ਖੰਨਾ (ਵਿਪਨ) : ਖੰਨਾ ਦੇ ਪੈਟਰੋਲ ਪੰਪ ਵਿਖੇ ਅਣਪਛਾਤੇ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਕਰਿੰਦੇ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਰਾਤ ਦੇ ਕਰੀਬ 2 ਵਜੇ ਸ਼ੈੱਡ ਹੇਠਾਂ ਸੁੱਤੇ ਪਏ ਸੀ ਤਾਂ ਇੱਕ ਸਵਿੱਫਟ ਕਾਰ 'ਚ 3 ਲੋਕ ਆਏ। ਇਨ੍ਹਾਂ 'ਚੋਂ ਇਕ ਕਾਰ 'ਚ ਹੀ ਬੈਠਾ ਰਿਹਾ ਅਤੇ ਉਸ ਨੇ ਕਾਰ ਸਟਾਰਟ ਰੱਖੀ ਹੋਈ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਸ਼ਹਿਰ 'ਚ ਧਾਰਾ-144 ਲਾਗੂ ਕਰਕੇ ਲਾਈ ਇਹ ਰੋਕ
ਕਾਰ 'ਚੋਂ ਉਤਰੇ 2 ਲੋਕ ਕਿਰਪਾਨਾਂ ਲੈ ਕੇ ਬਾਹਰ ਆਏ ਅਤੇ ਪੈਟਰੋਲ ਪੰਪ ਦੇ ਕਰਿੰਦਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਕਤ ਲੁਟੇਰਿਆਂ ਨੇ ਪੰਪ ਤੋਂ 30 ਹਜ਼ਾਰ ਰੁਪਏ, ਐਲ. ਈ. ਡੀ. ਅਤੇ ਹੋਰ ਸਮਾਨ ਲੁੱਟ ਲਿਆ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਹੁਣ ਸੌਖੀ ਨਹੀਂ ਹੋਵੇਗੀ ਪੰਜਾਬ 'ਚ ਨਕਲੀ ਸ਼ਰਾਬ ਦੀ ਵਿਕਰੀ, ਸਰਕਾਰ ਲਾਗੂ ਕਰੇਗੀ ਇਹ ਪ੍ਰਣਾਲੀ
ਫਿਲਹਾਲ ਪੈਟਰੋਲ ਪੰਪ ਦੇ ਮਾਲਕ ਸੰਜੇ ਕੁਮਾਰ ਨੇ ਪੁਲਸ ਨੂੰ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਫੜ੍ਹਿਆ ਜਾਵੇ ਤਾਂ ਜੋ ਕਿਸੇ ਹੋਰ ਪੰਪ 'ਤੇ ਅਜਿਹੀ ਵਾਰਦਾਤ ਨਾ ਵਾਪਰੇ। ਦੂਜੇ ਪਾਸੇ ਥਾਣਾ ਮੁਖੀ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਖੇਤ ’ਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
NEXT STORY