ਫਤਿਹਗੜ੍ਹ ਚੂੜੀਆਂ (ਸਾਰੰਗਲ, ਜ.ਬ.)- ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਹਾਸਲ ਹੋਈ ਹੈ, ਜਿੱਥੇ ਪਿੰਡ ਖਹਿਰਾ ਵਿਖੇ ਬੇਜ਼ੁਬਾਨਾਂ ਨੂੰ ਸਾੜ ਕੇ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਹੈ।
ਇਸ ਸਬੰਧੀ ਗੁਰਬਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਖਹਿਰਾ ਨੇ ਦੱਸਿਆ ਕਿ ਉਸ ਨੇ ਆਪਣੀ ਮੋਟਰ ’ਤੇ ਪਸ਼ੂਆਂ ਦਾ ਕਮਰਾ ਬਣਾ ਕੇ ਉਸ ’ਚ ਦੋ ਗਾਵਾਂ ਰੱਖੀਆਂ ਹੋਈਆਂ ਸਨ। ਜਦੋਂ ਉਸ ਨੇ ਸਵੇਰੇ ਵੇਖਿਆ ਤਾਂ ਪਸ਼ੂਆਂ ਵਾਲੇ ਕਮਰੇ ’ਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਉਸ ਦੀਆਂ ਦੋਵੇਂ ਗਾਵਾਂ ਸੜ ਕੇ ਮਰ ਚੁੱਕੀਆਂ ਸਨ ਅਤੇ ਤੂੜੀ ਵੀ ਸੜ੍ਹ ਚੁੱਕੀ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਚੱਲ ਰਿਹਾ ਵੱਡਾ Fraud, ਕਿਤੇ ਤੁਸੀਂ ਤਾਂ ਨਹੀਂ ਲਵਾ ਲਿਆ 'ਚੂਨਾ' !
ਉਸ ਦਾ ਕਹਿਣਾ ਹੈ ਕਿ ਕਿਸੇ ਨੇ ਸ਼ਰਾਰਤ ਨਾਲ ਉਸ ਦੀਆਂ ਗਾਵਾਂ ਨੂੰ ਅੱਗ ਲਗਾ ਦਿੱਤੀ ਹੈ, ਜਿਸ ਕਾਰਨ ਉਸ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਦੋਵੇਂ ਗਾਵਾਂ ਗਰਭਵਤੀ ਸਨ। ਇਸ ਸਬੰਧੀ ਘਣੀਏ ਕੇ ਬਾਂਗਰ ਪੁਲਸ ਚੌਕੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਦੋਸਤ ਨੇ ਹੀ ਦੋਸਤ ਨੂੰ ਦਿੱਤੀ ਰੂਹ ਕੰਬਾਊ ਮੌਤ, ਕਤਲ ਕਰ ਲਾਸ਼ ਦੇ ਕਰ'ਤੇ ਟੋਟੇ, ਗੰਦੇ ਨਾਲ਼ੇ 'ਚ ਸੁੱਟਿਆ ਸਿਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨਾਂ ਨੇ ਆਨਲਾਈਨ ਕੀਤੀ ਮੀਟਿੰਗ, 5 ਮਾਰਚ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
NEXT STORY