਰਸਿਮਰਤ ਦੇ ਕਾਫਲੇ ਨੂੰ ਕੁਝ ਸਿੱਖ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਵਿਖਾਈਆਂ। ਦਸਤਾਰ ਫਾਊਂਡੇਸ਼ਨ ਏਕਨੂਰ ਖਾਲਸਾ ਫੌਜ ਦੇ ਮੈਂਬਰ ਦੱਸੇ ਜਾ ਰਹੇ ਪਰਗਟ ਸਿੰਘ ਨਾਂ ਦੇ ਵਿਅਕਤੀ ਨੇ ਫੇਸਬੁਕ 'ਤੇ ਲਾਈਵ ਹੋ ਕੇ ਹਰਸਿਮਰਤ ਦੇ ਕਾਫਲੇ ਦਾ ਵਿਰੋਧ ਕੀਤਾ।
ਸ਼ਮਸ਼ੇਰ ਦੂਲੋ ਵਲੋਂ ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ਕਰਨ ਦੇ ਸੰਕੇਤ
NEXT STORY