ਅੰਮ੍ਰਿਤਸਰ(ਸੰਜੀਵ)- ਪਾਕਿਸਤਾਨ ਅਤੇ ਪੰਜਾਬ ਦੇ ਸਮੱਗਲਰਾਂ ’ਚ ਤਾਲਮੇਲ ਬਿਠਾਉਣ ਵਾਲੇ ਵਿਦੇਸ਼ ’ਚ ਲੁਕੇ ਬੈਠੇ ਲਖਵਿੰਦਰ ਸਿੰਘ ਉਰਫ ਸੋਨੂੰ ਦਾ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਵਲੋਂ ਲੁਕ-ਆਊਟ ਨੋਟਿਸ ਜਾਰੀ ਕਰਵਾਇਆ ਗਿਆ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਭਗੌੜਾ ਹੋਣ ਦੇ ਬਾਵਜੂਦ ਲਖਵਿੰਦਰ ਕਿਹੜੇ ਪਾਸਪੋਰਟ ’ਤੇ ਵਿਦੇਸ਼ ਭੱਜਿਆ ਸੀ? ਜੰਮੂ-ਕਸ਼ਮੀਰ ਤੋਂ ਪੰਜਾਬ ’ਚ ਆਉਣ ਵਾਲੀ ਹੈਰੋਇਨ ਅਤੇ ਪੰਜਾਬ ਦੀਆਂ ਜੇਲਾਂ ਤੋਂ ਚੱਲ ਰਹੇ ਇਸ ਡਰੱਗ ਰੈਕੇਟ ਦਾ ਕਿੰਗ-ਪਿਨ ਲਖਵਿੰਦਰ ਸੋਨੂੰ ਮੰਨਿਆ ਜਾ ਰਿਹਾ ਹੈ, ਜੋ ਵਿਦੇਸ਼ ਤੋਂ ਫ਼ੰਡਿੰਗ ਦੇ ਨਾਲ-ਨਾਲ ਸਰਹੱਦ ਪਾਰ ਪਾਕਿਸਤਾਨ ’ਚ ਬੈਠੇ ਸਮੱਗਲਰਾਂ ਦੇ ਸਬੰਧ ਪੰਜਾਬ ਨਾਲ ਜੋੜ ਰਿਹਾ ਹੈ।
ਇਹ ਵੀ ਪੜ੍ਹੋ- ਕੱਚੇ ਤੇ ਐਡਹਾਕ ਮੁਲਾਜ਼ਮਾਂ ਨੂੰ ਪਾਲਿਸੀ ਬਣਾ ਕੇ ਰੈਗੂਲਰ ਕਰੇ ਪੰਜਾਬ ਸਰਕਾਰ : ਪ੍ਰਿੰਸੀਪਲ ਬੁੱਧਰਾਮ
ਬੇਸ਼ੱਕ ਦਿਹਾਤੀ ਪੁਲਸ ਹੁਣ ਤੱਕ ਇਸ ਡਰੱਗ ਰੈਕੇਟ ’ਚ ਵੱਡੀ ਰਿਕਵਰੀ ਕਰ ਚੁੱਕੀ ਹੈ ਪਰ ਅਜੇ ਤੱਕ 3 ਅਜਿਹੇ ਸਮੱਗਲਰਾਂ ਦੀ ਗ੍ਰਿਫਤਾਰੀ ਬਾਕੀ ਹੈ ਜੋ ਇਸ ਪੂਰੇ ਗੌਰਖ ਧੰਦੇ ’ਚ ਇਕ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਐੱਸ. ਐੱਸ. ਪੀ. ਦਿਹਾਤੀ ਗੁਲਨੀਤ ਸਿੰਘ ਖੁਰਾਣਾ ਨੇ ਕੀਤਾ।
ਹਾਲ ਹੀ ’ਚ ਛੇਹਰਟਾ ਤੋਂ ਗ੍ਰਿਫਤਾਰ ਕੀਤੇ ਗਏ ਟੈਕਸੀ ਡਰਾਇਵਰ ਅਮਨਦੀਪ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ 5 ਵਾਰ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਤੋਂ ਹੈਰੋਇਨ ਦੀ ਖੇਪ ਪੰਜਾਬ ’ਚ ਲਿਆ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ਨੈਸ਼ਨਲ ਲੋਕ ਅਦਾਲਤ ਦੌਰਾਨ 378 ਬੈਂਚਾਂ ਸਾਹਮਣੇ 86,204 ਮਾਮਲਿਆਂ ’ਤੇ ਸੁਣਵਾਈ
ਇਸ ਸਬੰਧ ’ਚ ਐੱਸ. ਐੱਸ. ਪੀ. ਦਿਹਾਤੀ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਇਸ ਪੂਰੇ ਡਰੱਗ ਰੈਕੇਟ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ ਗਿਆ ਹੈ। ਬਹੁਤ ਜਲਦੀ ਇਸ ’ਚ ਸ਼ਾਮਲ ਕੁਝ ਹੋਰ ਮੁਲਜ਼ਮਾਂ ਦੀ ਵੀ ਗ੍ਰਿਫਤਾਰੀਆਂ ਸੰਭਵ ਹੈ। ਇਸ ਪੂਰੇ ਰੈਕੇਟ ’ਚ ਸ਼ਾਮਲ ਲਖਵਿੰਦਰ ਸੋਨੂੰ ਨਿਵਾਸੀ ਡੋਕੇ ਦਾ ਐੱਲ. ਓ. ਸੀ. ਜਾਰੀ ਕਰਵਾਇਆ ਗਿਆ ਹੈ ਅਤੇ ਹੁਣ ਇਸ ’ਤੇ ਜਾਂਚ ਚੱਲ ਰਹੀ ਹੈ ਕਿ ਉਹ ਕਿਸ ਏਅਰਪੋਰਟ ਤੋਂ ਵਿਦੇਸ਼ ਭੱਜਿਆ ਸੀ। ਗ੍ਰਿਫਤਾਰ ਕੀਤੇ ਗਏ ਡਰਾਈਵਰ ਅਮਨਦੀਪ ਸਿੰਘ ਤੋਂ ਹੁਣ ਉਸ ਦੇ ਹੈਰੋਇਨ ਸਪਲਾਈ ਕੀਤੇ ਜਾਣ ਵਾਲੇ ਟਿਕਾਣਿਆਂ ਦੀ ਵੀ ਨਿਸ਼ਾਨਦੇਹੀ ਚੱਲ ਰਹੀ ਹੈ ।
ਪੰਜਾਬ ਨੇ ਨਾਬਾਰਡ ਦੇ 1022 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਦਿੱਤੀ ਤਰਜੀਹ : ਮੁੱਖ ਸਕੱਤਰ
NEXT STORY