ਲੁਧਿਆਣਾ (ਮਹੇਸ਼)-ਜ਼ਿਲਾ ਪੁਲਸ ਨੇ ਜੱਸੀਆਂ ਰੋਡ ਦੇ ਨੇਡ਼ੇ ਸ਼ਰਾਬ ਨਾਲ ਲੱਦਿਆ ਇਕ ਕੰਟੇਨਰ ਜ਼ਬਤ ਕੀਤਾ ਹੈ, ਜਿਸ ਵਿਚੋਂ 221 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਇਸ ਸਬੰਧੀ ਸਲੇਮ ਟਾਬਰੀ ਥਾਣੇ ’ਚ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪਿਛਲੇ 23 ਦਿਨਾਂ ਵਿਚ ਇਲਾਕਾ ਪੁਲਸ ਵੱਖ-ਵੱਖ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਹੁਣ ਤੱਕ 253 ਪੇਟੀਆਂ ਸ਼ਰਾਬ ਜ਼ਬਤ ਕਰ ਚੁੱਕੀ ਹੈ। ਥਾਣਾ ਇੰਚਾਰਜ ਵਿਜੇ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜੱਸੀਆਂ ਰੋਡ ’ਤੇ ਸ਼ਰਾਬ ਨਾਲ ਲੱਦਿਆ ਹੋਇਆ ਹਰਿਆਣਾ ਨੰਬਰ ਦਾ ਇਕ ਕੰਟੇਨਰ ਖੜ੍ਹਾ ਹੈ, ਜਿਸ ’ਤੇ ਪਲਾਸਟਿਕ ਦੀ ਚਾਦਰ ਪਾ ਕੇ ਸ਼ਰਾਬ ਲੁਕੋਈ ਹੋਈ ਹੈ। ਇਸ ’ਤੇ ਪੁਲਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਕੰਟੇਨਰ ਨੂੰ ਜ਼ਬਤ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ’ਚੋਂ 221 ਪੇਟੀਆਂ ਸ਼ਰਾਬ ਮਿਲੀ। 81 ਬੋਤਲਾਂ ਸ਼ਰਾਬ ਸਣੇ ਗ੍ਰਿਫਤਾਰਇਕ ਹੋਰ ਮਾਮਲੇ ’ਚ ਏ. ਐੱਸ. ਆਈ. ਜਿੰਦਰ ਲਾਲ ਦੀ ਟੀਮ ਨੇ ਪੀਰੂ ਬੰਦਾ, ਰੇਲਵੇ ਲਾਈਨ ਦੇ ਨੇਡ਼ੇ ਇਕ ਸ਼ਰਾਬ ਸਮੱਗਲਰ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ 81 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਫਡ਼ੇ ਗਏ ਮੁਲਜ਼ਮ ਦੀ ਪਛਾਣ ਪੀਰੂ ਬੰਦਾ ਇਲਾਕੇ ਦੇ ਰਹਿਣ ਵਾਲੇ ਜਤਿੰਦਰ ਉਰਫ ਜੱਸੀ ਵਜੋਂ ਹੋਈ ਹੈ, ਜੋ ਕਿ ਪੁਲਸ ਨੂੰ ਦੇਖ ਕੇ ਸ਼ਰਾਬ ਨਾਲ ਭਰੇ ਥੈਲੇ ਛੱਡ ਕੇ ਭੱਜ ਗਿਆ, ਜਿਸ ਨੂੰ ਪਿੱਛਾ ਕਰ ਕੇ ਕਾਬੂ ਕੀਤਾ ਗਿਆ। ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਲੰਮੇ ਸਮੇਂ ਤੋਂ ਸ਼ਰਾਬ ਦੀ ਸਮੱਗਲਿੰਗ ਕਰ ਰਿਹਾ ਹੈ। ਇਸ ਦੇ ਮਾਤਾ-ਪਿਤਾ ਸਰਕਾਰੀ ਮੁਲਾਜ਼ਮ ਹਨ।
ਸਾਬਕਾ ਐੱਮ. ਪੀ. ਪਾਇਲਟ ਨੇ ਸ਼ਬਦ ਪ੍ਰਕਾਸ਼ ਮਿਊਜ਼ੀਅਮ ਦੇ ਕੀਤੇ ਦਰਸ਼ਨ
NEXT STORY