ਲੁਧਿਆਣਾ (ਪਾਲੀ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਲਾਡੋਵਾਲ ਟੋਲ ਪਲਾਜ਼ਾ 'ਤੇ ਲੱਗੇ ਲੰਬੇ ਜਾਮ ਨੂੰ ਦੇਖਦਿਆਂ ਤੁਰੰਤ ਆਪਣੀ ਗੱਡੀ ਵਿਚੋਂ ਉੱਤਰ ਕੇ ਲੋਕਾਂ ਨੂੰ ਵੱਡੇ ਜਾਮ ਤੋਂ ਨਿਜਾਤ ਦੁਆਈ ਅਤੇ ਲੱਗੀਆਂ ਲੰਬੀਆਂ ਲਾਈਨਾਂ ਨੂੰ ਸਿਰਫ ਪੰਜ ਮਿੰਟਾਂ ਵਿਚ ਖੁਲ੍ਹਵਾ ਕੇ ਅੱਗੇ ਵਧ ਗਏ। ਇਸ ਮੌਕੇ ਵਿਧਾਇਕ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟੋਲ ਪਲਾਜ਼ਾ 'ਤੇ ਤਿੰਨ ਮਿੰਟ ਜਾਂ 100 ਮੀਟਰ ਦੀ ਦੂਰੀ ਤੱਕ ਜੇਕਰ ਜਾਮ ਲਗਦਾ ਹੈ ਤਾਂ ਲੋਕਾਂ ਦਾ ਹੱਕ ਹੈ ਕਿ ਉਹ ਬਿਨਾਂ ਟੋਲ ਦਿੱਤੇ ਆਪਣੀਆਂ ਗੱਡੀਆਂ ਅੱਗੇ ਲਿਜਾ ਸਕਦੇ ਹਨ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਪਵੇਗਾ।
ਇਸ ਸਬੰਧੀ ਟੋਲ ਪਲਾਜ਼ਾ ਲਾਡੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਬੈਂਸ ਨੇ ਦੱਸਿਆ ਕਿ ਅੱਜ ਉਹ ਆਪਣੇ ਸਾਥੀਆਂ ਸਮੇਤ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਹੋਏ ਸਮਾਗਮ ਵਿਚ ਸ਼ਾਮਲ ਹੋਣ ਲਈ ਨਵਾਂਸ਼ਹਿਰ ਨੇੜੇ ਖਟਕੜ ਕਲਾਂ ਵਿਖੇ ਗਏ ਸਨ ਅਤੇ ਜਦੋਂ ਵਾਪਸ ਲੁਧਿਆਣਾ ਵੱਲ ਆ ਰਹੇ ਸਨ ਤਾਂ ਫਿਲੌਰ ਤੱਕ ਲੰਬਾ ਜਾਮ ਲੱਗ ਗਿਆ ਸੀ। ਇਸ ਦੌਰਾਨ ਵਿਧਾਇਕ ਬੈਂਸ ਟੋਲ ਪਲਾਜ਼ਾ ਪੁੱਜੇ ਅਤੇ ਟੋਲ ਪਲਾਜ਼ਾ 'ਤੇ ਆਪ ਖੜ੍ਹੇ ਹੋ ਕੇ ਲੋਕਾਂ ਦੀਆਂ ਗੱਡੀਆਂ ਲੰਘਾਉਣ ਲੱਗੇ। ਇਸ ਸਮੇਂ ਟੋਲ ਪਲਾਜ਼ਾ ਵਾਲਿਆਂ ਨੇ ਕਾਨੂੰਨ ਅਨੁਸਾਰ ਕੰਮ ਕਰਦੇ ਹੋਏ ਵਿਧਾਇਕ ਬੈਂਸ ਨੂੰ ਰੋਕਣ ਦੀ ਹਿੰਮਤ ਨਾ ਕੀਤੀ ਅਤੇ ਅਨੇਕਾਂ ਗੱਡੀਆਂ ਬਿਨਾਂ ਟੋਲ ਦਿੱਤੀਆਂ ਹੀ ਲੰਘਾ ਦਿੱਤੀਆਂ ਗਈਆਂ। ਇਸ ਦੌਰਾਨ ਵਿਧਾਇਕ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਨੂੰਨ ਅਨੁਸਾਰ ਟੋਲ ਪਲਾਜ਼ਾ ਦੇਣਾ ਲੋਕਾਂ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਤਾਂ ਹੀ ਸੜਕਾਂ ਦੀ ਸਾਂਭ-ਸੰਭਾਲ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟੋਲ ਪਲਾਜ਼ਾ ਦੇਣ ਲਈ ਕਾਨੂੰਨ ਅਨੁਸਾਰ ਇਹ ਵੀ ਦਰਸਾਇਆ ਗਿਆ ਹੈ ਕਿ ਜੇਕਰ ਕਿਸੇ ਨੈਸ਼ਨਲ ਹਾਈਵੇਅ 'ਤੇ ਬਣੇ ਟੋਲ ਪਲਾਜ਼ਾ 'ਤੇ ਤਿੰਨ ਮਿੰਟ ਤੋਂ ਵੱਧ ਲੱਗਦੇ ਹਨ ਜਾਂ ਫਿਰ 100 ਮੀਟਰ ਤੋਂ ਲੰਬੀ ਲਾਈਨ ਲੱਗੀ ਹੋਈ ਹੈ ਤਾਂ ਗੱਡੀ ਦੇ ਮਾਲਕ ਜਾਂ ਡਰਾਈਵਰ ਬਿਨਾਂ ਟੋਲ ਦਿੱਤੇ ਹੀ ਗੱਡੀਆਂ ਲੰਘਾ ਸਕਦੇ ਹਨ।
ਇਸ ਦੌਰਾਨ ਲਾਡੋਵਾਲ ਟੋਲ ਪਲਾਜ਼ਾ ਤੋਂ ਗੱਡੀਆਂ ਲੰਘਾ ਰਹੇ ਅਨੇਕਾਂ ਵਾਹਨ ਮਾਲਕਾਂ ਨੇ ਵਿਧਾਇਕ ਬੈਂਸ ਦਾ ਧੰਨਵਾਦ ਕੀਤਾ ਅਤੇ ਇਹ ਦੋਸ਼ ਲਗਾਇਆ ਕਿ ਟੋਲ ਪਲਾਜ਼ਾ 'ਤੇ ਜਦੋਂ ਵੀ ਉਹ ਤਿੰਨ ਮਿੰਟ ਜਾਂ 100 ਮੀਟਰ ਸਬੰਧੀ ਗੱਲ ਕਰਦੇ ਹਨ ਤਾਂ ਟੋਲ ਪਲਾਜ਼ਾ ਦੇ ਕਰਮਚਾਰੀ ਉਨ੍ਹਾਂ ਨਾਲ ਬਦਸਲੂਕੀ ਕਰਦੇ ਹਨ, ਜਿਸ ਦਾ ਪੱਕਾ ਹੱਲ ਕੀਤਾ ਜਾਵੇ।
ਸ਼ਾਸਤਰੀ ਜੀ ਦਾ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਤੇ ਪੀ.ਐੱਮ. ਦੀ ਕੁਰਸੀ
NEXT STORY