ਪਟਿਆਲਾ (ਰਾਜੇਸ਼) - ਇਕ ਪਾਸੇ ਸੰਜੀਵ ਸ਼ਰਮਾ ਬਿੱਟੂ ਨੇ ਮੇਅਰ ਦਾ ਅਹੁਦਾ ਸੰਭਾਲ ਲਿਆ ਅਤੇ ਉੁਨ੍ਹਾਂ ਦੇ ਸਨਮਾਨ ਸਮਾਰੋਹ ਚੱਲ ਰਹੇ ਹਨ। ਦੂਜੇ ਪਾਸੇ ਪ੍ਰਤਾਪ ਨਗਰ ਵਿਚ ਸੀਵਰੇਜ ਜਾਮ ਹੋਣ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। ਪਿਛਲੇ 10 ਦਿਨਾਂ ਤੋਂ ਪ੍ਰਤਾਪ ਨਗਰ ਦੀ ਪਾਂਡਵ ਗਲੀ ਵਿਚ ਸੀਵਰੇਜ ਬਲਾਕ ਹੋਣ ਕਾਰਨ ਸੀਵਰੇਜ ਓਵਰਫਲੋ ਹੋ ਗਿਆ ਹੈ। ਗੰਦਾ ਪਾਣੀ ਸੜਕਾਂ 'ਤੇ ਘੁੰਮ ਰਿਹਾ ਹੈ, ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਸੀਵਰੇਜ ਦਾ ਗੰਦਾ ਪਾਣੀ ਇਸ ਗਲੀ ਵਿਚ ਭਰਨ ਕਰ ਕੇ ਲੋਕਾਂ ਦਾ ਆਉੁਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਇਲਾਕੇ ਦੇ ਬਜ਼ੁਰਗ ਅਤੇ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਲਾਕਾ ਨਿਵਾਸੀ ਅਜੇ ਗਰਗ, ਆਸ਼ੂ ਗੋਇਲ, ਸੁਨੀਲ, ਪਵਨ, ਮਨਦੀਪ ਗਰਗ, ਨਵੀਨ ਗਰਗ, ਸੰਜੀਵ ਕੋਚ, ਸੁਭਾਸ਼ ਕੁਮਾਰ, ਰਮੇਸ਼ ਕੁਮਾਰ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਉਹ ਸਪੈਸ਼ਲ ਟੀਮ ਭੇਜ ਕੇ ਸੀਵਰੇਜ ਦੀ ਸਫਾਈ ਕਰਵਾਏ। ਸੀਵਰੇਜ ਬਲਾਕ ਕਿਉਂ ਹੁੰਦਾ ਹੈ, ਉਸ ਸਮੱਸਿਆ ਦਾ ਹੱਲ ਕੀਤਾ ਜਾਵੇ। ਉੁਨ੍ਹਾਂ ਮੇਅਰ ਬਿੱਟੂ ਤੋਂ ਮੰਗ ਕੀਤੀ ਹੈ ਕਿ ਉਹ ਖੁਦ ਇਸ ਨਗਰ ਦਾ ਦੌਰਾ ਕਰਨ।
ਮੇਅਰ ਰਿੰਟੂ ਨੇ ਕੀਤਾ 100 ਧੀਆਂ ਦਾ ਕੰਨਿਆਦਾਨ
NEXT STORY