ਲੰਬੀ/ਮਲੋਟ(ਜੁਨੇਜਾ)- ਮੰਡੀ ਕਿੱਲਿਆਵਾਲੀ ਵਿਖੇ ਰਹਿਣ ਵਾਲੇ ਇਕ ਪ੍ਰੇਮੀ ਜੋੜੇ ਨੇ ਆਪਣਾ ਪਿਆਰ ਪ੍ਰਵਾਨ ਨਾ ਚੜਦਾ ਵੇਖ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ’ਚੋਂ ਲੜਕੀ ਵਿਆਹੁਤਾ ਹੈ ਅਤੇ 9 ਦਿਨ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਲੰਬੀ ਪੁਲਸ ਵੱਲੋਂ ਲਾਸ਼ਾਂ ਬਰਾਮਦ ਕਰ ਕੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਫੌਜ ’ਚ ਕੰਮ ਕਰਨ ’ਤੇ ਮਾਣ, 2 ਸਿੱਖ ਪਲਟਨ ਨਾਲ ਮਿਲ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ : ਕੈਪਟਨ
ਇਸ ਸਬੰਧੀ ਕਿੱਲਿਆਵਾਲੀ ਮੰਡੀ ਦੇ ਮੈਂਬਰ ਪੰਚਾਇਤ ਰਾਜ ਕੁਮਾਰ ਨੇ ਦੱਸਿਆ ਕਿ ਵਾਰਡ ਨੰਬਰ-10 ਦੇ ਰਹਿਣ ਵਾਲੇ ਸੰਜੇ (22 ਸਾਲ) ਪੁੱਤਰ ਕੁਮੇਦ ਬਾਬੂ ਅਤੇ ਅਨੂੰ (19 ਸਾਲ) ਪੁੱਤਰੀ ਰਜਿੰਦਰ ਕੁਮਾਰ ਵਾਸੀ ਵਾਰਡ ਨੰਬਰ-5 ਦੇ ਆਪਸ ਵਿਚ ਪ੍ਰੇਮ ਸਬੰਧ ਸਨ। ਦੋਵਾਂ ਦੇ ਪਰਿਵਾਰ ਇਸ ਗੱਲ ਤੋਂ ਅਨਜਾਣ ਸਨ। ਲੜਕੀ ਦੇ ਪਰਿਵਾਰ ਵਾਲਿਆਂ ਉਸਦਾ ਵਿਆਹ 15 ਜੂਨ ਨੂੰ ਹਨੂੰਮਾਨਗੜ੍ਹ ਵਿਖੇ ਕਰ ਦਿੱਤਾ ਸੀ। ਅਨੂੰ 20 ਨਵੰਬਰ ਨੂੰ ਆਪਣੇ ਪਤੀ ਨਾਲ ਪੇਕੇ ਮੰਡੀ ਕਿੱਲਿਆਵਾਲੀ ਵਿਖੇ ਮਿਲਣ ਆਈ ਸੀ ਅਤੇ ਉਸਨੇ ਕੱਲ ਵਾਪਸ ਸਹੁਰੇ ਜਾਣਾ ਸੀ ਪਰ ਉਹ ਅਚਾਨਕ ਘਰੋਂ ਗਾਇਬ ਹੋ ਗਈ। ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਪੁਲਸ ਚੌਂਕੀ ਕਿੱਲਿਆਵਾਲੀ ਵਿਖੇ ਕਰ ਦਿੱਤੀ।
ਇਹ ਵੀ ਪੜ੍ਹੋ : ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਕੀਤੀ ਅਰਦਾਸ
ਅੱਜ ਅਨੂੰ ਅਤੇ ਉਸਦੇ ਪ੍ਰੇਮੀ ਸੰਜੇ ਦੀਆਂ ਲਾਸ਼ਾਂ ਮੰਡੀ ਕਿੱਲਿਆਵਾਲੀ ਦੇ ਵਾਟਰ ਵਰਕਸ ਵਿਚ ਮਿਲੀਆਂ। ਪੁਲਸ ਨੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਮ੍ਰਿਤਕ ਲੜਕੇ ਅਤੇ ਲੜਕੀ ਦੋਵਾਂ ਦੇ ਹੀ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੇ ਆਪਸੀ ਰਿਸ਼ਤੇ ਤੋਂ ਅਨਜਾਣ ਸਨ, ਜਿਸ ਕਰ ਕੇ ਉਹ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ। ਇਸ ਲਈ ਪੁਲਸ ਨੇ ਇਸ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਹੈ।
ਖੇਤਾਂ ’ਚ ਕੰਮ ਕਰ ਰਹੇ ਕਿਸਾਨ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ
NEXT STORY