ਗੁਰਦਾਸਪੁਰ (ਵਿਨੋਦ) : ਪ੍ਰੇਮ ਵਿਆਹ ਕਰਨ ਵਾਲੇ ਇਕ ਨੌਜਵਾਨ ਨੂੰ ਲੜਕੀ ਧਿਰ ਦੇ ਲੋਕਾਂ ਨੇ ਮਾਰਕੁੱਟ ਕਰਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਨੂੰ ਗੁਰਦਾਸਪੁਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਪੁਰਾਣਾ ਸ਼ਾਲਾ ਪੁਲਸ ਨੇ ਦੋ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਗੁਰਦਾਸਪੁਰ ਹਸਪਤਾਲ ਵਿਚ ਦਾਖ਼ਲ ਦੁਰਗਾ ਪ੍ਰਸ਼ਾਦ ਪੁੱਤਰ ਸੰਸਾਰ ਚੰਦ ਨਿਵਾਸੀ ਪਿੰਡ ਜਗਤਪੁਰ ਕਲਾਂ ਨੇ ਪੁਲਸ ਨੂੰ ਦਿੱਤੇ ਬਿਆਨ ਵਚ ਦੱਸਿਆ ਕਿ ਬੀਤੀ ਰਾਤ ਉਹ ਕਿਸੇ ਕੰਮ ਤੋਂ ਘਰੋਂ ਬਾਹਰ ਨਿਕਲਿਆ ਤਾਂ ਗਲੀ ਵਿਚ ਖੜ੍ਹੇ ਰਾਮ ਲੁਭਾਇਆ ਪੁੱਤਰ ਕਿਸ਼ਨ ਚੰਦ ਅਤੇ ਮਹਿੰਦਰ ਪਾਲ ਪੁੱਤਰ ਵਿਖਿਆ ਰਾਮ ਨਿਵਾਸੀ ਜਗਤਪੁਰ ਕਲਾਂ ਨੇ ਉਸ 'ਤੇ ਹਮਲਾ ਦਿੱਤਾ। ਜ਼ਖ਼ਮੀ ਦੁਰਗਾ ਪ੍ਰਸ਼ਾਦ ਅਨੁਸਾਰ ਉਸ ਨੇ ਦੋਸ਼ੀਆਂ ਦੀ ਭਤੀਜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਕਾਰਨ ਉਹ ਉਸ ਨਾਲ ਰੰਜਿਸ਼ ਰੱਖਦੇ ਸਨ। ਪੁਰਾਣਾ ਸ਼ਾਲਾ ਪੁਲਸ ਨੇ ਦੋਵਾਂ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਪਰ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਪੰਜਾਬ ਸਰਕਾਰ ਦੇ ਬਜਟ ਖਿਲਾਫ ਆਂਗਣਵਾੜੀ ਮੁਲਾਜ਼ਮਾਂ ਦਾ ਪ੍ਰਦਰਸ਼ਨ
NEXT STORY