ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ ਲੁਧਿਆਣਾ 'ਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜਹਾਜ਼ 'ਚੋਂ ਵੱਡੀ ਗਿਣਤੀ 'ਚ ਅਕਾਲੀ ਨੇਤਾਵਾਂ ਨੇ ਛਾਲਾਂ ਮਾਰੀਆਂ ਸਨ ਅਤੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਕੇ ਅਕਾਲੀ ਦਲ ਨੂੰ ਜੋ ਠੇਂਗਾ ਦਿਖਾਇਆ ਸੀ, ਉਸ ਕਰ ਕੇ ਸ਼ਾਇਦ ਸੂਬੇ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਹੋਵੇਗੀ ਕਿ ਲੁਧਿਆਣਾ ਪਾਰਲੀਮੈਂਟ ਦੇ ਅਧੀਨ ਆਉਂਦੇ 9 ਹਲਕਿਆਂ 'ਚ ਅਕਾਲੀ-ਭਾਜਪਾ ਦਾ ਇਕ ਵੀ ਵਿਧਾਇਕ ਨਹੀਂ ਬਣ ਸਕਿਆ। ਭਾਵ ਸੂਪੜਾ ਸਾਫ ਹੋ ਗਿਆ। ਜਿਹੜੇ ਅਕਾਲੀ ਨੇਤਾ ਅਕਾਲੀ ਦਲ 'ਚ 10 ਸਾਲ ਕੁੱਝ ਨਾ ਮਿਲਣ ਦੀ ਝਾਕ ਛੱਡ ਕੇ ਕਾਂਗਰਸ ਵਿਚ ਗਏ ਸਨ ਭਾਵੇਂ ਅਜੇ ਤੱਕ ਉਨ੍ਹਾਂ ਆਗੂਆਂ ਨੂੰ ਕਾਂਗਰਸ 'ਚ ਸਰਕਾਰ ਤੇ ਪਾਰਟੀ ਵਿਚ ਕੋਈ ਰੁਤਬਾ ਨਹੀਂ ਮਿਲਿਆ ਪਰ ਉਨ੍ਹਾਂ ਦੀ ਸਿਆਸੀ ਪੁੱਛ ਪ੍ਰਤੀਤ ਅਤੇ ਸਿਆਸੀ ਦੁਕਾਨ ਵੱਡੇ ਪੱਧਰ 'ਤੇ ਚੱਲ ਰਹੀ ਹੈ, ਕਿਉਂਕਿ ਇਹ ਨੇਤਾ ਆਪੋ-ਆਪਣੇ ਇਲਾਕੇ ਵਿਚ ਵੱਡਾ ਸਥਾਨ ਰੱਖਦੇ ਹਨ ਅਤੇ ਜਿੱਤੇ ਹੋਏ ਕਾਂਗਰਸੀ ਨੇਤਾ ਨੂੰ ਜਾਣਦੇ ਹਨ ਇਨ੍ਹਾਂ ਦੇ ਕਾਂਗਰਸ ਵਿਚ ਆਉਣ ਨਾਲ ਉਨ੍ਹਾਂ ਦੀ ਜਿੱਤ ਪੱਕੀ ਹੋਈ ਹੈ। 2017 'ਚ ਜੋ ਅਕਾਲੀ ਦਲ ਵਿਚ ਵੱਡੇ-ਵੱਡੇ ਸਿਆਸੀ ਡੈਂਟ (ਚਿੱਬ) ਪਏ ਹੋਏ ਹਨ ਉਨ੍ਹਾਂ ਦਾ ਫਿਲਹਾਲ ਨਿਕਲਣਾ ਅਸਮਰਥ ਦਿਖਾਈ ਦੇ ਰਿਹਾ ਹੈ, ਕਿਉਂਕਿ ਲੋਕ ਸਭਾ ਚੋਣਾਂ ਵਿਚ ਭਾਵੇਂ ਇਕ ਸਾਲ ਤੋਂ ਘੱਟ ਸਮਾਂ ਪਿਆ ਹੈ ਪਰ ਅਜੇ ਤੱਕ ਇਹ ਵੀ ਪਤਾ ਲੱਗ ਸਕਿਆ ਕਿ ਅਕਾਲੀ ਦਲ ਵੱਲੋਂ ਕੌਣ ਚੋਣ ਲੜੇਗਾ ਅਤੇ ਇਹ ਅਕਾਲੀ ਦਲ ਵਿਚ ਪਏ ਹੋਏ ਸਿਆਸੀ ਡੈਂਟ ਕੌਣ ਕੱਢਣ ਦੀ ਕੋਸ਼ਿਸ਼ ਕਰੇਗਾ। ਫਿਲਹਾਲ ਕੋਈ ਇਸ ਕੱਦ ਦਾ ਨੇਤਾ ਦਿਖਾਈ ਨਹੀਂ ਦੇ ਰਿਹਾ।
ਖੇਤਾਂ 'ਚ ਸੁੱਕੀ ਫਸਲ ਨੂੰ ਇਕ ਚੰਗਿਆੜੀ ਵੀ ਕਰ ਸਕਦੀ ਹੈ ਤਬਾਹ
NEXT STORY