ਮੋਗਾ, (ਆਜ਼ਾਦ)—ਮੇਨ ਬਾਜ਼ਾਰ ਮੋਗਾ 'ਚ ਕੱਲ੍ਹ ਉਸ ਸਮੇਂ ਹੰਗਾਮਾ ਹੋ ਗਿਆ ਜਦ ਇਕ ਪਤੀ ਨੇ ਪ੍ਰੇਮੀ ਨਾਲ ਜਾ ਰਹੀ ਪਤਨੀ ਨੂੰ ਰੋਕ ਕੇ ਉਸ ਦੀ ਸ਼ਰੇਆਮ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਅਤੇ ਕਈਆਂ ਨੇ ਤਾਂ ਪਤੀ ਵੱਲੋ2 ਪਤਨੀ ਦੀ ਕੀਤੀ ਜਾ ਰਹੀ ਕੁੱਟ ਮਾਰ ਦਾ ਵੀਡੀਓ ਵੀ ਬਣਾ ਕੇ ਵਟਸਅੱਪ 'ਤੇ ਵਾਇਰਲ ਕਰ ਦਿੱਤੀ। ਜਾਣਕਾਰੀ ਮੁਤਾਬਕ ਮੋਗਾ ਦੇ ਇਕ ਨੇੜਲੇ ਪਿੰਡ ਦੀ 34 ਸਾਲਾਂ ਔਰਤ ਜਿਸ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ, ਉਸ ਦਾ ਆਪਣੇ ਪਤੀ ਨਾਲ ਵਿਵਾਦ ਚੱਲਦਾ ਆ ਰਿਹਾ ਹੈ, ਜਿਸ ਦੇ ਚਲਦੇ ਉਸ ਦੇ ਇਕ ਵਿਅਕਤੀ ਨਾਲ ਕਥਿਤ ਪ੍ਰੇਮ ਸਬੰਧ ਹੋ ਗਏ। ਕੱਲ੍ਹ ਉਹ ਆਪਣੇ ਬੇਟੇ ਦੀ ਦਵਾਈ ਦਿਵਾਉਣ ਲਈ ਆਪਣੇ ਪ੍ਰੇਮੀ ਨਾਲ ਮੋਟਰਸਾਈਕਲ 'ਤੇ ਬੈਠ ਕੇ ਮੋਗਾ ਆਈ। ਜਦੋਂ ਉਹ ਮੋਗਾ ਦੇ ਇਕ ਡਾ. ਸ਼ਾਮ ਲਾਲਥਾਪਰ ਚੌਂਕ 'ਚ ਪੁੱਜੀ ਤਾਂ ਉਸ ਦਾ ਪਤੀ ਵੀ ਮੋਗਾ 'ਚ ਉਸ ਦੇ ਪਿੱਛੇ ਆ ਧਮਕਿਆ ਅਤੇ ਉਸ ਨੇ ਆਪਣੀ ਪਤਨੀ ਅਤੇ ਉਸ ਦੇ ਕਥਿਤ ਪ੍ਰੇਮੀ ਨੂੰ ਘੇਰ ਲਿਆ। ਉਹ ਆਪਣੀ ਪਤਨੀ ਨੂੰ ਮੋਟਰ ਸਾਈਕਲ ਤੋਂ ਉਤਰ ਕੇ ਆਪਣੇ ਨਾਲ ਚੱਲਣ ਲਈ ਕਹਿਣ ਲੱਗਾ, ਪਰ ਪਤਨੀ ਵੱਲੋਂ ਇਨਕਾਰ ਕਰਨ 'ਤੇ ਉਸ ਨੇ ਪਤਨੀ ਦੀ ਸ਼ਰੇਆਮ ਕੁੱਟਮਾਰ ਕਰ ਦਿੱਤੀ। ਲੋਕਾਂ ਨੇ ਉਕਤ ਝਗੜੇ ਨੂੰ ਬੜੀ ਮੁਸ਼ਕਲ ਨਾਲ ਨਿਪਟਾਇਆ। ਜਿਸ 'ਤੇ ਔਰਤ ਆਪਣੇ ਪ੍ਰੇਮੀ ਨਾਲ ਚਲੀ ਗਈ।
21 ਨੂੰ ਸਰਕਾਰੀ ਸਕੂਲਾਂ 'ਚ 'ਅੰਤਰਰਾਸ਼ਟਰੀ ਯੋਗਾ ਦਿਵਸ' ਮਨਾਉਣ ਦੀਆਂ ਹਦਾਇਤਾਂ
NEXT STORY