ਗਿੱਦੜਬਾਹਾ, (ਸੰਧਿਆ)- ਇਕ ਪਾਸੇ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ ਪ੍ਰਾਈਵੇਟ ਹੱਥਾਂ ਵਿਚ ਕਰ ਕੇ ਬਿਜਲੀ ਦਾ ਕੰਮ ਕਰਵਾਉਣ ਦਾ ਠੇਕਾ ਠੇਕੇਦਾਰਾਂ ਦੇ ਹੱਥਾਂ ਵਿਚ ਦੇ ਦਿੱਤਾ ਹੈ ਪਰ ਦੂਜੇ ਪਾਸੇ ਸਰਕਾਰ ਨੇ ਮਹਿਕਮੇ ਦੇ ਅੰਦਰ ਖਾਲੀ ਪਈਆਂ ਪੋਸਟਾਂ ਨੂੰ ਭਰਨ ਦੀ ਵੀ ਕੋਈ ਕੋਸ਼ਿਸ਼
ਨਹੀਂ ਕੀਤੀ।
ਪਾਵਰਕਾਮ ਦੇ ਮੁਲਾਜ਼ਮ ਦਿਨ-ਬ-ਦਿਨ ਰਿਟਾਇਰ ਤਾਂ ਹੋ ਰਹੇ ਹਨ ਪਰ ਉਨ੍ਹਾਂ ਦੀ ਜਗ੍ਹਾ ਵਿਭਾਗ ਵਿਚ ਖਾਲੀ ਪੋਸਟਾਂ ਨੂੰ ਭਰਨ ਦੇ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ। ਇਸ ਕਾਰਨ ਜਿੱਥੇ ਇਕ ਮੁਲਾਜ਼ਮ ਨੂੰ ਆਪਣੇ ਕੰਮ ਤੋਂ ਵੱਧ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਉੱਥੇ ਹੀ ਮੁਲਾਜ਼ਮਾਂ ਦੀ ਸਿਹਤ ਵੀ ਦਿਨ-ਬ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਨਾਲ ਵਿਭਾਗ ਦਾ ਕੰਮਕਾਜ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਸ਼ਹਿਰੀ ਸਬ-ਡਵੀਜ਼ਨ ਗਿੱਦੜਬਾਹਾ ਦੇ 19 ਹਜ਼ਾਰ ਕੁਨੈਕਸ਼ਨ ਹਨ, ਜਿਨ੍ਹਾਂ 'ਚੋਂ 16,082 ਘਰੇਲੂ, 2896 ਕਮਰਸ਼ੀਅਲ ਅਤੇ 319 ਕੁਨੈਕਸ਼ਨ ਇੰਡਸਟਰੀਅਲ ਹਨ, ਜਿਨ੍ਹਾਂ ਨੂੰ ਸਿਰਫ 2 ਜੇ. ਈ. ਹੀ ਚਲਾ ਰਹੇ ਹਨ।
ਲੁੱਟਾਂ-ਖੋਹਾਂ ਦੇ ਮਾਮਲੇ 'ਚ 2 ਗ੍ਰਿਫਤਾਰ
NEXT STORY